ਹੁਣ ਅਮਰੀਕੀ ਵੀਜ਼ਾ ਲੈਣ ਲਈ ਦੇਣਾ ਪਵੇਗਾ 5 ਸਾਲ ਦਾ ਸੋਸ਼ਲ ਮੀਡੀਆ ਰਿਕਾਰਡ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੀ ਟਰੰਪ ਸਰਕਾਰ ਨੇ ਵੀਜ਼ਾ ਨਿਯਮਾਂ 'ਚ ਬਦਲਾਅ ਕਰਦੇ ਹੋਏ ਨਿਯਮਾਂ ਦੀ ਲੰਮੀ ਲਿਸਟ ਜਾਰੀ ਕੀਤੀ ਹੈ।

Visa Applicants Social Media Information

ਅਮਰੀਕਾ ਦੀ ਟਰੰਪ ਸਰਕਾਰ ਨੇ ਵੀਜ਼ਾ ਨਿਯਮਾਂ 'ਚ ਬਦਲਾਅ ਕਰਦੇ ਹੋਏ ਨਿਯਮਾਂ ਦੀ ਲੰਮੀ ਲਿਸਟ ਜਾਰੀ ਕੀਤੀ ਹੈ। ਨਵੇਂ ਨਿਯਮਾਂ ਦੇ ਮੁਤਾਬਕ ਹੁਣ ਵੀਜ਼ਾ ਲੈਣ ਵਾਲਿਆਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦਾ ਨਾਮ ਅਤੇ ਪਿਛਲੇ ਪੰਜ ਸਾਲ ਦਾ ਰਿਕਾਰਡ ਵੀ ਦੇਣਾ ਪਵੇਗਾ। ਨਿਯਮਾਂ ਮੁਤਾਬਕ ਟਰੰਪ ਪ੍ਰਸ਼ਾਸਨ ਤੁਹਾਡੇ ਦਿੱਤੇ ਸੋਸ਼ਲ ਮੀਡਿਆ ਅਕਾਊਂਟ ਦੀ ਕਦੇ ਵੀ ਜਾਂਚ ਕਰ ਸਕਦਾ ਹੈ।  ਵੀਜ਼ਾ ਫਾਰਮਾਂ 'ਚ ਲੋਕਾਂ ਨੂੰ ਫੇਸਬੁੱਕ, ਟਵਿੱਟਰ 'ਤੇ ਰੱਖੇ ਨਾਮ ਅਤੇ ਪਿਛਲੀ ਈ-ਮੇਲ ਆਈ. ਡੀ. ਦੇ ਨਾਲ ਮੋਬਾਇਲ ਨੰਬਰ ਵੀ ਦੱਸਣਾ ਪਵੇਗਾ।

ਨਿਯਮਾਂ 'ਚ ਇਨ੍ਹਾਂ ਬਦਲਾਅ ਨਾਲ ਤਕਰੀਬਨ 1.5 ਕਰੋੜ ਲੋਕ ਹਰ ਸਾਲ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਸਿਰਫ ਡਿਪਲੋਮੈਟਿਕ ਤੇ ਸਰਕਾਰੀ ਵੀਜ਼ਾ 'ਤੇ ਯਾਤਰਾ ਕਰਨ ਵਾਲੇ ਲੋਕਾਂ ਨੂੰ ਨਿਯਮਾਂ 'ਚ ਛੋਟ ਮਿਲੇਗੀ, ਜਦੋਂ ਕਿ ਕੰਮ ਤੇ ਪੜ੍ਹਾਈ ਲਈ ਅਮਰੀਕਾ ਦੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਇਸ ਤਰ੍ਹਾਂ ਦੀ ਸਾਰੀ ਜਾਣਕਾਰੀ ਦੇਣੀ ਪਵੇਗੀ। ਟਰੰਪ ਪ੍ਰਸ਼ਾਸਨ ਅਮਰੀਕੀ ਨਾਗਰਿਕਾਂ ਦੀ ਸਕਿਓਰਿਟੀ ਨੂੰ ਸਭ ਹਿੱਤਾਂ ਤੋਂ ਉਪਰ ਰੱਖ ਕੇ ਇਨ੍ਹਾਂ ਨਿਯਮਾਂ ਨੂੰ ਲਾਗੂ ਕਰ ਰਿਹਾ ਹੈ ਤਾਂ ਕਿ ਕਿਸੇ ਬਾਹਰੀ ਕਾਰਨ ਉੱਥੇ ਕੋਈ ਘਟਨਾ ਨਾ ਵਾਪਰ ਸਕੇ।

ਇਸ ਤੋਂ ਪਹਿਲਾਂ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਟਵਿੱਟਰ, ਫੇਸਬੁੱਕ ਵਰਗੀ ਜਾਣਕਾਰੀ ਨੂੰ ਜਮ੍ਹਾਂ ਕਰਵਾਉਣਾ ਪੈਂਦਾ ਸੀ, ਜਿਨ੍ਹਾਂ ਨੇ ਦੁਨੀਆ ਦੇ ਅਜਿਹੇ ਹਿੱਸੇ ਦੀ ਯਾਤਰਾ ਕੀਤੀ ਹੋਵੇ ਜੋ ਅੱਤਵਾਦੀ ਸਮੂਹਾਂ ਦੇ ਕੰਟਰੋਲ 'ਚ ਹੈ ਪਰ ਹੁਣ ਲਗਭਗ ਸਭ ਲੋਕਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਮੌਜੂਦ ਆਪਣੇ ਅਕਾਊਂਟ ਨਾਮ ਤੇ ਇਸ ਦੀ ਜਾਣਕਾਰੀ ਦੇਣੀ ਹੋਵੇਗੀ। ਜੇਕਰ ਕੋਈ ਵੀ ਸੋਸ਼ਲ ਮੀਡੀਆ ਦੇ ਇਸਤੇਮਾਲ ਨੂੰ ਲੈ ਕੇ ਝੂਠ ਬੋਲਦਾ ਹੈ ਤਾਂ ਉਸ ਨੂੰ ਨਿਯਮਾਂ ਦੀ ਉਲੰਘਣਾ 'ਚ ਗੰਭੀਰ ਨਤੀਜਾ ਭੁਗਤਣਾ ਪਵੇਗਾ।