ਜਾਣੋਂ ਕੋਣ ਸੀ ਜਾਰਜ ਫਲਾਈਡ, ਜਿਸ ਦੀ ਮੌਤ ਤੋਂ ਬਾਅਦ ਅਮਰੀਕਾ ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਕ ਪਾਸੇ ਅਮਰੀਕਾ ਵਿਚ ਕਰੋਨਾ ਵਾਇਰਸ ਨੇ ਪੂਰੀ ਦੁਨੀਆਂ ਨਾਲ ਸਭ ਤੋਂ ਵੱਧ ਮਾਰ ਕੀਤਾ ਹੈ।

Photo

ਇਕ ਪਾਸੇ ਅਮਰੀਕਾ ਵਿਚ ਕਰੋਨਾ ਵਾਇਰਸ ਨੇ ਪੂਰੀ ਦੁਨੀਆਂ ਨਾਲ ਸਭ ਤੋਂ ਵੱਧ ਮਾਰ ਕੀਤਾ ਹੈ। ਉੱਥੇ ਹੀ ਦੂਜੇ ਪਾਸੇ ਅਮਰੀਕਾ ਵਿਚ ਵੱਡੇ ਪੱਧਰ ਤੇ ਲੋਕਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅਮਰੀਕਾ ਵਿਚ ਇਕ ਕਾਲੇ ਜਾਰਜ਼ ਨਾ ਦੇ ਵਿਅਕਤੀ ਦੀ ਮੌਤ ਤੋਂ ਬਾਅਦ ਇੱਥੇ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਹ ਪ੍ਰਦਰਸ਼ਨ ਹੁਣ ਹਿੰਸਾ ਦੇ ਰੂਪ ਵੀ ਧਾਰਨ ਕਰ ਰਹੇ ਹਨ। ਵਾਸ਼ਿੰਗਟਨ ਦੇ ਨਾਲ ਹੀ ਕਈ ਇਲਾਕਿਆਂ ਵਿਚ ਹਲਾਤਾਂ ਨੂੰ ਦੇਖਦਿਆਂ ਕਰਫਿਊ ਵੀ ਲਗਾਉਂਣਾ ਪਿਆ। ਦਰਅਸਲ 25 ਮਈ ਨੂੰ ਅਮਰੀਕਾ ਪੁਲਿਸ ਦੇ ਵੱਲੋਂ ਜਾਰਜ ਨੂੰ ਕੈਬ ਵਿਚੋਂ ਉਤਾਰ ਕੇ ਜ਼ਮੀਨ ਤੇ ਲਿਟਾਇਆ ਅਤੇ ਗੋਡਿਆਂ ਨਾਲ ਉਸ ਦੇ ਗਰਦ ਨੂੰ ਦਬਾਇਆ ਗਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।  ਇਸ ਘਟਨਾ ਤੋਂ ਬਾਅਦ ਇਸ ਦਾ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ। ਜਿਸ ਤੋਂ ਬਾਅਦ ਅਮਰੀਕਾ ਵਿਚ ਧਰਨੇ ਪ੍ਰਦਰਸ਼ਨ ਚੱਲ ਰਹੇ ਹਨ।

ਆਉ ਜਾਣਦੇ ਹਾਂ ਕਿ ਜਾਰਜ ਫਲਾਈਡ ਕੋਣ ਸੀ ਜਿਸ  ਦੀ ਮੌਤ ਤੋਂ ਬਾਅਦ ਅਮਰੀਕਾ ਵਰਗੀ ਮਹਾਂਸ਼ਕਤੀ ਵਿਚ ਇੰਨੇ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਬੀਬੀਸੀ ਦੀ ਇਕ ਰਿਪੋਰਟ  ਦੇ ਮੁਤਾਬਿਕ 46 ਸਾਲਾ ਕਾਲਾ ਨਾਗਰਿਕ ਜਾਰਜ ਫਾਲਈਡ ਅਫਰੀਕੀ ਅਮਰੀਕੀ ਭਾਈਚਾਰੇ ਨਾਲ ਸਬੰਧ ਰੱਖਦਾ ਸੀ। ਉਹ ਕੰਮ ਦੇ ਸਿਲਸਲੇ ਵਿਚ ਮਿਨੀਆਪੋਲਿਸ ਵਿਚ ਚਲਾ ਗਿਆ ਸੀ। ਜਾਰਜ ਇੱਥੇ ਇਕ ਰੈਸਟੋਂਰੈਂਟ ਵਿਚ ਸਿਕਿਉਰਟੀ ਗਾਰਡ ਦੀ ਨੋਕਰੀ ਕਰਦਾ ਸੀ ਅਤੇ ਕਿਰਾਏ ਦੇ ਭੂਗਤਾਨ ਕਰਕੇ ਪੰਜ ਸਾਲ ਉਸੇ ਹੀ ਹੋਲਟ ਦੇ ਮਾਲਕ ਦੇ ਘਰ ਰਿਹਾ। ਜਾਰਜ ਦੀ ਇਕ ਛੇ ਸਾਲ ਦੀ ਬੇਟੀ ਵੀ ਹੈ ਜਿਹੜੀ ਕਿ ਆਪਣੀ ਮਾਂ ਨਾਲ ਰਹਿੰਦੀ ਹੈ ਅਤੇ ਜਾਰਜ ਨੂੰ ਬਿਗ ਫਾਲਈਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ।

ਜਾਰਜ ਨੂੰ ਮਿਨੀਅਪੋਲਿਸ ਦੀ ਇਕ ਦੁਕਾਨ ਦੇ ਬਾਹਰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਉਸ ਨੂੰ ਹਿਰਾਸਤ ਵਿਚ ਲਿਆ ਗਿਆ ਸੀ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ। ਉਸ ਦੀ ਹਿਰਾਸਤ ਵਾਲੇ ਦਿਨ ਉਸ ਦਾ ਜੋ ਵੀਡੀਓ ਵਾਇਰਲ ਹੋਇਆ ਹੈ ਉਸ ਵਿਚ ਦਿਖ ਰਿਹਾ ਹੈ ਕਿ ਉਸ ਨੂੰ ਇਕ ਚਿੱਟੇ ਪੁਲਿਸ ਮੁਲਾਜ਼ਮ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਪੁਲਿਸ ਅਧਿਕਾਰੀ ਨੇ ਜਾਰਜ ਦੀ ਗਰਦਨ ਤੇ ਗੋਡਾ ਰੱਖਿਆ ਸੀ ਉਸ ਤੇ ਤੀਜ਼ੀ ਡਿਗਰੀ ਮਡਰ ਦਾ ਅਰੋਪ ਲਗਾਇਆ ਗਿਆ ਹੈ। ਉਧਰ ਪੁਲਿਸ ਵੱਲੋਂ ਜਾਰਜ ਤੇ ਇਹ ਅਰੋਪ ਲਗਾਏ ਜਾ ਰਹੇ ਹਨ ਕਿ ਉਸ ਦੇ ਵੱਲੋਂ ਇਕ ਦੁਕਾਨ ਤੋਂ 20 ਡਾਲਰ ਦੇ ਫਰਜ਼ੀ ਨੋਟਾਂ ਨਾਲ ਖ੍ਰੀਦਾਰੀ ਕਰਨ ਦੀ ਕੋਸ਼ਿਸ ਕੀਤੀ ਸੀ। ਪੁਲਿਸ ਮੁਤਾਬਿਕ ਜਾਰਜ ਦੇ ਵੱਲੋਂ ਗ੍ਰਿਫਤਾਰੀ ਦੇ ਸਮੇਂ ਸਰੀਰਕ ਬਲ ਦਾ ਪ੍ਰਯੋਗ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਸ ਵਿਰੁੱਧ ਬਲ ਦਾ ਪ੍ਰਯੋਗ ਕੀਤਾ ਗਿਆ। ਇਸ ਤੋਂ ਬਾਅਦ ਜਾਰਜ ਲਈ ਇਨਸਾਫ ਦੀ ਮੰਗ ਕਰਦੇ ਲੋਕ ਸੜਕਾਂ ਤੇ ਉਤਰ ਆਏ ਅਤੇ ਲਗਭਗ ਇਕ ਦਰਜਨ ਸ਼ਹਿਰਾਂ ਵਿਚ ਵਿਰੋਧ ਪ੍ਰਦਰਸ਼ਨ ਹੋਏ ਹਨ।

ਕਈ ਜਗਾ ਤੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਪੁਲਿਸ ਸਟੇਸ਼ਨ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਿਸ ਤੋਂ ਬਾਅਦ ਉੱਥੇ ਐਮਰਜੈਂਸੀ ਦਾ ਐਲਾਨ ਕਰਨਾ ਪਿਆ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਹਨ, ਕਿ ਪੁਲਿਸ ਕਰਮੀਆਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਤੇ ਹੱਤਿਆ ਦਾ ਕੇਸ ਵੀ ਦਰਜ਼ ਹੋਣਾ ਚਾਹੀਦਾ ਹੈ। ਉਧਰ ਮੀਡੀਆ ਰਿਪੋਰਟ ਦੇ ਮੁਤਾਬਿਕ ਲੋਕਾਂ ਵੱਲੋਂ ਵਾਈਟ ਹਾਊਸ ਦੇ ਬਾਹਰ ਵੱਡੀ ਗਿਣਤੀ ਵਿਚ ਜਮਾ ਹੋ ਕੇ ਪ੍ਰਦਰਸ਼ਨ ਕੀਤਾ ਗਿਆ ਜਿਸ ਤੋਂ ਬਾਅਦ ਰਾਸ਼ਟਰਪਤੀ ਡੋਨਲ ਟਰੰਪ ਨੂੰ ਬੰਕਰ ਵਿਚ ਆਉਂਣਾ ਪਿਆ। ਦੱਸ ਦੱਈਏ ਕਿ ਜਾਰਜ ਦੀ ਇਸ ਮੌਤ ਦੇ ਨਾਲ ਇਕ ਵਾਰ ਫਿਰ ਤੋਂ ਅਮਰੀਕਾ ਵਿਚ ਕਾਲੇ ਅਤੇ ਗੋਰਿਆਂ ਦੇ ਵਿਚ ਬਹਿਸ ਛੇੜ ਦਿੱਤੀ ਹੈ। ਅਮਰੀਕਾ ਵਿਚ ਲੰਬੇ ਸਮੇਂ ਤੋਂ ਕਾਲੇ ਲੋਕ ਪੱਖਪਾਤ ਅਤੇ ਪ੍ਰੇਸ਼ਾਨੀਆਂ ਦਾ ਸ਼ਿਕਾਰ ਹੋ ਰਹੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ 4 ਪੁਲਿਸ ਕਰਮਚਾਰੀਆਂ ਨੂੰ ਨੋਕਰੀ ਤੋਂ ਹਟਾ ਦਿੱਤਾ ਗਿਆ ਅਤੇ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਗਏ।