ਇਨ੍ਹਾਂ ਦੇਸ਼ਾਂ 'ਚ ਘੱਟਿਆ ਕੋਰੋਨਾ ਦਾ ਕਹਿਰ, ਪਹਿਲੀ ਵਾਰ ਨਹੀਂ ਹੋਈ ਇਕ ਵੀ ਮੌਤ
This is not the first time a single death has occurred in these countries
ਲੰਡਨ-ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਭਰ 'ਚ ਜਾਰੀ ਹੈ। ਇਸ ਦਰਮਿਆਨ ਇਜ਼ਰਾਈਲ ਅਤੇ ਬ੍ਰਿਟੇਨ ਤੋਂ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ। ਇਜ਼ਰਾਈਲ 'ਚ ਕਰੀਬ 80 ਫੀਸਦੀ ਬਾਲਗਾਂ ਨੂੰ ਕੋਰੋਨਾ ਵੈਕਸੀਨ ਲੱਗਾ ਦਿੱਤੀ ਗਈ ਹੈ ਜਿਸ ਦੇ ਨਾਲ ਹੀ ਇਜ਼ਰਾਈਲ ਨੇ ਹਾਈ ਇਮਿਊਨਿਟੀ ਨੂੰ ਹਾਸਲ ਕਰ ਲਿਆ ਹੈ। ਉਥੇ ਬ੍ਰਿਟੇਨ 'ਚ ਜੁਲਾਈ 2020 ਤੋਂ ਬਾਅਦ ਪਹਿਲੀ ਵਾਰ ਕੋਰੋਨਾ ਵਾਇਰਸ ਲਾਗ ਕਾਰਨ ਇਕ ਵੀ ਨਵੀਂ ਮੌਤ ਦਰਜ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਵੋ-ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਬਾਦਲ ਨੇ ਕਾਂਗਰਸ ਸਰਕਾਰ ਦੀ ਕੀਤੀ ਨਿਖੇਧੀ
ਇਜ਼ਰਾਈਲ ਨੇ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਾਗੂ ਬਾਕੀ ਬਚੀਆਂ ਪਾਬੰਦੀਆਂ ਨੂੰ ਵੀ ਹਟਾ ਦਿੱਤਾ ਹੈ। ਹੁਣ ਲੋਕਾਂ ਨੂੰ ਰੈਸਟੋਰੈਂਟਾਂ, ਖੇਡ ਪ੍ਰੋਗਰਾਮ ਅਤੇ ਸਿਨੇਮਾ ਹਾਲ 'ਚ ਜਾਣ ਤੋਂ ਪਹਿਲਾਂ ਵੈਕਸੀਨ ਲਵਾਉਣ ਦਾ ਸਬੂਤ ਨਹੀਂ ਦਿਖਾਉਣਾ ਹੋਵੇਗਾ। ਇਸ ਦੇ ਨਾਲ ਹੀ ਪੂਰੇ ਦੇਸ਼ 'ਚ ਲੋਕ ਸਭਾ ਜਾਂ ਰੈਲੀ ਕਰ ਸਕਦੇ ਹਨ।
ਇਹ ਵੀ ਪੜ੍ਹੋ-'ਚੋਣਾਂ ਕਾਰਨ ਬਿਜਲੀ ਬਿੱਲਾਂ 'ਚ 25-50 ਪੈਸੇ ਕਮੀ ਕਰਕੇ ਲੋਕਾਂ ਨੂੰ ਬੇਵਕੂਫ ਬਣਾ ਰਹੀ ਕੈਪਟਨ ਸਰਕਾਰ'
ਇਸ ਤੋਂ ਪਹਿਲਾਂ 30 ਜੁਲਾਈ 2020 ਨੂੰ ਬ੍ਰਿਟੇਨ 'ਚ ਕੋਰੋਨਾ ਨਾਲ ਇਕ ਵੀ ਨਵੀਂ ਮੌਤ ਨਹੀਂ ਹੋਈ ਸੀ। ਅਜਿਹੇ 'ਚ ਇਹ ਵੱਡੀ ਰਾਹਤ ਹੈ। ਇਸ ਦਾ ਮਤਲਬ ਹੈ ਕਿ ਦਸੰਬਰ 'ਚ ਸ਼ੁਰੂ ਹੋਏ ਬ੍ਰਿਟੇਨ 'ਚ ਟੀਕਾਕਰਣ ਦਾ ਅਸਰ ਹੁਣ ਦਿਖ ਰਿਹਾ ਹੈ। ਹਾਲਾਂਕਿ ਉਨ੍ਹਾਂ ਨੇ ਲੋਕਾਂ ਨੂੰ ਕੋਰੋਨਾ ਤੋਂ ਹੁਣ ਵੀ ਸਾਵਧਾਨ ਰਹਿਣ ਦੀ ਗੱਲ ਕਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਜਾਣਦੇ ਹਾਂ ਕਿ ਅਸੀਂ ਅਜੇ ਇਸ ਵਾਇਰਸ ਨੂੰ ਨਹੀਂ ਹਰਾ ਸਕੇ ਹਾਂ ਅਤੇ ਅਜਿਹੇ 'ਚ ਲੋਕ ਨਿਯਮਾਂ ਦਾ ਪਾਲਣਾ ਕਰਦੇ ਹਨ।