ਭਾਰੀ ਬਾਰਿਸ਼ ਦੇ ਚਲਦਿਆਂ ਨਿਊਯਾਰਕ ਵਿਚ ਲੱਗੀ ਐਮਰਜੈਂਸੀ, ਲੋਕਾਂ ਨੂੰ ਘਰੋਂ ਨਾ ਨਿਕਲਣ ਦੀ ਕੀਤੀ ਅਪੀਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰੀ ਬਾਰਿਸ਼ ਦੇ ਚਲਦਿਆਂ ਅਮਰੀਕਾ ਦੇ ਨਿਊਯਾਰਕ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਸ਼ਹਿਰ ਵਿਚ ਕਈ ਥਾਵਾਂ ’ਤੇ ਪਾਣੀ ਖੜ੍ਹਾ ਹੋਇਆ ਹੈ।

Emergency declared in New York City

ਨਿਊਯਾਰਕ: ਭਾਰੀ ਬਾਰਿਸ਼ ਦੇ ਚਲਦਿਆਂ ਅਮਰੀਕਾ ਦੇ ਨਿਊਯਾਰਕ ਵਿਚ ਐਮਰਜੈਂਸੀ (Emergency declared in New York City) ਦਾ ਐਲਾਨ ਕੀਤਾ ਗਿਆ ਹੈ। ਸ਼ਹਿਰ ਵਿਚ ਕਈ ਥਾਵਾਂ ’ਤੇ ਪਾਣੀ ਖੜ੍ਹਾ ਹੋਇਆ ਹੈ। ਇਸ ਤੋਂ ਇਲਾਵਾ ਮੈਟਰੋ ਵਿਚ ਵੀ ਪਾਣੀ ਦਾਖਲ ਹੋ ਚੁੱਕਾ ਹੈ। ਇਸ ਕਾਰਨ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਹੋਰ ਪੜ੍ਹੋ: ਸਭ ਤੋਂ ਜ਼ਿਆਦਾ ਅੰਤਰਰਾਸ਼ਟਰੀ ਗੋਲ ਕਰਨ ਵਾਲੇ ਖਿਡਾਰੀ ਬਣੇ Cristiano Ronaldo

ਇਸ ਦੇ ਚਲਦਿਆਂ ਮੇਅਰ ਬਿਲ ਡੀ ਬਲਾਸੀਓ ਨੇ ਨਿਊਯਾਰਕ (New York City) ਸ਼ਹਿਰ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਹੈ। ਉਹਨਾਂ ਨੇ ਟਵੀਟ ਕੀਤਾ, ‘ਅਸੀਂ ਅੱਜ ਰਾਤ ਇਕ ਇਤਿਹਾਸਕ ਮੌਸਮ ਦੀ ਘਟਨਾ ਦਾ ਸਾਹਮਣਾ ਕਰ ਰਹੇ ਹਾਂ, ਜਿਸ ਵਿਚ ਸ਼ਹਿਰ ਭਰ ਵਿਚ ਰਿਕਾਰਡ ਤੋੜ ਬਾਰਿਸ਼, ਭਿਆਨਕ ਹੜ੍ਹ ਅਤੇ ਸੜਕਾਂ ਉੱਤੇ ਖਤਰਨਾਕ ਸਥਿਤੀ ਹੈ’।

ਹੋਰ ਪੜ੍ਹੋ: ਰਾਜ ਸਭਾ ਦੇ ਸਾਬਕਾ ਸੰਸਦ ਮੈਂਬਰ ਤੇ ਸੀਨੀਅਰ ਪੱਤਰਕਾਰ ਚੰਦਨ ਮਿੱਤਰਾ ਦਾ ਦੇਹਾਂਤ

ਉਹਨਾਂ ਨੇ ਨਿਊਯਾਰਕ ਦੇ ਲੋਕਾਂ ਨੂੰ ਘਰ ਵਿਚ ਰਹਿਣ ਅਤੇ ਜਨਤਕ ਆਵਾਜਾਈ ਤੋਂ ਬਚਣ ਦੀ ਸਲਾਹ ਦਿੱਤੀ। ਉਹਨਾਂ ਕਿਹਾ, ‘ਮੈਂ ਅੱਜ ਰਾਤ ਨਿਊਯਾਰਕ ਸ਼ਹਿਰ ਵਿਚ ਐਮਰਜੈਂਸੀ ਦੀ ਸਥਿਤੀ ਐਲਾਨ ਰਿਹਾ ਹਾਂ। ਅਸੀਂ ਅਪਣੇ ਪਾਵਰ ਗ੍ਰਿੱਡ ਉੱਤੇ ਵੀ ਨਜ਼ਰ ਰੱਖ ਰਹੇ ਹਾਂ। ਅਸੀਂ ਲਗਭਗ 5300 ਗ੍ਰਾਹਕਾਂ ਨੂੰ ਬਿਨ੍ਹਾਂ ਬਿਜਲੀ ਤੋਂ ਦੇਖਿਆ ਹੈ। ਸਾਨੂੰ ਉਮੀਦ ਹੈ ਕਿ ਅਗਲੇ ਕੁਝ ਘੰਟਿਆਂ ਵਿਚ ਬਾਰਿਸ਼ ਰੁਕ ਜਾਵੇਗੀ ਪਰ ਉਦੋਂ ਤੱਕ ਤੁਸੀਂ ਘਰਾਂ ਵਿਚ ਰਹੋ’।