ਗਲਤ ਤਰੀਕੇ ਨਾਲ ਛੂਹਣ ਲਈ ਬਿਸ਼ਪ ਨੇ ਮੰਗੀ ਆਰਿਆਨਾ ਗਰੈਂਦੇ ਤੋਂ ਮਾਫ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਰਿਥਾ ਫ੍ਰੈਂਕਲਿਨ ਦੇ ਅੰਤਮ ਸੰਸਕਾਰ ਦੇ ਮੌਕੇ 'ਤੇ ਗਾਇਕਾ ਆਰਿਆਨਾ ਗਰੈਂਦੇ ਨੂੰ ਗਲਤ ਤਰੀਕੇ ਨਾਲ ਛੂਹਣ 'ਤੇ ਬਿਸ਼ਪ ਨੇ ਮਾਫੀ ਮੰਗੀ ਹੈ। ਦੱਸ ਦਈਏ ਕਿ ਅੰਤਮ ਸੰਸਕਾਰ...

Bishop Apologizes for Touching Ariana Grande

ਵਸ਼ਿੰਗਟਨ : ਅਰਿਥਾ ਫ੍ਰੈਂਕਲਿਨ ਦੇ ਅੰਤਮ ਸੰਸਕਾਰ ਦੇ ਮੌਕੇ 'ਤੇ ਗਾਇਕਾ ਆਰਿਆਨਾ ਗਰੈਂਦੇ ਨੂੰ ਗਲਤ ਤਰੀਕੇ ਨਾਲ ਛੂਹਣ 'ਤੇ ਬਿਸ਼ਪ ਨੇ ਮਾਫੀ ਮੰਗੀ ਹੈ। ਦੱਸ ਦਈਏ ਕਿ ਅੰਤਮ ਸੰਸਕਾਰ ਦੇ ਮੌਕੇ 'ਤੇ ਬਿਸ਼ਨ ਨੇ ਨਾ ਸਿਰਫ ਆਰਿਆਨਾ ਦੇ ਸੀਨੇ ਨੂੰ ਗਲਤ ਤਰੀਕੇ ਨਾਲ ਛੂਹਿਆ ਸੀ ਸਗੋਂ ਉਨ੍ਹਾਂ ਦੇ ਉਤੇ ਕੁੱਝ ਇਤਰਾਜ਼ਯੋਗ ਟਿੱਪਣੀ ਵੀ ਕੀਤੀ ਸੀ। ਬਿਸ਼ਪ ਨੇ ਅਪਣੇ ਸੁਭਾਅ ਲਈ ਮਾਫੀ ਮੰਗਦੇ ਹੋਏ ਕਿਹਾ ਕਿ ਉਨ੍ਹਾਂ ਦਾ ਇਰਾਦਾ ਕਿਸੇ ਨੂੰ ਵੀ ਠੇਸ ਪਹੁੰਚਾਣ ਦਾ ਨਹੀਂ ਹੈ।

ਬਿਸ਼ਪ ਚਾਰਲਸ ਐਚ ਇਲਿਅਸ III ਨੇ ਫ੍ਰੈਂਕਲਿਨ ਦੇ ਅੰਤਮ ਸੰਸਕਾਰ ਦੇ ਮੌਕੇ 'ਤੇ ਜਦੋਂ ਆਰਿਆਨਾ ਨੇ ਅਪਣਾ ਪਰਫਾਰਮੈਂਸ ਖਤਮ ਕੀਤਾ ਤਾਂ ਬਿਸ਼ਪ ਨੇ ਉਨ੍ਹਾਂ ਨੂੰ ਛੂਹਿਆ ਸੀ। ਬਿਸ਼ਪ ਦੀ ਆਰਿਆਨਾ ਦੇ ਸੀਨੇ ਨੂੰ ਛੂਹਣ ਵਾਲੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਜਿਸ ਦੀ ਆਲੋਚਨਾ ਵੀ ਹੋਈ ਸੀ। ਇਕ ਇੰਟਰਵਿਊ ਵਿਚ ਬਿਸ਼ਪ ਨੇ ਅਪਣੀ ਸਫਾਈ ਪੇਸ਼ ਕੀਤੀ।  

ਬਿਸ਼ਪ ਨੇ ਕਿਹਾ ਕਿ ਮੇਰਾ ਇਰਾਦਾ ਕਦੇ ਵੀ ਕਿਸੇ ਵੀ ਮਹਿਲਾ ਦੇ ਸੀਨੇ ਨੂੰ ਛੂਹਣ ਦਾ ਨਹੀਂ ਰਿਹਾ ਹੈ। ਮੈਨੂੰ ਨਹੀਂ ਪਤਾ ਇਹ ਕਿਵੇਂ ਹੋਇਆ ਮੈਨੂੰ ਲਗਿਆ ਮੈਂ ਉਨ੍ਹਾਂ ਦੇ ਮੋਡੇ 'ਤੇ ਹੱਥ ਰੱਖਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹੋ ਸਕਦਾ ਹੈ ਮੈਂ ਅਪਣੀ ਹੱਦ ਦੀ ਉਲੰਘਣਾ ਕੀਤੀ ਹੋਵੇ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਮੈਂ ਉਨ੍ਹਾਂ ਦੇ ਨਾਲ ਬਹੁਤ ਜ਼ਿਆਦਾ ਦੋਸਤਾਨਾ ਹੋ ਗਿਆ ਹੋਵਾਂ, ਜੋ ਵੀ ਹੋਇਆ ਪਰ ਮੈਂ ਮਾਫੀ ਚਾਹੁੰਦਾ ਹਾਂ।

ਇਸ ਪਰੋਗਰਾਮ ਵਿਚ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਵੀ ਮੌਜੂਦ ਸਨ। ਪਰੋਗਰਾਮ 'ਚ ਆਰਿਆਨਾ ਦਾ ਨਾਮ ਦੇਖ ਕੇ ਉਨ੍ਹਾਂ ਦਾ ਮਜ਼ਾਕ ਬਣਾਉਣ ਲਈ ਵੀ ਬਿਸ਼ਪ ਨੇ ਮਾਫੀ ਮੰਗੀ। ਬਿਸ਼ਪ ਨੇ ਕਿਹਾ ਕਿ ਮੈਂ ਵਿਅਕਗਿਤਗਤ ਤੌਰ 'ਤੇ ਆਰਿਆਨਾ, ਉਨ੍ਹਾਂ ਦੇ  ਫੈਨਸ ਅਤੇ ਇਸ ਘਟਨਾ ਤੋਂ ਜਿਸ ਨੂੰ ਵੀ ਸੱਟ ਪਹੁੰਚੀ ਹੈ ਸੱਭ ਤੋਂ ਮਾਫੀ ਚਾਹੁੰਦਾ ਹਾਂ।