ਕੋਰੋਨਾ ਵਾਇਰਸ : 'ਪਾਕਿਸਤਾਨ ਸਰਕਾਰ ਸ਼ਰਮ ਕਰੋ, ਭਾਰਤ ਤੋਂ ਕੁੱਝ ਸਿੱਖੋ' ਵੇਖੋ Viral Video

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤ ਨੇ ਅਪਣੇ ਲੋਕਾਂ ਨੂੰ ਚੀਨ ਤੋਂ ਕੱਢਿਆ, ਬੰਗਲਾਦੇਸ਼ ਵੀ ਜਲਦ ਹੀ ਅਪਣੇ ਲੋਕਾਂ ਨੂੰ ਕੱਢ ਲਵੇਗਾ: ਵਿਦਿਆਰਥੀ

File Photo

ਨਵੀਂ ਦਿੱਲੀ : ਭਾਰਤ ਨੇ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਦੋ ਜਹਾਜ਼ਾਂ 'ਤੇ ਚੀਨ ਦੇ ਵੁਹਾਨ ਵਿਚ ਫਸੇ ਅਪਣੇ ਨਾਗਰਿਕਾਂ ਨੂੰ ਬਾਹਰ ਕੱਢ ਲਿਆ ਹੈ। ਇਸ ਤੋਂ ਬਾਅਦ ਵੁਹਾਨ ਵਿਚ ਫਸੇ ਪਾਕਿਸਤਾਨ ਵਿਦਿਆਰਥੀਆਂ ਨੇ ਵੀਡੀਉ ਜਾਰੀ ਕਰ ਕੇ ਇਮਰਾਨ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।

ਵਿਦਿਆਰਥੀਆਂ ਨੇ ਵੁਹਾਨ ਤੋਂ ਭਾਰਤੀਆਂ ਨੂੰ ਕੱਢੇ ਜਾਣ ਦਾ ਇਕ ਵੀਡੀਉ ਦਿਖਾਇਆ ਅਤੇ ਕਿਹਾ, “ਜਲਦੀ ਹੀ ਬੰਗਲਾਦੇਸ਼ ਵੀ ਅਪਣੇ ਲੋਕਾਂ ਨੂੰ ਚੀਨ ਤੋਂ ਬਾਹਰ ਕੱਢ ਲੇਵੇਗਾ। ਇਸ ਤੋਂ ਬਾਅਦ ਸਿਰਫ਼ ਅਸੀਂ ਪਾਕਿਸਤਾਨੀ ਇੱਥੇ ਹੀ ਫਸ ਜਾਵਾਂਗੇ, ਕਿਉਂਕਿ ਸਾਡੀ ਸਰਕਾਰ ਕਹਿੰਦੀ ਹੈ ਕਿ ਭਾਵੇਂ ਤੁਸੀਂ ਮਰੇ ਹੋ ਜਾਂ ਸੰਕਰਮਿਤ ਜਾਂ ਸੁਰੱਖਿਅਤ ਹੋ, ਅਸੀਂ ਤੁਹਾਨੂੰ ਚੀਨ ਤੋਂ ਬਾਹਰ ਨਹੀਂ ਕੱਢਾਂਗੇ। ਪਾਕਿਸਤਾਨ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਸਨੂੰ ਭਾਰਤ ਤੋਂ ਕੁਝ ਸਿੱਖਣਾ ਚਾਹੀਦਾ ਹੈ। 

ਡਾਕਟਰੀ ਸੇਵਾਵਾਂ ਦੀ ਘਾਟ ਕਾਰਨ ਵਿਦਿਆਰਥੀਆਂ ਨੂੰ ਨਹੀਂ ਕੱਢ ਸਕਦੇ : ਪਾਕਿ ਸਫ਼ੀਰ

ਚੀਨ ਵਿਚ ਪਾਕਿਸਤਾਨ ਦੀ ਸਫ਼ੀਰ ਨਗਮਾਨਾ ਹਾਸ਼ਮੀ ਨੇ ਜੀਓ ਨਿਊਜ਼ ਨੂੰ ਦਿਤੀ ਇਕ ਇੰਟਰਵਿਉ ਵਿਚ ਕਿਹਾ ਕਿ ਪਾਕਿਸਤਾਨ ਕੋਲ ਮਿਆਰੀ ਡਾਕਟਰੀ ਸਹੂਲਤਾਂ ਨਹੀਂ ਹਨ, ਇਸ ਲਈ ਅਸੀਂ ਵਿਦਿਆਰਥੀਆਂ ਨੂੰ ਚੀਨ ਤੋਂ ਬਾਹਰ ਨਹੀਂ ਕੱਢ ਸਕਦੇ। ਹਾਸ਼ਮੀ ਨੇ ਕਿਹਾ ਕਿ ਕੁਝ ਵਿਦਿਆਰਥੀ ਚਿੰਤਤ ਹਨ ਕਿ ਵੁਹਾਨ ਵਿਚ ਭੋਜਨ ਦੀ ਘਾਟ ਉਨ੍ਹਾਂ ਨੂੰ ਪ੍ਰਭਾਵਤ ਕਰੇਗੀ। ਅਸੀਂ ਛੇਤੀ ਹੀ ਹੁਬੇਈ ਪ੍ਰਸ਼ਾਸਨ ਨਾਲ ਸੰਪਰਕ ਕਰਾਂਗੇ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਾਂਗੇ।

ਪਾਕਿ ਸਰਕਾਰ ਨੇ ਵਿਦਿਆਰਥੀਆਂ ਦੀ ਮਦਦ ਤੋਂ ਕੀਤਾ ਇਨਕਾਰ

ਪਾਕਿਸਤਾਨ ਸਰਕਾਰ ਨੇ ਸ਼ੁਕਰਵਾਰ ਨੂੰ ਕਿਹਾ ਸੀ ਕਿ ਇਸ ਮੁਸ਼ਕਲ ਸਮੇਂ ਵਿਚ ਅਸੀਂ ਚੀਨ ਦੇ ਨਾਲ ਦ੍ਰਿੜਤਾ ਨਾਲ ਖੜੇ ਹਾਂ ਅਤੇ ਇਸ ਲਈ ਅਸੀਂ ਅਪਣੇ ਨਾਗਰਿਕਾਂ ਨੂੰ ਵੁਹਾਨ ਤੋਂ ਬਾਹਰ ਨਹੀਂ ਕੱਢਾਂਗੇ। ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਕਿਹਾ ਸੀ- “ਪੈਗੰਬਰ ਮੁਹੰਮਦ ਦੀਆਂ ਬਿਮਾਰੀ ਫੈਲਣ ਸੰਬੰਧੀ ਨਿਰਦੇਸ਼ ਅੱਜ ਵੀ ਬਿਹਤਰ ਮਾਰਗ ਦਰਸ਼ਕ ਹਨ। ਜੇ ਤੁਸੀਂ ਕਿਸੇ ਅਜਿਹੀ ਜਗ੍ਹਾ 'ਤੇ ਹੋ ਜਿੱਥੇ ਬਿਮਾਰੀ ਫੈਲਦੀ ਹੈ, ਤਾਂ ਉਸ ਜਗ੍ਹਾ ਨੂੰ ਬਿਲਕੁਲ ਵੀ ਨਾ ਛੱਡੋ। ਇਸ ਦੀ ਬਜਾਇ, ਸਾਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਜਿਹੜੇ ਉਥੇ ਫਸੇ ਹੋਏ ਹਨ।