ਅਨੌਖੇ ਦਰੱਖਤ 'ਤੇ ਲੱਗਦੇ ਨੇ ਔਰਤਨੁਮਾ ਫਲ, ਤਸਵੀਰਾਂ ਵੇਖ ਹੋ ਜਾਵੋਗੇ ਹੈਰਾਨ!

ਏਜੰਸੀ

ਖ਼ਬਰਾਂ, ਕੌਮਾਂਤਰੀ

ਥਾਈਲੈਂਡ 'ਚ ਮੌਜੂਦ ਹੈ ਇਹ ਅਨੋਖਾ ਦਰੱਖਤ!

file photo

ਬੈਂਕਾਕ : ਇੰਟਰਨੈੱਟ 'ਤੇ ਇਕ ਅਨੋਖੇ ਦਰੱਖਤ ਸਬੰਧੀ ਵਾਇਰਲ ਹੋ ਰਹੀ ਜਾਣਕਾਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਦਰੱਖਤ 'ਤੇ ਲੱਗਣ ਵਾਲੇ ਫਲਾਂ ਦੀ ਬਨਾਵਟ ਤੇ ਅਕਾਰ ਹਰ ਕਿਸੇ ਨੂੰ ਹੈਰਾਨ ਕਰ ਰਿਹਾ ਹੈ।

ਦਰਅਸਲ ਇਸ ਦਰੱਖਤ 'ਤੇ ਲੱਗਣ ਵਾਲੇ ਫਲ ਦੀ ਬਨਾਵਟ ਇਕ ਨੌਜਵਾਨ ਔਰਤ ਦੀ ਮੂਰਤੀ ਦੇ ਅਕਾਰ ਨਾਲ ਮੇਲ ਖਾਦੀ ਹੈ। ਉੱਥੇ ਹੀ ਜ਼ਿਆਦਾਤਰ ਲੋਕ ਇਸ ਦੀ ਸੱਚਾਈ ਨੂੰ ਲੈ ਕੇ ਉਲਝਣ ਵਿਚ ਵੀ ਹਨ ਤੇ ਉਹ ਇਸ 'ਤੇ ਵਿਸ਼ਵਾਸ ਨਹੀਂ ਪਾ ਰਹੇ।

ਚੱਲ ਰਹੀਆਂ ਚਰਚਾਵਾਂ ਅਨੁਸਾਰ ਥਾਈਲੈਂਡ ਵਿਚ ਮਸ਼ਹੂਰ ਕਥਾਵਾਂ ਵਿਚ ਇਸ ਦਰੱਖਤ ਨੂੰ ਨਾਰੀਪਾਨ ਵਜੋਂ ਜਾਣਿਆ ਜਾਂਦਾ ਹੈ। ਸਾਹਮਣੇ ਆ ਰਹੇ ਮਿਥਿਹਾਸ ਅਨੁਸਾਰ ਇਸ ਦਰੱਖਤ 'ਤੇ ਨੌਜਵਾਨ ਔਰਤਾਂ ਦੇ ਅਕਾਰ ਵਾਲੇ ਫਲ ਲੱਗਦੇ ਹਨ। ਕਿਹਾ ਜਾਂਦਾ ਹੈ ਕਿ ਇ ਦਰੱਖਤ ਇਮਾਫਾਨ ਨਾਂ ਦੇ ਪੁਰਾਣੇ ਜੰਗਲ ਵਿਚ ਉਗਦਾ ਹੈ।

'ਦ ਸਨ' ਮੁਤਾਬਕ ਪੁਰਾਣੀਆਂ ਕਥਾਵਾਂ ਵਿਚ ਦਰਜ ਹੈ ਕਿ ਬੋਧ ਭਗਵਾਨ ਇੰਦਰ ਅਪਣੀ ਪਤਨੀ ਵੇਸੰਤਰਾ ਤੇ ਅਪਣੇ ਦੋ ਬੱਚਿਆਂ ਨਾਲ ਇਸ ਜੰਗਲ ਵਿਚ ਬਣੇ ਇਕ ਘਰ ਵਿਚ ਰਹਿੰਦੇ ਸਨ। ਪਰ ਵੇਸੰਤਰਾ ਨੂੰ ਭੋਜਨ ਦੀ ਤਲਾਸ਼ 'ਚ ਜੰਗਲ ਵਿਚ ਜਾਣ ਸਮੇਂ ਨਰ ਪ੍ਰਾਣੀਆਂ ਤੋਂ ਖ਼ਤਰਾ ਮਹਿਸੂਸ ਹੁੰਦਾ ਸੀ। ਉਦੋਂ ਇੰਦਰ ਨੇ 12 ਵਿਸ਼ੇਸ਼ ਨਾਰੀਪਾਨ ਦਰੱਖਤ ਬਣਾਏ ਜੋ ਉਨ੍ਹਾਂ ਦੀ ਪਤਨੀ ਦੀ ਛਵੀ ਜਿਹੇ ਫਲ ਦਿੰਦੇ ਸਨ।

ਇਸ ਨਾਲ ਜੰਗਲ ਵਿਚ ਰਹਿਣ ਵਾਲੇ ਜੀਵ ਇਨ੍ਹਾਂ ਦਰੱਖਤਾਂ ਵੱਲ ਖਿੱਚੇ ਚਲੇ ਜਾਂਦੇ ਸਨ ਤੇ ਵੇਸੰਤਰਾ ਇਸ ਦੌਰਾਨ ਅਪਣੇ ਪਰਵਾਰ ਲਈ ਭੋਜਨ ਇਕੱਠਾ ਕਰ ਲੈਂਦੀ ਸੀ।

ਥਾਈ ਕਥਾਵਾਂ ਅਨੁਸਾਰ ਇੰਦਰ ਤੇ ਉਨ੍ਹਾਂ ਦੀ ਪਤਨੀ ਦੇ ਸਰੀਰ ਤਿਆਗਣ ਬਾਅਦ ਵੀ ਇਨ੍ਹਾਂ ਦਰੱਖਤਾਂ 'ਤੇ ਔਰਤਾਂ ਦੀ ਮੂਰਤੀ ਦੇ ਅਕਾਰ ਵਾਲੇ ਫਲ ਲੱਗਦੇ ਹਨ ਜੋ ਅੱਜ ਵੀ ਮੌਜੂਦ ਹਨ।