ਪਾਕਿ ਦੇ ਪ੍ਰਧਾਨ ਮੰਤਰੀ 4 ਦਿਨ੍ਹਾਂ ਦੀ ਯਾਤਰਾ 'ਤੇ ਪਹੁੰਚੇ ਚੀਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਪਣੀ ਪਹਿਲੀ ਚੀਨ ਯਾਤਰਾ 'ਤੇ ਸ਼ੁੱਕਰਵਾਰ ਨੂੰ ਇੱਥੇ ਪਹੁੰਚੇ। ਦਸਿਆ ਜਾ ਰਿਹਾ ਹੈ ਕਿ ਇਸ ਯਾਤਰਾ ਨੂੰ ਹਾਲ ਹੀ ਦੇ ਸਾਲਾਂ ਵਿਚ..

Imran Khan

ਬ੍ਰਾਜ਼ੀਲ (ਭਾਸ਼ਾ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਪਣੀ ਪਹਿਲੀ ਚੀਨ ਯਾਤਰਾ 'ਤੇ ਸ਼ੁੱਕਰਵਾਰ ਨੂੰ ਇੱਥੇ ਪਹੁੰਚੇ। ਦਸਿਆ ਜਾ ਰਿਹਾ ਹੈ ਕਿ ਇਸ ਯਾਤਰਾ ਨੂੰ ਹਾਲ ਹੀ ਦੇ ਸਾਲਾਂ ਵਿਚ ਕਿਸੇ ਵੀ ਪਾਕਿਸਤਾਨੀ ਪ੍ਰਧਾਨ ਮੰਤਰੀ ਵੱਲੋਂ ਕੀਤੀ ਸਭ ਤੋਂ ਮਹੱਤਵਪੂਰਣ ਚੀਨ ਯਾਤਰਾ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਯਾਤਰਾ ਦੌਰਾਨ ਦੋਹਾਂ ਦੇਸ਼ਾਂ ਵਿਚਕਾਰ ਸੀ.ਪੀ.ਈ.ਸੀ. ਨੂੰ ਲੈ ਕੇ ਜਾਰੀ ਮਤਭੇਦ ਨੂੰ ਖਤਮ ਕਰਨ ਅਤੇ ਨਾਲ ਹੀ ਕੌਮਾਂਤਰੀ ਮੁਦਰਾ ਫੰਡ ਵੱਲੋਂ ਜਾਰੀ ਸਖਤ ਸ਼ਰਤਾਂ ਵਾਲੇ ਬੇਲਆਊਟ ਪੈਕੇਜ ਤੋਂ ਬਚਣ ਲਈ ਚਰਚਾ ਹੋਵੇਗੀ।

ਜਾਣਕਾਰੀ ਮੁਤਾਬਕ ਇਮਰਾਨ ਖਾਨ ਅਪਣੀ 4 ਦਿਨ ਦੀ ਯਾਤਰਾ 'ਤੇ ਸ਼ੁੱਕਰਵਾਰ ਸਵੇਰੇ ਇੱਥੇ ਪਹੁੰਚੇ। ਦੱਸ ਦਈਏ ਕਿ ਤੈਅ ਪ੍ਰੋਗਰਾਮਾਂ ਮੁਤਾਬਕ ਇਮਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਲੀ ਕਵਿੰਗ ਨਾਲ ਮੁਲਾਕਾਤ ਕਰਨਗੇ ਅਤੇ ਨਾਲ ਹੀ ਦੋਹਾਂ ਦੇਸ਼ਾਂ ਵਿਚਕਾਰ ਵੱਖ-ਵੱਖ ਸਮਝੌਤਿਆਂ 'ਤੇ ਦਸਤਖ਼ਤ ਹੋਣ ਦੀ ਸੰਭਾਵਨਾ ਹੈ। ਇਮਰਾਨ 5 ਨਵੰਬਰ ਨੂੰ ਸ਼ੰਘਾਈ ਵਿਚ ਆਯੋਜਿਤ ਚੀਨ ਦੇ ਕੌਮਾਂਤਰੀ ਦਰਾਮਦ ਐਕਸਪੋ ਵਿਚ ਵੀ ਜਾਣਗੇ।ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਲ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ, ਖਜਾਨਾ ਮੰਤਰੀ ਅਸਦ ਉਮਰ, ਵਣਜ ਅਤੇ ਵਪਾਰ

ਮਾਮਲਿਆਂ ਦੇ ਸਲਾਹਕਾਰ ਅਬਦੁੱਲ ਰੱਜ਼ਾਕ ਦਾਊਦ, ਰੇਲ ਮੰਤਰੀ ਸ਼ੇਖ ਰਸ਼ੀਦ ਅਤੇ ਹੋਰ ਮੰਤਰੀ ਵੀ ਯਾਤਰਾ 'ਤੇ ਆਏ ਹਨ। ਉਮੀਦ ਜ਼ਾਹਰ ਕੀਤੀ ਜਾ ਰਹੀ ਹੈ ਕਿ ਇਮਰਾਨ ਆਈ.ਐੱਮ.ਐੱਫ. ਦੇ ਬੇਲਆਊਟ ਪੈਕੇਜ ਤੋਂ ਬਚਣ ਲਈ ਚੀਨ ਤੋਂ ਹੋਰ ਜ਼ਿਆਦਾ ਕਰਜ਼ ਦੀ ਮੰਗ ਕਰ ਸਕਦੇ ਹਨ। ਇਮਰਾਨ ਨੇ ਹਾਲ ਵਿਚ ਹੀ ਸਾਊਦੀ ਅਰਬ ਦੀ ਯਾਤਰਾ ਦੌਰਾਨ ਕਰੀਬ 3 ਅਰਬ ਡਾਲਰ ਦੀ ਮਦਦ ਹਾਸਲ ਕੀਤੀ ਹੈ।