ਵਿਗਿਆਨੀਆਂ ਦੀ ਚੇਤਾਵਨੀ- ਹਰਡ ਇਮਿਊਨਟੀ ਤੱਕ ਪਹੁੰਚਣ ਲਈ US ਵਿੱਚ ਹੋਣਗੀਆਂ 20 ਲੱਖ ਮੌਤਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੀ ਜੋਨਜ਼ ਹੌਪਕਿਨਜ਼ ਯੂਨੀਵਰਸਿਟੀ ਦੇ ਰਾਜਨੀਤਿਕ ਵਿਗਿਆਨੀ.........

file photo

ਅਮਰੀਕਾ : ਅਮਰੀਕਾ ਦੀ ਜੋਨਜ਼ ਹੌਪਕਿਨਜ਼ ਯੂਨੀਵਰਸਿਟੀ ਦੇ ਰਾਜਨੀਤਿਕ ਵਿਗਿਆਨੀ, ਡਾ. ਯਾਸਚਾ ਮੋਨਕ ਨੇ ਕਿਹਾ ਕਿ ਅਮਰੀਕਾ ਦੀ ਹਰਡ ਇਮਿਊਨਟੀ ਤੱਕ ਪਹੁੰਚਣ ਦੌਰਾਨ ਕੋਰੋਨਾ ਵਾਇਰਸ ਨਾਲ 20 ਲੱਖ ਲੋਕਾਂ ਦੀ ਜਾਨ ਚਲੀ ਜਾਵੇਗੀ। ਮੌਨਕ ਨੇ ਇਹ ਗੱਲ ਨਿਊਯਾਰਕ ਵਿਚ ਕੋਰੋਨਾ ਵਾਇਰਸ ਦੀ ਲਾਗ ਅਤੇ ਮੌਤਾਂ ਦੇ ਅੰਕੜਿਆਂ ਦੇ ਅਧਾਰ ਤੇ ਕਹੀ।

ਹਰਡ ਇਮਿਊਨਟੀ ਉਸ ਸਥਿਤੀ ਨੂੰ ਕਹਿੰਦੇ ਹਨ ਜਦੋਂ 80 ਤੋਂ 95 ਪ੍ਰਤੀਸ਼ਤ ਆਬਾਦੀ ਵਾਇਰਸ ਦੁਆਰਾ ਇਮਿਊਨ ਹੋ ਚੁੱਕੀ ਹੋਵੇ। ਇਸ ਦਾ ਪ੍ਰਭਾਵ ਇਹ ਹੈ ਕਿ ਵਾਇਰਸ ਦਾ ਫੈਲਣਾ ਆਬਾਦੀ ਵਿਚ ਰੁਕ ਜਾਂਦਾ ਹੈ ਅਤੇ ਬਾਕੀ ਲੋਕਾਂ ਨੂੰ ਵੀ ਇਹ ਬਿਮਾਰੀ ਨਹੀਂ ਹੁੰਦੀ। 

ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਸਹਿਯੋਗੀ ਪ੍ਰੋਫੈਸਰ, ਯਾਸਚਾ ਮੋਨਕ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਇਕ ਰਿਪੋਰਟ ਤੋਂ ਪਤਾ ਚੱਲਿਆ ਹੈ ਕਿ ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ 25% ਆਬਾਦੀ ਵਾਇਰਸ ਦੇ ਕੋਈ ਲੱਛਣ ਨਹੀਂ ਦਿਖਾਉਂਦੀ ਹੈ।

ਇਸ ਤੋਂ ਬਾਅਦ ਇਹ ਚਰਚਾ ਹੋਈ ਕਿ ਅਮਰੀਕਾ ਵਿਚ ਲੋਕ ਵੱਡੇ ਪੱਧਰ 'ਤੇ ਇਮਿਊਨ ਹੋ ਸਕਦੇ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਵੀ ਘੱਟ ਰਹਿਣ ਵਾਲੀ ਹੈ। 

ਮੋਨਕ ਨੇ ਇਹ ਵੀ ਕਿਹਾ ਕਿ ਇਹ ਚੰਗੀ ਖ਼ਬਰ ਹੈ ਕਿ ਵਾਇਰਸ ਉਸ ਨਾਲੋਂ ਘੱਟ ਖ਼ਤਰਨਾਕ ਸਾਬਤ ਹੋਇਆ ਹੈ ਪਰ ਮੌਨਕ ਨੇ ਐਟਲਾਂਟਿਕ ਵਿਚ ਅਤੇ ਟਵਿੱਟਰ ਰਾਹੀ ਅਮਰੀਕਾ ਵਿੱਚ ਹਰਡ ਇਮਿਊਨਟੀ ਤੇ ਚੇਤਾਵਨੀ ਦਿੱਤੀ ਹੈ।

ਮੋਨਕ ਨੇ ਕਿਹਾ ਕਿ ਜੇ ਮੌਤ ਦੀ ਦਰ ਇੱਕ ਪ੍ਰਤੀਸ਼ਤ ਉੱਤੇ ਵੀ ਰੱਖੀ ਜਾਂਦੀ ਹੈ ਤਾਂ ਅਸੀਂ ਅਮਰੀਕਾ ਵਿੱਚ ਹਰਡ ਇਮਿਊਨਟੀ ਪ੍ਰਾਪਤ ਕਰਾਂਗੇ। 20 ਲੱਖ ਲੋਕ ਮਰ ਜਾਣਗੇ।

ਉਸੇ ਹੀ ਹਫਤੇ ਨਿਊਯਾਰਕ ਰਾਜ ਵਿੱਚ ਇੱਕ ਐਂਟੀਬਾਡੀ ਟੈਸਟ ਕੀਤਾ ਗਿਆ ਜਿਸ ਤੋਂ ਪਤਾ ਲੱਗਿਆ ਕਿ ਇੱਥੋਂ ਦੀ ਆਬਾਦੀ ਦਾ 14 ਪ੍ਰਤੀਸ਼ਤ ਕੋਰੋਨਾ ਨਾਲ ਸੰਕਰਮਿਤ ਹੋਇਆ ਹੈ।

ਇਸ ਦੇ ਨਾਲ ਹੀ ਅਮਰੀਕਾ ਦੇ ਮਾਹਰ ਡਾਕਟਰ ਐਂਥਨੀ ਫੋਸੀ ਨੇ ਮਾਰਚ ਵਿੱਚ ਕਿਹਾ ਸੀ ਕਿ ਕੋਰੋਨਾ ਵਾਇਰਸ ਤੋਂ ਇਮਿਊਨਟੀ ਹਾਸਲ ਕਰਨਾ ਸ਼ਾਇਦ ਹੀ ਸੰਭਵ ਹੋਵੇਗਾ। 

ਕਿਉਂਕਿ ਜੇਕਰ ਬਹੁਤ ਸਾਰੇ ਲੋਕ ਸੰਕਰਮਿਤ ਹੁੰਦੇ ਹਨ ਤਾਂ ਵੀ ਉਨ੍ਹਾਂ ਦੀ ਗਿਣਤੀ ਹਰਡ ਇਮਿਊਨਟੀ ਲਈ ਕਾਫ਼ੀ ਨਹੀਂ ਹੋਵੇਗੀ। ਹੁਣ ਤੱਕ ਯੂਐਸ ਵਿੱਚ ਕੋਰਨਾ ਤੋਂ 1.1  ਲੱਖ ਤੋਂ ਵੱਧ ਲੋਕ ਸੰਕਰਮਿਤ ਹੋ ਚੁੱਕੇ ਹਨ ਉਸੇ ਸਮੇਂ 65 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।