ਜੋਅ ਬਾਈਡਨ ਨੇ ਰਿਸ਼ੀ ਸੁਨਕ ਦਾ ਨਾਂਅ ਗ਼ਲਤ ਲਿਆ, ਸੋਸ਼ਲ ਮੀਡੀਆ 'ਤੇ ਮੀਮ ਦਾ ਆਇਆ ਹੜ੍ਹ

ਏਜੰਸੀ

ਖ਼ਬਰਾਂ, ਕੌਮਾਂਤਰੀ

ਬਾਈਡਨ ਨੇ ਇੱਕ ਸਮਾਰੋਹ 'ਚ ਸੁਨਕ ਨੂੰ ਬ੍ਰਿਟੇਨ ਦੇ ਪਹਿਲੇ ਏਸ਼ੀਆਈ ਪ੍ਰਧਾਨ ਮੰਤਰੀ ਬਣਨ 'ਤੇ ਵਧਾਈ ਦਿੱਤੀ।

US President Joe Biden mispronounces British PM Rishi Sunak's name

 

ਵਾਸ਼ਿੰਗਟਨ - ਵ੍ਹਾਈਟ ਹਾਊਸ ਵਿੱਚ ਦੀਵਾਲੀ ਦੇ ਜਸ਼ਨਾਂ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਬ੍ਰਿਟੇਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਨਾਂ ਦੇ ਗ਼ਲਤ ਉਚਾਰਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਮੀਮਜ਼ ਅਤੇ ਪ੍ਰਤੀਕਿਰਿਆਵਾਂ ਦਾ ਹੜ੍ਹ ਆ ਗਿਆ। ਬਾਈਡਨ ਨੇ ਇੱਕ ਸਮਾਰੋਹ 'ਚ ਸੁਨਕ ਨੂੰ ਬ੍ਰਿਟੇਨ ਦੇ ਪਹਿਲੇ ਏਸ਼ੀਆਈ ਪ੍ਰਧਾਨ ਮੰਤਰੀ ਬਣਨ 'ਤੇ ਵਧਾਈ ਦਿੱਤੀ।

ਉਨ੍ਹਾਂ ਨੇ ਸਮਾਗਮ ਵਿੱਚ ਭਾਰਤੀ-ਅਮਰੀਕੀ ਦਰਸ਼ਕਾਂ ਸਾਹਮਣੇ ਸੁਨਕ ਦੇ ਨਾਮ ਦਾ ਗ਼ਲਤ ਉਚਾਰਨ ਕੀਤਾ। ਉਨ੍ਹਾਂ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਦਾ ਪਹਿਲਾ ਨਾਮ ਅੰਗਰੇਜ਼ੀ ਅੱਖਰ 'ਡੀ' ਜੋੜ ਕੇ ਉਚਾਰਿਆ, ਜਦੋਂ ਕਿ ਉਪਨਾਮ ਵਿੱਚ ਚਿਨੂਕ ਹੈਲੀਕਾਪਟਰ ਵਰਗਾ ਸ਼ਬਦ ਇੱਕ ਸ਼ਬਦ ਬੋਲਿਆ।ਬਾਈਡਨ (79) ਨੇ ਕਿਹਾ, "ਸਾਨੂੰ ਖ਼ਬਰ ਮਿਲੀ ਹੈ ਕਿ ਰਸ਼ੀਡ ਸਨੂਕ ਹੁਣ ਪ੍ਰਧਾਨ ਮੰਤਰੀ ਬਣ ਗਏ ਹਨ।"

ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਆਉਣ ਤੋਂ ਬਾਅਦ ਲੋਕਾਂ ਨੇ ਵੱਖੋ-ਵੱਖ ਕਿਸਮ ਦੀਆਂ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। 'ਦਿ ਸਪੈਕਟੇਟਰ' ਦੇ ਇੱਕ ਕਾਲਮਨਵੀਸ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਲੇਖ ਲਿਖਿਆ ਅਤੇ ਕੈਪਸ਼ਨ ਦਿੱਤਾ, "ਦੇਖੋ, ਬਾਈਡਨ ਨੇ ਸੁਨਕ ਦਾ ਨਾਮ ਵਿਗਾੜ ਦਿੱਤਾ।" ਬਹੁਤ ਸਾਰੇ ਲੋਕਾਂ ਨੇ ਟਵਿੱਟਰ 'ਤੇ ਮਜ਼ਾਕੀਆ ਮੀਮਜ਼ ਅਤੇ ਟਿੱਪਣੀਆਂ ਪੋਸਟ ਕੀਤੀਆਂ।