ਭਾਰਤ ਛੇਤੀ ਹੀ ਬਣਾ ਲਵੇਗਾ ਕਰੋਨਾ ਵੈਕਸੀਨ, ਸੰਸਥਾ 'ਬਰਨਸਟੀਨ ਰਿਸਰਚ' ਦੀ ਰਿਪੋਰਟ 'ਚ ਖੁਲਾਸਾ!

ਏਜੰਸੀ

ਖ਼ਬਰਾਂ, ਕੌਮਾਂਤਰੀ

ਗ੍ਰਾਹਕਾਂ ਲਈ ਵੈਕਸੀਨ ਦੀ ਕੀਮਤ 6 ਡਾਲਰ ਪ੍ਰਤੀ ਖ਼ੁਰਾਕ ਹੋਣ ਦੀ ਸੰਭਾਵਨਾ

Corona Vaccine

ਨਿਊਯਾਰਕ : ਭਾਰਤ ਅੰਦਰ ਕਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਇਸੇ ਦੌਰਾਨ ਬਰਨਸਟੀਨ ਖੋਜ ਦੀ ਰਿਪੋਰਟ 'ਚ ਹੋਏ ਤਾਜ਼ਾ ਖੁਲਾਸੇ 'ਚੋਂ ਭਾਰਤ ਲਈ ਰਾਹਤ ਭਰੀ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ। ਰਿਪੋਰਟ 'ਚ 2021 ਦੀ ਪਹਿਲੀ ਤਿਮਾਹੀ ਲਾਗੇ ਭਾਰਤ ਕੋਲ ਕਰੋਨਾ ਵੈਕਸੀਨ ਹੋਣ ਦੀ ਗੱਲ ਕਹੀ ਗਈ ਹੈ।  

ਰਿਪੋਰਟ 'ਚ ਪੂਣੇ ਦੀ ਵੈਕਸੀਨ ਨਿਰਮਾਤਾ ਕੰਪਨੀ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐਸਆਈਆਈ) ਦੀ ਸਮਰੱਥਾ ਦਾ ਵੀ ਮੁਲਾਂਕਣ ਕੀਤਾ ਗਿਆ ਹੈ। ਬਰਨਸਟੀਨ ਰਿਸਰਚ ਦੀ ਰਿਪੋਰਟ ਮੁਤਾਬਕ ਆਉਂਦੇ ਸਾਲ ਦੀ ਪਹਿਲੀ ਤਿਮਾਹੀ ਨੇੜੇ ਐਸਆਈਆਈ ਆਪਣੀ ਪਹਿਲੀ ਵੈਕਸੀਨ ਵੰਡਣ ਦੀ ਸਥਿਤੀ 'ਚ ਹੋਵੇਗਾ। 91NS ਆਈਏਐਨਐਸ ਵਲੋਂ ਬਰਨਸਟੀਨ ਰਿਪੋਰਟ ਦੀ ਸਮੀਖਿਆ 'ਚ ਦਾਅਵਾ ਕੀਤਾ ਹੈ ਕਿ ਕੌਮਾਂਤਰੀ ਪੱਧਰ 'ਤੇ ਚਾਰ ਉਮੀਦਵਾਰ 2020 ਦੇ ਅੰਤ ਜਾਂ 2021 ਦੀ ਸ਼ੁਰੂਆਤ ਤਕ ਵੈਕਸੀਨ ਦੇ ਅਪਰੂਵਲ ਦੇ ਕਰੀਬ ਹਨ।

ਸਾਂਝੇਦਾਰੀ ਦੇ ਪੱਖ ਤੋਂ ਭਾਰਤ ਕੋਲ ਦੋ ਵੈਕਸੀਨ ਹਨ। ਇਨ੍ਹਾਂ 'ਚ ਪਹਿਲੀ ਔਕਸਫੋਰਡ ਦੀ ਵਾਇਰਸ ਵੈਕਟਰ ਵੈਕਸੀਨ ਤੇ ਦੂਜੀ ਨੋਵਾਵੈਕਸ ਦੀ ਪ੍ਰੋਟੀਨ ਸਬ-ਯੂਨਿਟ ਵੈਕਸੀਨ ਨਾਲ ਔਕਸਫੋਰਡ ਵੈਕਸੀਨ ਸ਼ਾਮਲ ਹੈ।  ਰਿਪੋਰਟ ਦੀ ਸਮੀਖਿਆ 'ਚ ਅੱਗੇ ਕਿਹਾ ਗਿਆ ਹੈ ਕਿ ਐਸਆਈਆਈ ਨੂੰ ਅਪਰੂਵਲ ਦੇ ਸਮੇਂ, ਸਮਰੱਥਾ ਤੇ ਮੁੱਲ ਨਿਰਧਾਰਨ ਦੇ ਮੱਦੇਨਜ਼ਰ ਇਕ ਜਾਂ ਦੋਵੇਂ ਹਿੱਸੇਦਾਰੀ ਵਾਲੇ ਵੈਕਸੀਨ ਨੂੰ ਵਪਾਰੀਕਰਨ ਲਈ ਸਭ ਤੋਂ ਚੰਗੀ ਸਥਿਤੀ 'ਚ ਰੱਖਿਆ ਗਿਆ ਹੈ। ਦੋਵੇਂ ਕੈਂਡੀਡੇਟ ਦੇ ਪਹਿਲੇ ਤੇ ਬਾਕੀ ਗੇੜਾਂ ਦੇ ਪਰੀਖਣ ਡਾਟਾ ਸੁਰੱਖਿਆ ਤੇ ਇਮਿਊਨਿਟੀ ਪ੍ਰਤੀਕਿਰਿਆ ਦੇ ਸੰਦਰਭ 'ਚ ਚੰਗੀ ਹਾਲਤ ਵਿਚ ਹਨ।

ਰਿਪੋਰਟ 'ਚ ਭਾਰਤ ਦੇ ਕੌਮਾਂਤਰੀ ਸਮਰੱਥਾ ਸਮੀਕਰਨ ਨੂੰ ਲੈ ਕੇ ਉਤਸ਼ਾਹਿਤ ਕਰਨ ਵਾਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਇਸ ਦੇ ਮੈਨੂਫੈਕਚਰਿੰਗ ਪੈਮਾਨੇ ਸਾਹਮਣੇ ਚੁਣੌਤੀਆਂ ਘੱਟ ਹੋਣ ਦੀ  ਉਮੀਦ ਵੀ ਜਿਤਾਈ ਗਈ ਹੈ। ਰਿਪੋਰਟ ਮੁਤਾਬਕ  ਐਸਆਈਆਈ ਸਾਲ 2021 'ਚ 60 ਕਰੋੜ ਖ਼ੁਰਾਕ ਅਤੇ ਸਾਲ 2022 'ਚ 100 ਕਰੋੜ ਖ਼ੁਰਾਕ ਬਣਾ ਸਕਦੀ ਹੈ।

ਰਿਪੋਰਟ ਦਾ ਅਨੁਮਾਨ ਹੈ ਕਿ ਸਰਕਾਰੀ ਤੇ ਨਿੱਜੀ ਬਜ਼ਾਰ 'ਚ ਵੈਕਸੀਨ ਦੀ ਮਾਤਰਾ 55:45 ਹੋ ਜਾਵੇਗੀ। ਐਸਆਈਆਈ ਨੇ ਐਲਾਨ ਕੀਤਾ ਕਿ ਹਰ ਖੁਰਾਕ ਲਈ ਤਿੰਨ ਡਾਲਰ ਦਾ ਭੁਗਤਾਨ ਕੀਤਾ ਜਾਵੇਗਾ। ਬਰਨਸਟੀਨ ਦੀ ਰਿਪੋਰਟ 'ਚ ਸਰਕਾਰ ਲਈ ਪ੍ਰਤੀ ਖੁਰਾਕ ਖਰੀਦ ਮੁਲ ਤਿੰਨ ਡਾਲਰ ਤੇ ਉਪਭੋਗਤਾਵਾਂ ਲਈ ਪ੍ਰਤੀ ਖੁਰਾਕ ਮੁੱਲ ਛੇ ਡਾਲਰ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ।