ਇਸ ਸਾਇਕਲ 'ਤੇ ਪੈਡਲ ਮਾਰਨ ਨਾਲ ਪੈਦਾ ਹੁੰਦੀ ਹੈ ਬਿਜਲੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬਿਜਲੀ ਪੈਦਾ ਕਰਨ ਵਾਲੀ ਇਸ ਸਾਇਕਲ ਦੀ ਖਾਸੀਅਤ ਇਹ ਹੈ ਕਿ ਇਸ 'ਤੇ ਥੋੜੀ ਜਿਹੀ ਮਿਹਨਤ ਕਰਨ ਨਾਲ ਹੀ ਛੋਟੇ ਘਰ ਦੀਆਂ ਬਿਜਲੀ ਸਬੰਧੀ ਲੋੜਾਂ ਨੂੰ ਪੂਰਾ ਕੀਤਾ ਜਾ ਸਦਕਾ ਹੈ।

Manoj Bhargava

ਵਾਸ਼ਿੰਗਟਨ : ਇਹ ਇਕ ਅਜਿਹੀ ਸਾਇਕਲ ਹੈ ਜੋ ਸੜਕ 'ਤੇ ਚਲਦੀ ਨਹੀਂ ਹੈ ਪਰ ਉਸ ਨੂੰ ਇਕ ਹੀ ਥਾਂ 'ਤੇ ਚਲਾਉਣ ਨਾਲ ਬਿਜਲੀ ਜ਼ਰੂਰ ਪੈਦਾ ਹੁੰਦੀ ਹੈ। ਇਸ ਅਨੋਖੀ ਸਾਇਕਲ ਦਾ ਖੁਲਾਸਾ ਭਾਰਤੀ ਅਮਰੀਕੀ ਅਰਬਪਤੀ ਮਨੋਜ ਭਾਰਗਵ ਨੇ ਕੀਤਾ ਹੈ। ਉਹਨਾਂ ਦੀ ਮੰਨੀ ਜਾਵੇ ਤਾਂ ਉਹਨਾਂ ਨੇ ਇਸ ਸਾਇਕਲ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਗੱਲਬਾਤ ਕੀਤੀ ਸੀ।

ਮਨੋਜ ਮੁਤਾਬਕ ਸਾਡਾ ਟੀਚਾ ਇਸ ਨੂੰ ਭਾਰਤ ਤੋਂ ਸ਼ੂਰ ਕਰਨ ਦਾ ਹੈ ਪਰ ਅਸਲ ਵਿਚ ਇਸ ਨੂੰ ਕਿਤੇ ਵੀ ਵਰਤਿਆ ਜਾ ਸਦਾ ਹੈ। ਦੁਨੀਆਂ ਵਿਚ 1.3 ਬਿਲੀਅਨ ਲੋਕ ਹਨ ਜੋ ਕਿ ਅਜੇ ਵੀ ਬਿਜਲੀ ਤੋਂ ਬਗ਼ੈਰ ਜੀਵਨ ਬਿਤਾਉਣ 'ਤੇ ਮਜ਼ਬੂਰ ਹੈ। ਮੁਫ਼ਤ ਬਿਜਲੀ ਲਾਜ਼ਮੀ ਤੌਰ 'ਤੇ ਵਧੀਆ ਸਿਹਤ, ਵਧੀਆ ਸਿੱਖਿਆ ਅਤੇ ਵਧੀਆ ਵਪਾਰ ਵਿਚ ਸਹਾਈ ਹੁੰਦੀ ਹੈ। ਨਾ ਚਲ ਸਕਣ ਵਾਲੀ ਪਰ ਬਿਜਲੀ ਪੈਦਾ ਕਰਨ ਵਾਲੀ ਇਸ ਸਾਇਕਲ ਦੀ ਖਾਸੀਅਤ ਇਹ ਹੈ

ਕਿ ਇਸ 'ਤੇ ਥੋੜੀ ਜਿਹੀ ਮਿਹਨਤ ਕਰਨ ਨਾਲ ਹੀ ਛੋਟੇ ਘਰ ਦੀਆਂ ਬਿਜਲੀ ਸਬੰਧੀ ਲੋੜਾਂ ਨੂੰ ਪੂਰਾ ਕੀਤਾ ਜਾ ਸਦਕਾ ਹੈ। ਇਸ ਸਾਇਕਲ 'ਤੇ ਪੈਡਲ ਮਾਰਨ ਨਾਲ ਇਕ ਚੱਕਾ ਘੁੰਮਦਾ ਹੈ, ਜਿਸ ਨਾਲ ਜਨਰੇਟਰ ਚਲਣ ਲਗਦਾ ਹੈ। ਇਸ ਦੇ ਨਾਲ ਜੋੜੀ ਗਈ ਇਕ ਬੈਟਰੀ ਚਾਰਜ ਹੋਣ ਲਗਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਘੰਟੇ ਪੈਡਲ ਮਾਰਨ ਨਾਲ ਇਕ ਘਰ ਦੇ ਲਈ 24 ਘੰਟੇ ਤੱਕ ਦੀ ਬਿਜਲੀ ਦੀ ਲੋੜ ਪੂਰੀ ਹੋ ਸਕਦੀ ਹੈ।

ਇਸ ਨਾਲ 24 ਬਲਬ, ਇਕ ਪੱਖਾ ਅਤੇ ਮੋਬਾਈਲ ਅਤੇ ਟੈਬਲੇਟ ਚਾਰਜ ਹੋ ਸਕਦੇ ਹਨ। ਨਾਲ ਹੀ ਬਿਜਲੀ ਪੈਦਾ ਕਰਨ ਦੀ ਪ੍ਰਕਿਰਿਆ ਬਿਨਾਂ ਕਿਸੇ ਪ੍ਰਦੂਸ਼ਣ ਦੇ ਹੁੰਦੀ ਹੈ। ਇਸ ਨਾ ਚਲ ਸਕਣ ਵਾਲੀ ਸਾਇਕਲ ਦੀ ਕੋਈ ਕੀਮਤ ਅਜੇ ਨਿਰਧਾਰਤ ਨਹੀਂ ਕੀਤੀ ਗਈ ਹੈ। ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਦਾ ਮੁੱਲ 12 ਤੋਂ 15 ਹਜ਼ਾਰਰ ਦੇ ਵਿਚਕਾਰ ਹੈ। ਇਸ ਨੂੰ ਅਗਲੇ ਸਾਲ ਮਾਰਚ ਤੱਕ ਬਜ਼ਾਰ ਵਿਚ ਲਿਆਉਣ ਦੀ ਯੋਜਨਾ ਤਿਆਰ ਕੀਤੀ ਜਾ ਸਕਦੀ ਹੈ।