ਵੈਨਕੂਵਰ ਵਿਚ ਮਈ ਹੁਣ ਤਕ ਇਸ ਸਾਲ ਦਾ ਸਭ ਤੋਂ ਗਰਮ ਮਹੀਨਾ
ਮਈ ਮਹੀਨੇ ਵਰਖਾ ਸਿਰਫ਼ 1.6 ਐਮ ਐਮ ਦਰਜ ਕੀਤੀ ਗਈ ਜੋ ਕਿ 2015 ਦੇ ਰਿਕਾਰਡ ਨੂੰ ਤੋੜਦਿਆਂ ਲਗਭਗ 2.5 ਪੁਆਇੰਟ ਘੱਟ ਹੈ
Vancouver
ਵੈਨਕੂਵਰ: ਕੈਨੇਡਾ ਦੇ ਸੂਬੇ ਵੈਨਕੂਵਰ ਦੇ ਨਿਵਾਸੀ ਮਈ ਮਹੀਨੇ ਵਿਚ ਸਨਸਕ੍ਰੀਨ ਅਤੇ ਗੋਗਲਸ ਲਾਉਂਦੇ ਵਧੇਰੇ ਦਿਖੇ ਕਿਓਂਕਿ ਮਈ ਮਹੀਨਾ ਵੈਨਕੂਵਰ ਵਿਚ ਇਸ ਸਾਲ ਦਾ ਸਭ ਤੋਂ ਗਰਮ ਮਹੀਨਾ ਸਾਬਿਤ ਹੋਇਆ। ਇਸ ਸਾਲ ਮਈ ਮਹੀਨੇ ਦਾ ਤਾਪਮਾਨ ਆਮ ਨਾਲੋਂ 2 ਡਿਗਰੀ ਵੱਧ ਰਿਹਾ। ਜੇਕਰ ਮੀਂਹ ਦੇ ਗੱਲ ਕਰੀਏ ਤਾਂ ਇਸ ਨੇ 2015 ਦੇ ਰਿਕਾਰਡ ਨੂੰ ਵੀ ਤੋੜ ਦਿਤਾ ਹੈ ਅਤੇ ਮਈ ਮਹੀਨੇ ਵਰਖਾ ਸਿਰਫ਼ 1.6 ਐਮ ਐਮ ਦਰਜ ਕੀਤੀ ਗਈ ਜੋ ਕਿ 2015 ਦੇ ਰਿਕਾਰਡ ਨੂੰ ਤੋੜਦਿਆਂ ਲਗਭਗ 2.5 ਪੁਆਇੰਟ ਘੱਟ ਹੈ, ਇਹ ਦਰ ਮਈ ਮਹੀਨੇ ਦੀ ਔਸਤ ਬਰਸਾਤ ਦਰ 65 ਐਮ ਐਮ ਤੋਂ ਕਾਫੀ ਘਟ ਹੈ। ਇਸ ਸਾਲ ਮਈ ਮਹੀਨੇ ਵਿਚ ਵੈਨਕੂਵਰ ਦਾ ਤਾਪਮਾਨ 19 ਡਿਗਰੀ ਤੇ ਕਈ ਵਾਰੀ ਪਹੁੰਚਿਆ।