ਗੁਗਲ ਦੇ ਕਰਮਚਾਰੀਆਂ ਵਲੋਂ ਕੀਤਾ ਗਿਆ ਵਿਰੋਧ ਪ੍ਰਦਰਸ਼ਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

2 ਸਾਲਾਂ 'ਚ ਜਿਨ੍ਹਾਂ ਕਰਮਚਾਰੀਆਂ ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗੇ ਸਨ ਗੁਗਲ ਨੇ ਉਨ੍ਹਾਂ 48 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿਤਾ ਹੈ। ਦੱਸ ਦਈਏ ਕਿ ..

Google's Employees

ਵਾਸ਼ਿੰਗਟਨ (ਭਾਸ਼ਾ): 2 ਸਾਲਾਂ 'ਚ ਜਿਨ੍ਹਾਂ ਕਰਮਚਾਰੀਆਂ ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗੇ ਸਨ ਗੁਗਲ ਨੇ ਉਨ੍ਹਾਂ 48 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿਤਾ ਹੈ। ਦੱਸ ਦਈਏ ਕਿ ਇਨ੍ਹਾਂ 48 ਕਰਮਚਾਰੀਆਂ ਵਿਚੋਂ ਕੱਢੇ ਗਏ 13 ਸੀਨੀਅਰ ਮੈਨੇਜਰ ਵੀ ਸ਼ਾਮਲ ਹਨ। ਹੁਣ ਦੁਨੀਆ ਦੀ ਇਸ ਮਹਾਨ  ਸਾਫਟਵੇਅਰ ਕੰਪਨੀ ਗੂਗਲ ਦੇ 200 ਤੋਂ ਵੱਧ ਕਰਮਚਾਰੀ ਹਾਲ ਹੀ 'ਚ ਸਾਹਮਣੇ ਆਏ ਨੇ ਜੋ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਦੱਸ ਦਈਏ ਕਿ ਕੰਪਨੀ ਦੇ ਕਰਮਚਾਰੀ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ

'ਫਾਦਰ ਆਫ ਐਂਡ੍ਰਾਇਡ' ਕਹੇ ਜਾਣ ਵਾਲੇ ਐਂਡੀ ਰੂਬਿਨ ਨੂੰ ਗੂਗਲ ਵੱਲੋਂ ਬਚਾਏ ਜਾਣ ਦਾ ਵਿਰੋਧ ਕਰ ਰਹੇ ਹਨ। ਜਾਣਕਾਰੀ ਮੁਤਾਬਕ ਕਰਮਚਾਰੀਆਂ ਵੱਲੋਂ ਵਿਆਪਕ ਪੱਧਰ 'ਤੇ ਇਹ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਪ੍ਰਦਰਸ਼ਨ ਅਜਿਹੇ ਸਮੇਂ 'ਚ ਹੋ ਰਿਹਾ ਹੈ ਜਦੋਂ ਕੁਝ ਹੀ ਦਿਨਾਂ ਪਹਿਲਾਂ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਗੂਗਲ ਵੱਲੋਂ ਬੀਤੇ 2 ਸਾਲਾ ਦੇ ਅੰਦਰ 48 ਲੋਕਾਂ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਕੰਪਨੀ 'ਚੋਂ ਕੱਢ ਦਿੱਤਾ ਗਿਆ। ਦੱਸ ਦਈਏ ਕਿ ਨਿਊਯਾਰਕ ਟਾਈਮਜ਼ ਨੇ ਅਪਣੀ ਇਕ ਰਿਪੋਰਟ 'ਚ ਕਿਹਾ ਸੀ ਕਿ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਬਾਵਜੂਦ ਰੂਬਿਨ ਨੂੰ 9 ਕਰੋੜ ਡਾਲਰ

ਦਾ ਐਗਜ਼ਿਟ ਪੈਕੇਜ ਦਿਤਾ ਗਿਆ। ਇਹ ਪ੍ਰਦਰਸ਼ਨ ਕਰਨ ਦਾ ਕਾਰਨ ਕਰਮਚਾਰੀਆ ਨਾਲ ਸੀਨੀਅਰ ਮੈਨੇਜਰ ਵੱਲੋਂ ਕੀਤੇ ਗਏ ਗਲਤ ਵਿਵਹਾਰ 'ਤੇ ਸਖਤ ਰੁਖ ਅਪਣਾਇਆ ਜਾਣਾ ਹੈ। ਇਸ ਬਾਰੇ ਗੂਗਲ ਦੀ ਇਕ ਕਰਮਚਾਰੀ ਬਜਫੀਡ ਨੂੰ ਕਿਹਾ ਕਿ ਮੈਂ ਅਪਣੀ ਗੱਲ ਕਹਾਂ ਤਾਂ ਮੈਂ ਬਹੁਤ ਡਰੀ ਹੋਈ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਗੂਗਲ 'ਚ ਔਰਤਾਂ ਨਾਲ ਗਲਤ ਵਿਵਹਾਰ ਨੂੰ ਲੈ ਕੇ ਕੰਪਨੀ ਤੋਂ ਜਾਣ ਵਾਲੇ ਲੋਕਾਂ ਦਾ ਇਕ ਸਿਲਸਿਲਾ ਚੱਲ ਪਿਆ ਹੈ ਅਤੇ ਜੇਕਰ ਉਨ੍ਹਾਂ ਨੂੰ ਬਾਹਰ ਨਹੀਂ ਕੱਢਿਆ ਜਾਂਦਾ ਤਾਂ ਉਨ੍ਹਾਂ ਨੂੰ ਛੋਟੀ-ਮੋਟੀ ਸਜ਼ਾ ਦਿਤੀ ਜਾਂਦੀ ਹੈ ਜੋ ਕਿ ਬਹੁਤ ਗਲਤ ਹੈ।