ਪਾਕਿਸਤਾਨ ਹੈਕਰ ਨੇ ਕੀਤਾ ਨਵਾਂ ਕਾਰਾ !

ਏਜੰਸੀ

ਖ਼ਬਰਾਂ, ਕੌਮਾਂਤਰੀ

ਬੀਜੇਪੀ ਦੇ ਸੁੱਕੇ ਸਾਹ !

Pakistan hackers

ਪਾਕਿਸਤਾਨ: ਦਰਅਸਲ ਜਦੋਂ ਦੀ ਭਾਜਪਾ ਵਲੋਂ ਜੰਮੂ ਕਸ਼ਮੀਰ ਵਿਚ ਧਾਰਾ 370 ਤੇ 35 ਏ ਹਟਾਈ ਗਈ ਹੈ ਓਦੋਂ ਤੋਂ ਹੀ ਪਾਕਿਸਤਾਨ ਲਗਾਤਾਰ ਭਾਰਤ ਤੇ ਬੇਜੀਪੀ ਦੇ ਖਿਲਾਫ ਜ਼ਹਿਰ ਉਗਲ ਰਿਹਾ ਹੈ। ਲਗਾਤਾਰ ਭਾਰਤ ਨੂੰ ਗਿੱਦੜ ਧਮਕੀਆਂ ਦੇ ਰਿਹਾ ਹੈ ਤੇ ਹੁਣ ਭਾਰਤੀ ਜਨਤਾ ਪਾਰਟੀ ਤੇ ਪਾਕਿਸਤਾਨ ਦੀ ਨਜ਼ਰ ਹੈ ਕਿਓਂਕਿ ਪਹਿਲਾਂ ਪਾਕਿਸਤਾਨੀ ਅੱਤਵਾਦੀਆਂ ਨੇ ਭਾਜਪਾ ਦੇ ਕਈ ਦਿੱਗਜ਼ ਨੇਤਾਵਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਅਤੇ ਹੁਣ ਪਾਕਿਸਤਾਨੀ ਹੈਕਰਾਂ ਨੇ ਨਵਾਂ ਹੀ ਕਾਰਾ ਕਰ ਦਿੱਤਾ ਹੈ।

ਜੀ ਹਾਂ ਪਾਕਸਿਤਾਨ ਹੈਕਰ ਨੇ ਭਾਜਪਾ ਦੀ ਅਧਿਕਾਰਤ ਸਾਈਟ ਨੂੰ ਹੈਕ ਕਰ ਦਿੱਤਾ ਹੈ। ਜੀ ਹਾਂ ਇਕ ਪਾਕਿਸਤਾਨੀ ਹੈਕਰ (Pakistani Hacker) ਨੇ ਦਿੱਲੀ ਬੀਜੇਪੀ ਦੀ ਵੈਬਸਾਈਟ ਉਤੇ ਸਾਈਬਰ ਹਮਲਾ (Cyber Attack) ਕੀਤਾ ਹੈ। ਪਾਕਿਸਤਾਨੀ ਹੈਕਰਾਂ ਨੇ ਦੇਰ ਰਾਤ ਕਰੀਬ 12.30 ਵਜੇ ਦਿੱਲੀ ਭਾਜਪਾ ਦੀ ਅਧਿਕਾਰਤ ਵੈੱਬਸਾਈਟ (Official Website) ਹੈਕ ਕਰ ਲਈ ਤੇ ਵੈੱਬਸਾਈਟ ਨੂੰ ਹੈਕ ਕਰਨ ਤੋਂ ਬਾਅਦ, ਹੈਕਰ ਨੇ ਇਸ 'ਤੇ ਪਾਕਿਸਤਾਨ ਅਤੇ ਕਸ਼ਮੀਰ ਜ਼ਿੰਦਾਬਾਦ ਲਿਖਿਆ ਹੈ।

ਵੈਬਸਾਈਟ ਹੈਕ ਹੋਣ ਤੋਂ ਬਾਅਦ, ਲੋਕਾਂ ਨੇ ਇਸ ਦੇ ਸਕਰੀਨ ਸ਼ਾਟ ਲੈ ਲਏ ਅਤੇ ਸੋਸ਼ਲ ਨੈਟਵਰਕਿੰਗ ਸਾਈਟ 'ਤੇ ਇਸ ਨੂੰ ਸਾਂਝਾ ਕਰਨਾ ਸ਼ੁਰੂ ਕੀਤਾ ਅਤੇ ਆਪਣੀ-ਆਪਣੀ ਪ੍ਰਤੀਕਿਰਿਆ ਦੇਣਾ ਸ਼ੁਰੂ ਕਰ ਦਿੱਤਾ। ਹਾਲਾਂਕਿ, ਕੁਝ ਸਮੇਂ ਬਾਅਦ ਇਹ ਖਰਾਬੀ ਠੀਕ ਕੀਤੀ ਗਈ ਸੀ ਅਤੇ ਹੁਣ ਦਿੱਲੀ ਭਾਜਪਾ ਦੀ ਵੈੱਬਸਾਈਟ ਸਹੀ ਖੁੱਲ੍ਹ ਰਹੀ ਹੈ। ਦੱਸਣਯੋਗ ਹੈ ਕਿ ਕਿ ਇਸ ਸਾਲ ਮਈ ਵਿੱਚ ਜਦੋਂ ਨਰਿੰਦਰ ਮੋਦੀ ਨੇ ਦੂਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ, ਉਸ ਸਮੇਂ ਦਿੱਲੀ ਭਾਜਪਾ ਦੀ ਵੈੱਬਸਾਈਟ ਹੈਕ ਕੀਤੀ ਗਈ ਸੀ।

ਵੈਬਸਾਈਟ ਨੂੰ ਹੈਕ ਕਰਨ ਤੋਂ ਬਾਅਦ, ਹੈਕਰਸ ਨੇ ਆਪਣਾ ਪੂਰਾ ਮੀਨੂੰ ਬਦਲ ਦਿੱਤਾ ਅਤੇ ਹਰ ਜਗ੍ਹਾ ਬੀਫ ਲਿਖਿਆ ਸੀ। ਹੈਕਰ ਨੇ ਪਹਿਲਾਂ 27 ਫਰਵਰੀ ਨੂੰ ਦਿੱਲੀ ਭਾਜਪਾ ਦੀ ਵੈੱਬਸਾਈਟ ਦੀ ਹੈਕਿੰਗ ਦਾ ਜ਼ਿਕਰ ਕੀਤਾ ਸੀ।  ਓਥੇ ਹੀ ਪੁਲਵਾਮਾ ਹਮਲੇ ਮਗਰੋਂ ਭਾਰਤੀ ਹੈਕਰਾਂ ਵੱਲੋਂ ਪਾਕਿਸਤਾਨੀ ਸਰਕਾਰ 'ਤੇ ਵੱਡਾ ਸਾਈਬਰ ਹਮਲਾ ਕੀਤਾ ਹੈ।

ਭਾਰਤੀ ਹੈਕਰ ਨੇ ਪਾਕਿਸਤਾਨ ਦੀਆਂ 200 ਤੋਂ ਵੱਧ ਵੈੱਬਸਾਈਟਸ ਨੂੰ ਹੈਕ ਕਰਨ ਦਾ ਦਾਅਵਾ ਕੀਤਾ ਹੈ। ਟੀਮ ਆਈ-ਕਰੂ ਵੱਲੋਂ ਪਾਕਿਸਤਾਨ ਦੀਆਂ ਸਰਕਾਰੀ ਤੇ ਗ਼ੈਰ ਸਰਕਾਰੀ ਵੈੱਬਸਾਈਟਸ ਨੂੰ ਹੈਕ ਕਰਨ ਦਾ ਦਾਅਵਾ ਕੀਤਾ ਹੈ। ਜਦੋਂ ਇਨ੍ਹਾਂ ਵੈੱਬਸਾਈਟਸ 'ਤੇ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉੱਥੇ ਹੈਕਰ ਦਾ ਸੰਦੇਸ਼ ਦਿਖਾਈ ਦਿੰਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।