ਚੀਨੀ ਕੰਪਨੀ ਨੇ ਅਪਣੇ ਕਰਮਚਾਰੀਆਂ ਨੂੰ ਦਿਤਾ ਇੰਨਾ ਬੋਨਸ ਕਿ ਜਾਣਕੇ ਹੋ ਜਾਵੋਗੇ ਹੈਰਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਰਮਚਾਰੀ ਨਿਜੀ ਕੰਪਨੀ ਦਾ ਹੋਵੇ ਜਾਂ ਫਿਰ ਸਰਕਾਰੀ ਬੋਨਸ ਦਾ ਨਾਮ ਸੁਣਦੇ ਹੀ ਕਰਮਚਾਰੀ ਅੱਖਾਂ 'ਚ ਚਮਕ ਅਤੇ ਚਿਹਰੇ 'ਤੇ ਮੁਸਕਾਨ ਆ ਜਾਂਦੀ ਹੈ। ਚੀਨ ਦੀ ਇਕ...

Bonus to employee

ਬੀਜਿੰਗ : ਕਰਮਚਾਰੀ ਨਿਜੀ ਕੰਪਨੀ ਦਾ ਹੋਵੇ ਜਾਂ ਫਿਰ ਸਰਕਾਰੀ ਬੋਨਸ ਦਾ ਨਾਮ ਸੁਣਦੇ ਹੀ ਕਰਮਚਾਰੀ ਅੱਖਾਂ 'ਚ ਚਮਕ ਅਤੇ ਚਿਹਰੇ 'ਤੇ ਮੁਸਕਾਨ ਆ ਜਾਂਦੀ ਹੈ। ਚੀਨ ਦੀ ਇਕ ਨਿਜੀ ਕੰਪਨੀ ਨੇ ਅਪਣੇ ਕਰਮਚਾਰੀ ਨੂੰ ਇੰਨਾ ਬੋਨਸ ਦਿਤਾ ਹੈ ਜਿਸ ਨੂੰ ਜਾਣ ਕੇ ਤੁਸੀਂ ਇਹ ਸੋਚਣ ਲਗੋਗੇ ਕਿ ਕਾਸ਼ ਤੁਸੀਂ ਵੀ ਉਸ ਕੰਪਨੀ ਦੇ ਕਰਮਚਾਰੀ ਹੁੰਦੇ ਹਨ। ਚੀਨ ਵਿਚ ਕਰਮਚਾਰੀਆਂ ਨੂੰ ਸਪ੍ਰਿੰਗ ਫ਼ੈਸਟਿਵਲ ਯਾਨੀ ਚੀਨ ਦੇ ਨਵੇਂ ਸਾਲ ਦੇ ਮੌਕੇ 'ਤੇ ਬੋਨਸ ਦੇਣ ਦੀ ਪਰੰਪਰਾ ਹੈ। ਕੰਪਨੀਆਂ ਇੱਥੇ ਅਜਕੱਲ ਬੋਨਸ ਦੇਣ ਦੇ ਨਵੇਂ ਅਤੇ ਵਖਰੇ ਤਰੀਕੇ ਅਪਣਾ ਰਹੀ ਹਨ।

ਇਸ ਕੜੀ ਵਿਚ ਜਿਆਂਗਸ਼ੀ ਸੂਬੇ ਦੀ ਇਕ ਸਟੀਲ ਕੰਪਨੀ ਨੇ ਅਪਣੇ ਕਰਮਚਾਰੀਆਂ ਨੂੰ ਬੋਨਸ ਦੇਣ ਲਈ ਨੋਟਾਂ ਦਾ ਪਹਾੜ ਖਡ਼ਾ ਕਰ ਦਿਤਾ। ਕੰਪਨੀ ਨੇ ਅਪਣੇ ਪੰਜ ਹਜ਼ਾਰ ਕਰਮਚਾਰੀਆਂ ਨੂੰ ਈਅਰ - ਐਂਡ ਬੋਨਸ ਦੇ ਤੌਰ 'ਤੇ 313.41 ਕਰੋਡ਼ ਰੁਪਏ ਦਾ ਬੋਨਸ ਦਿਤਾ ਹੈ। ਹਰ ਕਰਮਚਾਰੀ ਨੂੰ ਲਗਭੱਗ 60 ਹਜ਼ਾਰ ਯੁਆਨ ਯਾਨੀ 62 ਲੱਖ ਰੁਪਏ ਮਿਲੇ ਹਨ। ਇਕ ਕਰਮਚਾਰੀ ਨੇ ਕਿਹਾ ਕਿ ਮੈਨੂੰ ਇਹ ਨਹੀਂ ਪਤਾ ਕਿ ਮੈਂ ਇਨ੍ਹੇ ਪੈਸਿਆਂ ਦਾ ਕੀ ਕਰਾਂਗਾ।

ਪਿਛਲੇ ਸਾਲ ਵੀ ਇਕ ਚੀਨੀ ਕੰਪਨੀ ਨੇ ਕਰਮਚਾਰੀਆਂ ਨੂੰ ਬੋਨਸ ਦੇਣ ਲਈ ਇਕ ਦਿਲਚਸਪ ਖੇਡ ਖੇਡਿਆ ਸੀ। ਕਰਮਚਾਰੀਆਂ ਨੂੰ ਇਕ ਵਿਸ਼ੇਸ਼ ਸੈਟਅਪ ਵਿਚ ਛੱਡਿਆ ਗਿਆ ਸੀ ਅਤੇ ਉਨ੍ਹਾਂ ਨੂੰ ਵੱਡੀ ਮਾਤਰਾ ਵਿਚ ਨਕਦ ਚੁੱਕਣ ਦੀ ਛੋਟ ਦਿਤੀ ਗਈ ਸੀ। ਇਹ ਕਿੱਸਾ ਵੀ ਚਰਚਾ ਦਾ ਵਿਸ਼ਾ ਬਣਾ ਸੀ।