ਹੈਕਰਾ ਨੇ ਚੋਰੀ ਕੀਤਾ 3 ਕਰੋੜ ਖ਼ਪਤਕਾਰਾਂ ਦਾ ਡਾਟਾ, ਇਹ ਨਿਜੀ ਜਾਣਕਾਰੀ ਹੋਈ ਲੀਕ    

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

 ਫੇਸਬੁਕ ਨੇ ਸ਼ੁਕਰਵਾਰ ਨੂੰ ਦੱਸਿਆ ਕਿ ਹੈਕਰਾਂ ਨੇ ਵੱਡੀ ਜਾਣਕਾਰੀ ਲਗਾਉਂਦੇ ਹੋਏ 2.9 ਕਰੋੜ ਖ਼ਪਤਕਾਰਾਂ ਦਾ ਡੇਟਾ ਚੋਰੀ ਕਰ ਲਿਆ ਹੈ...

Facebook Hacker

ਨਵੀਂ ਦਿੱਲੀ (ਭਾਸ਼ਾ) : ਫੇਸਬੁਕ ਨੇ ਸ਼ੁਕਰਵਾਰ ਨੂੰ ਦੱਸਿਆ ਕਿ ਹੈਕਰਾਂ ਨੇ ਵੱਡੀ ਜਾਣਕਾਰੀ ਪ੍ਰਾਪਤ ਕਰਦੇ ਹੋਏ 2.9 ਕਰੋੜ ਖ਼ਪਤਕਾਰਾਂ ਦਾ ਡੇਟਾ ਚੋਰੀ ਕਰ ਲਿਆ ਹੈ। ਹੈਕਰਾਂ ਨੇ ਪਿਛਲੇ ਮਹੀਨੇ ਕਰੋੜਾਂ ਫੇਸਬੁਕ ਖ਼ਪਤਕਾਰਾਂ ਦਾ ਐਕਸੇਸ ਟੋਕਨ ਚੋਰੀ ਕਰ ਲਿਆ ਸੀ। ਫੇਸਬੁਕ ਨੇ ਦੱਸਿਆ ਕਿ ਹੈਕਰਾਂ ਨੇ ਜਿਹੜੀ ਜਾਣਕਾਰੀ ਚੋਰੀ ਕੀਤੀ ਹੈ, ਉਸ ‘ਚ ਖ਼ਪਤਕਾਰਾਂ ਦੇ ਨਾਮ ਅਤੇ ਉਹਨਾਂ ਦੀ ਕਾਂਟੇਕਟ ਡਿਟੇਲ ਸ਼ਾਮਲ ਹੈ। ਫੇਸਬੁਕ ਨੇ ਸਤੰਬਰ ‘ਚ ਦੱਸਿਆ ਕਿ ਹੈਕਰਾਂ ਨੇ ਡਿਜੀਟਲ ਲਾਗ-ਇਨ ਕੋਡ ਹਾਂਸਲ ਕਰ ਕੇ ਕਰੀਬ ਪੰਜ ਕਰੋੜ ਖ਼ਪਤਕਾਰਾਂ ਦੀ ਜਾਣਕਾਰੀ ਚੋਰੀ ਕਰ ਲਈ ਸੀ।

ਹਾਲਾਂਕਿ ਉਸ ਸਮੇਂ ਸ਼ੋਸ਼ਲ ਮੀਡੀਆ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਕਿਨ੍ਹੇ ਖ਼ਪਤਕਾਰਾਂ ਦੀ ਜਾਣਕਾਰੀ ਚੋਰੀ ਕੀਤੀ ਗਈ ਹੈ। ਇਸ ਕਾਰਨ ਹੀ ਉਦੋਂ ਤਕ ਫੇਸਬੁਕ ਖ਼ਪਤਕਾਰਾਂ ਦੇ ਅਕਾਉਂਟ ਖ਼ੁਦ ਲਾਗ-ਆਉਟ ਹੋ ਰਹੇ ਸੀ।ਕੰਪਨੀ ਨੇ ਦੱਸਿਆ ਕਿ ਹੈਕਰਾਂ ਨੇ ਦੋ ਤਰ੍ਹਾਂ ਨਾਲ ਸੂਚਨਾਵਾਂ ਚੋਰੀ ਕੀਤੀਆਂ ਹਨ। ਪਹਿਲਾਂ 1.5 ਕਰੋੜ ਲੋਕਾਂ ਦੇ ਨਾਮ, ਕਾਂਟੇਕਟ ਡਿਟੇਲ ਸਮੇਤ ਫੋਨ ਨੰਬਰ, ਈਮੇਲ ਜਾਂ ਦੋਨੋ। ਉਥੇ ਹੈਕਰਾਂ ਨੇ 1.4 ਕਰੋੜ ਲੋਕਾਂ ਦੇ ਯੂਜ਼ਰਜਨੇਮ, ਲਿੰਗ, ਭਾਸ਼ਾ, ਰਿਸ਼ਤੇ ਦੀ ਸਥਿਤੀ ਧਰਮ ਨਗਰ, ਵਰਤਮਾਨ ਸ਼ਹਿਰ, ਜਨਮ ਮਿਤੀ, ਫ੍ਰੈਡ ਲਿਸਟ, ਐਜੁਕੇਸ਼ਨ, ਜਾਬ ਤਕ ਜੁੜੀ ਜਾਣਕਾਰੀ ਚੋਰੀ ਕੀਤੀ ਗਈ ਹੈ।

ਫੇਸਬੁਕ ਨੇ ਦੱਸਿਆ ਕਿ ਇਸ ਸਬੰਧ ‘ਚ ਐਫਬੀਆਈ ਜਾਂਚ ਕਰ ਰਹੀ ਹੈ। ਨਾਲ ਹੀ ਸਾਨੂੰ ਇਹ ਦੱਸਣ ਤੋਂ ਮਨ੍ਹਾ ਕੀਤਾ ਗਿਆ ਹੈ। ਕਿ ਇਸ ਦੇ ਪਿਛੇ ਕੋਣ ਹੈ। ਦੱਸ ਦਈਏ ਕਿ ਅਮਰੀਕਾ ਦੇ ਮਿਡ-ਟਰਮ ਚੋਣਾਂ ਤੋਂ ਪਹਿਲਾਂ ਫੇਸਬੁਕ ਨੇ 800 ਤੋਂ ਵੱਧ ਪੇਜ ਅਤੇ ਅਕਾਉਂਟਸ ਬੰਦ ਕੀਤੇ ਹਨ। ਸ਼ੋਸ਼ਲ ਮੀਡੀਆ ਕੰਪਨੀ ਨੇ ਦੱਸਿਆ ਕਿ ਇਹਨਾਂ ਪੇਜ਼ਾਂ ਅਤੇ ਅਕਾਉਂਟ ਦੇ ਮਾਧਿਅਮ ਤੋਂ ਅਜਿਹੇ ਪੋਸਟ ਕੀਤੇ ਜਾ ਰਹੇ ਹਨ। ਜਿਹਨਾਂ ਤੋਂ ਫੇਸਬੁਕ ਦੇ ਨਿਯਮਾ ਦਾ ਉਲੰਘਣ ਹੋ ਰਿਹਾ ਹੈ। ਜਿਹੜੇ ਅਕਾਉਂਟਸ ਨੂੰ ਬੰਦ ਕੀਤਾ ਗਿਆ ਹੈ।

ਉਹਨਾਂ ਵਿਚ ਰਾਜਨਿਤਕ ਸਮੱਗਰੀ ਵਾਲੇ ਬੇਕਾਰ ਲਿੰਕ ਅਤੇ ਕਲਿਕਵੇਟ ਦੇ ਨਾਲ ਯੂਜ਼ਰਜ਼ ਨੂੰ ਸਪੇਸਿੰਗ ਕਰਨ ਵਾਲੇ ਅਕਾਉਂਟ ਹੋਣਗੇ। ਫੇਸਬੁਕ ਦਾ ਦਾਅਵਾ ਹੈ ਕਿ ਇਹ ਕੰਟੇਂਟ ਅਮਰੀਕਾ ਦੇ ਮਿਡ-ਟਰਮ ਚੋਣਾਂ ਨੂੰ ਪ੍ਰਭਾਵਿਤ ਕਰ ਸਕਦਾ ਸੀ। ਫੇਸਬੁਕ ਨੂੰ ਜਦੋਂ ਤੋਂ ਰੂਸੀ ਏਜੰਟਾਂ ਦੇ 2016 ਦੇ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਉਸ ਦੀ ਸੇਵਾ ਦਾ ਦੁਰਉਪਯੋਗ ਕਰਨ ਦੀ ਜਾਣਕਾਰੀ ਮਿਲੀ ਹੈ। ਉਸ ਤੋਂ ਬਾਅਦ ਉਦੋਂ ਤੋਂ ਉਹ ਚੋਣਾਂ ਵਿਚ ਗਲਤ ਜਾਣਕਾਰੀ ਅਤੇ ਦਖ਼ਲ ਅੰਦਾਜ਼ੀ ਨੂੰ ਖ਼ਤਮ ਕਰਨ ਲਈ ਕੰਮ ਕਰ ਰਹੇ ਹਨ।