Australian PM ਦੇ ਟਵੀਟ 'ਤੇ ਬੋਲੇ ਮੋਦੀ, 'ਕੋਰੋਨਾ ਨੂੰ ਹਰਾ ਕੇ ਇਕੱਠੇ ਖਾਵਾਂਗੇ ਸਮੋਸੇ'

ਏਜੰਸੀ

ਖ਼ਬਰਾਂ, ਰਾਸ਼ਟਰੀ

ਆਸਟ੍ਰੇਲੀਅਨ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਨੇ ਐਤਵਾਰ ਨੂੰ ਅਪਣੇ ਟਵਿਟਰ ਹੈਂਡਲ 'ਤੇ ਪ੍ਰਧਾਨ ਮੰਤਰੀ ਮੋਦੀ ਨੂੰ ਟੈਗ ਕਰਦੇ ਹੋਏ ਸਮੋਸਿਆਂ ਦੀ ਫੋਟੋ ਸ਼ੇਅਰ ਕੀਤੀ ਹੈ।

Will "Enjoy Samosas Together": PM Modi On Australian PM's Tweet

ਨਵੀਂ ਦਿੱਲੀ: ਆਸਟ੍ਰੇਲੀਅਨ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਨੇ ਐਤਵਾਰ ਨੂੰ ਅਪਣੇ ਟਵਿਟਰ ਹੈਂਡਲ 'ਤੇ ਪ੍ਰਧਾਨ ਮੰਤਰੀ ਮੋਦੀ ਨੂੰ ਟੈਗ ਕਰਦੇ ਹੋਏ ਸਮੋਸਿਆਂ ਦੀ ਫੋਟੋ ਸ਼ੇਅਰ ਕੀਤੀ ਹੈ। ਇਸ ਵਿਚ ਉਹਨਾਂ ਨੇ ਚਾਰ ਜੂਨ ਨੂੰ ਹੋਣ ਵਾਲੀ ਬੈਠਕ ਨੂੰ ਲੈ ਕੇ ਕਿਹਾ ਕਿ ਇਸ ਹਫ਼ਤੇ ਹੋਣ ਵਾਲੀ ਬੈਠਕ ਜੇਕਰ ਆਹਮੋ-ਸਾਹਮਣੇ ਹੁੰਦੀ ਤਾਂ ਉਹ ਇਸ ਨੂੰ ਪੀਐਮ ਮੋਦੀ ਨਾਲ ਸ਼ੇਅਰ ਕਰਦੇ ਕਿਉਂਕਿ ਉਹ ਵੀ ਸ਼ਾਕਾਹਾਰੀ ਹਨ।

ਉੱਥੇ ਹੀ ਪ੍ਰਧਾਨ ਮੰਤਰੀ ਮੋਦੀ ਨੇ ਇਸ ਟਵੀਟ ਦਾ ਜਵਾਬ ਦਿੱਤਾ ਹੈ। ਪੀਐਮ ਮੋਦੀ ਨੇ ਟਵੀਟ ਵਿਚ ਲਿਖਿਆ, 'ਸਮੋਸੇ ਦਿਖਣ ਵਿਚ ਸਵਾਦਿਸ਼ਟ ਲੱਗ ਰਹੇ ਹਨ। ਜਿਵੇਂ ਹੀ ਕੋਰੋਨਾ ਖਿਲਾਫ ਜੰਗ ਵਿਚ ਸਾਨੂੰ ਜਿੱਤ ਮਿਲਦੀ ਹੈ, ਇਕੱਠੇ ਬੈਠ ਕੇ ਸਮੋਸੇ ਦਾ ਮਜ਼ਾ ਲਵਾਂਗੇ'।

ਪੀਐਮ ਮੋਦੀ ਨੇ ਅਪਣੇ ਟਵਿਟਰ ਹੈਂਡਲ 'ਤੇ ਲਿਖਿਆ, 'ਹਿੰਦ ਮਹਾਂਸਾਗਰ ਨਾਲ ਜੁੜੇ ਅਤੇ ਸਮੋਸੇ ਨਾਲ ਇੱਕਜੁਟ ਹੋਏ। ਤੁਹਾਡਾ ਸਮੋਸਾ ਸਵਾਦਿਸ਼ਟ ਲੱਗ ਰਿਹਾ ਹੈ। ਇਕ ਵਾਰ ਜਦੋਂ ਅਸੀਂ ਕੋਰੋਨਾ ਵਾਇਰਸ ਦੇ ਖਿਲਾਫ ਜਿੱਤ ਪ੍ਰਾਪਤ ਕਰ ਲਵਾਂਗੇ ਤਾਂ ਅਸੀਂ ਇਕੱਠੇ ਬੈਠ ਕੇ ਸਮੋਸੇ ਦਾ ਅਨੰਦ ਲਵਾਂਗੇ। 4 ਜੂਨ ਨੂੰ ਹੋਣ ਵਾਲੀ ਵੀਡੀਓ ਕਾਨਫ਼ਰੰਸਿੰਗ ਨੂੰ ਲੈ ਕੇ ਉਤਸ਼ਾਹਿਤ ਹਾਂ'।

ਇਸ ਤੋਂ ਪਹਿਲਾਂ ਆਸਟ੍ਰੇਲੀਆਈ ਪੀਐਮ ਨੇ ਅਪਣੇ ਟਵਿਟਰ ਹੈਂਡਲ 'ਤੇ ਦੋ ਫੋਟੋਆਂ ਸ਼ੇਅਰ ਕੀਤੀਆਂ ਸੀ। ਇਕ ਵਿਚ ਉਹਨਾਂ ਨੇ ਪਲੇਟ ਵਿਚ ਸਮੋਸੇ ਅਤੇ ਚਟਨੀ ਰੱਖੀ ਹੈ। ਦੱਸ ਦਈਏ ਕਿ 4 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆਈ ਪੀਐਮ ਵਿਚਕਾਰ ਵੀਡੀਓ ਕਾਨਫਰੰਸ ਜ਼ਰੀਏ ਭਾਰਤ-ਆਸਟ੍ਰੇਲੀਆ ਸਿਖਰ ਸੰਮੇਲਨ ਹੋਣ ਵਾਲਾ ਹੈ।

ਇਸ ਦੌਰਾਨ ਦੋਵੇਂ ਨੇਤਾ ਆਪਸੀ ਸਬੰਧਾਂ ਨੂੰ ਲੈ ਕੇ ਗੱਲਬਾਤ ਕਰਨਗੇ। ਇਸ ਦੌਰਾਨ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਵਪਾਰ, ਰੱਖਿਆ ਅਤੇ ਤਕਨੀਕ ਦੇ ਆਦਾਨ-ਪ੍ਰਦਾਨ ਨੂੰ ਲੈ ਕੇ ਕਈ ਸਮਝੌਤੇ ਹੋ ਸਕਦੇ ਹਨ।