ਵਿਅਕਤੀ ਨੇ ਦਾੜ੍ਹੀ ਵਿਚ 2470 ਈਅਰ ਬਡਜ਼ ਚਿਪਕਾ ਕੇ ਬਣਾਇਆ ਅਜੀਬ ਵਿਸ਼ਵ ਰਿਕਾਰਡ, ਗਿਨੀਜ਼ ਬੁੱਕ ’ਚ ਨਾਂਅ ਦਰਜ

ਏਜੰਸੀ

ਖ਼ਬਰਾਂ, ਕੌਮਾਂਤਰੀ

ਦਾੜ੍ਹੀ ਦੀ ਮਦਦ ਨਾਲ ਬਣਾਏ 13 ਵਿਸ਼ਵ ਰਿਕਾਰਡ

Man pushes hundreds of cotton swabs in his beard for a world record title

 

ਵਾਸ਼ਿੰਗਟਨ: ਆਪਣੀ ਦਾੜ੍ਹੀ ਨੂੰ ਲੈ ਕੇ ਚਰਚਾ ਵਿਚ ਰਹਿਣ ਵਾਲੇ ਅਮਰੀਕਾ ਦੇ ਜੋਏਲ ਸਟ੍ਰੈਸਰ ਇਕ ਵਾਰ ਫਿਰ ਸੁਰਖੀਆਂ ਵਿਚ ਹਨ। ਉਹਨਾਂ ਨੇ ਆਪਣੀ ਦਾੜ੍ਹੀ ’ਤੇ 2470 ਈਅਰ ਬਡਜ਼ ਚਿਪਕਾ ਕੇ ਗਿਨੀਜ਼ ਵਰਲਡ ਖਿਤਾਬ ਆਪਣੇ ਨਾਂਅ ਕਰ ਲਿਆ ਹੈ। ਆਪਣੀ ਦਾੜ੍ਹੀ ’ਤੇ ਵੱਖ-ਵੱਖ ਪ੍ਰਯੋਗ ਕਰ ਜੋਏਲ ਨੇ ਹੁਣ ਤੱਕ 13 ਗਿਨੀਜ਼ ਵਿਸ਼ਵ ਰਿਕਾਰਡ ਆਪਣੇ ਨਾਂਅ ਕੀਤੇ ਹਨ। ਜੋਏਲ ਦਾ ਕਹਿਣਾ ਗੈ ਕਿ ਆਸਾਨ ਦਿਖਣ ਵਾਲਾ ਇਹ ਰਿਕਾਰਡ ਅਸਲ ਵਿਚ ਕਾਫੀ ਮੁਸ਼ਕਿਲ ਹੈ। ਇਸ ਵਿਚ ਸਬਰ ਦੀ ਲੋੜ ਪੈਂਦੀ ਹੈ।

ਇਹ ਵੀ ਪੜ੍ਹੋ: ਆਮਦਨ ਦੇ ਮਾਮਲੇ ’ਚ ਪਹਿਲੇ ਨੰਬਰ ’ਤੇ BJP: 8 ਸਿਆਸੀ ਪਾਰਟੀਆਂ ਦੀ ਕੁੱਲ ਆਮਦਨ ’ਚੋਂ ਅੱਧੀ ਕਮਾਈ ਭਾਜਪਾ ਦੀ

ਇਸ ਤੋਂ ਪਹਿਲਾਂ ਜੋਏਲ ਨੇ ਦਸੰਬਰ ਵਿਚ ਆਪਣੀ ਦਾੜ੍ਹੀ ਵਿਚ 710 ਕ੍ਰਿਸਮਿਸ ਬਾਊਲਜ਼ ਲਗਾ ਕੇ ਰਿਕਾਰਡ ਬਣਾਇਆ ਸੀ। ਉਹਨਾਂ ਦੱਸਿਆ ਕਿ ਉਹ ਆਪਣੀ ਦਾੜ੍ਹੀ ਨਾਲ ਅਜੀਬੋ ਗਰੀਬ ਪ੍ਰਯੋਗ ਅੱਗੇ ਵੀ ਜਾਰੀ ਰੱਖਣਗੇ। ਸਤੰਬਰ 2021 ਵਿਚ ਸਟ੍ਰੈਸਰ ਨੇ ਆਪਣੀ ਦਾੜ੍ਹੀ ਵਿਚ 456 ਪੈਨਸਿਲਾਂ ਫਿੱਟ ਕੀਤੀਆਂ ਅਤੇ 'ਦਾੜ੍ਹੀ ਵਿਚ ਸਭ ਤੋਂ ਵੱਧ ਪੈਨਸਿਲਾਂ' ਦਾ ਖਿਤਾਬ ਹਾਸਲ ਕੀਤਾ ਸੀ।