ਐਰੀਜ਼ੋਨ ਵਿਚ ਜਹਾਜ਼ ਤੇ ਹੈਲੀਕਾਪਟਰ ਵਿਚਾਲੇ ਹੋਈ ਟੱਕਰ, ਦੋ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹਾਦਸੇ ਤੋਂ ਬਾਅਦ ਹੈਲੀਕਾਪਟਰ ਨੂੰ ਲੱਗੀ ਅੱਗ

plane-helicopter collision

 

ਚੈਂਡਲਰ: ਐਰੀਜ਼ੋਨਾ ਦੇ ਫਿਨਿਕਸ ਹਵਾਈ ਅੱਡੇ ਦੇ ਨੇੜੇ ਉਡਾਣ ਦੌਰਾਨ ਹੈਲੀਕਾਪਟਰ (Plane-helicopter collision)  ਅਤੇ ਛੋਟੇ ਜਹਾਜ਼ ਵਿਚਾਲੇ  ਟੱਕਰ ਹੋ ਗਈ। ਇਸ ਟੱਕਰ ਤੋਂ ਬਾਅਦ ਹੈਲੀਕਾਪਟਰ (Plane-helicopter collision)  ਇੱਕ ਖੇਤ ਵਿੱਚ ਕਰੈਸ਼ ਹੋ ਗਿਆ।

 

 ਹੋਰ ਵੀ ਪੜ੍ਹੋ: ਚੰਡੀਗੜ੍ਹ ਦੀ ਹਰਨਾਜ਼ ਸੰਧੂ ਨੇ ਜਿੱਤਿਆ 'ਮਿਸ ਡੀਵਾ ਮਿਸ ਯੂਨੀਵਰਸ ਇੰਡੀਆ 2021' ਦਾ ਖਿਤਾਬ 

ਜਿਸ ਕਾਰਨ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ। ਟੱਕਰ ਤੋਂ ਬਾਅਦ, ਜਹਾਜ਼ ਸੁਰੱਖਿਅਤ ਢੰਗ ਨਾਲ ਉਤਰ ਗਿਆ ਅਤੇ ਫਲਾਈਟ ਇੰਸਟ੍ਰਕਟਰ ਅਤੇ ਜਹਾਜ਼ ਵਿਚ ਸਿਖਲਾਈ ਪ੍ਰਾਪਤ ਪਾਇਲਟ (Plane-helicopter collision) ਨੂੰ ਕੋਈ ਵੀ ਸੱਟ ਨਹੀਂ ਲੱਗੀ।

 ਹੋਰ ਵੀ ਪੜ੍ਹੋ: ਵਟਸਐਪ ਨੇ ਅਗਸਤ ਵਿੱਚ 20 ਲੱਖ ਤੋਂ ਵੱਧ ਭਾਰਤੀ ਖਾਤਿਆਂ 'ਤੇ ਲਗਾਈ ਪਾਬੰਦੀ 

ਪੁਲਿਸ ਸਾਰਜੈਂਟ ਜੇਸਨ ਮੈਕਲੇਮੰਸ ਨੇ ਦੱਸਿਆ ਕਿ ਇਹ ਹਾਦਸਾ ਸ਼ੁੱਕਰਵਾਰ ਨੂੰ ਚਾਂਡਲਰ ਸ਼ਹਿਰ ਵਿੱਚ ਵਾਪਰਿਆ। ਉਨ੍ਹਾਂ ਕਿਹਾ ਕਿ ਜ਼ਮੀਨ 'ਤੇ ਕੋਈ ਜ਼ਖਮੀ ਨਹੀਂ ਹੋਇਆ ਪਰ ਹਵਾਈ ਅੱਡਾ ਕਈ ਘੰਟਿਆਂ ਤੱਕ ਬੰਦ ਰਿਹਾ। ਚਾਂਡਲਰ ਦੇ ਫਾਇਰ ਬ੍ਰਿਗੇਡ ਵਿਭਾਗ (Plane-helicopter collision) ਨੂੰ ਸਵੇਰੇ 8 ਵਜੇ ਹਵਾਈ ਅੱਡੇ ਦੇ ਨੇੜੇ ਹਾਦਸੇ ਬਾਰੇ ਜਾਣਕਾਰੀ ਮਿਲੀ।

ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਹੈਲੀਕਾਪਟਰ (Plane-helicopter collision) ਨੂੰ ਅੱਗ ਲੱਗ ਗਈ ਪਰ ਜਲਦੀ ਹੀ ਇਸ ਤੇ ਕਾਬੂ  ਪਾ ਲਿਆ ਗਿਆ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਮਲਬੇ ਵਿੱਚੋਂ ਦੋ ਲਾਸ਼ਾਂ ਕੱਢੀਆਂ। 

 ਹੋਰ ਵੀ ਪੜ੍ਹੋ: ਪੰਜਾਬ ਤੋਂ ਬਾਅਦ ਛੱਤੀਸਗੜ ਕਾਂਗਰਸ ਵਿਚ ਘਮਾਸਾਨ, 25 ਵਿਧਾਇਕ ਪਹੁੰਚੇ ਦਿੱਲੀ