ਕੋਰੋਨਾ ਵਾਇਰਸ ਦੀ ਪਰਵਾਹ ਕੀਤੇ ਬਿਨਾਂ ਚੀਨ ਦੀ ਲਾੜੀ 'ਤੇ ਭਾਰਤ ਦਾ ਲਾੜਾ ਹੋਏ ਇਕ-ਦੂਜੇ ਦੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ ਜਾਂਦਾ ਹੈ ਕਿ ਪਿਆਰ ਦੀ ਕੋਈ ਸੀਮਾ ਨਹੀਂ ਹੁੰਦੀ। ਇਹ ਰਾਸ਼ਟਰ 'ਤੇ ਧਰਮ ਦੀ ਪਰਵਾਹ ਕੀਤੇ ਬਿਨਾਂ ਫਲਦਾ-ਫੁਲਦਾ ਹੈ। ਅਜਿਹਾ ਹੀ ਇਕ...

Photo

ਇੰਦੋਰ : ਕਿਹਾ ਜਾਂਦਾ ਹੈ ਕਿ ਪਿਆਰ ਦੀ ਕੋਈ ਸੀਮਾ ਨਹੀਂ ਹੁੰਦੀ। ਇਹ ਰਾਸ਼ਟਰ 'ਤੇ ਧਰਮ ਦੀ ਪਰਵਾਹ ਕੀਤੇ ਬਿਨਾਂ ਫਲਦਾ-ਫੁਲਦਾ ਹੈ। ਅਜਿਹਾ ਹੀ ਇਕ ਮਾਮਲਾ ਮੱਧ ਪ੍ਰਦੇਸ਼ 'ਚ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਮੱਧ ਪ੍ਰਦੇਸ਼ ਵਿਅਕਤੀ ਹਾਲ ਹੀ 'ਚ ਚੀਨੀ ਮਹਿਲਾ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ ਹਨ।

ਜ਼ਿਕਰਯੋਗ ਹੈ ਕਿ ਇਨ੍ਹਾਂ ਦਿਨਾਂ ਚੀਨ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ ਪਰ ਇਹ ਦੋਵੇਂ ਕੋਰੋਨਾ ਵਾਇਰਸ ਦੀ ਪਰਵਾਹ ਕੀਤੇ ਬਗੈਰ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਦਸਿਆ ਜਾ ਰਿਹਾ ਹੈ ਕਿ ਚੀਨ ਦੀ ਇਕ ਕੁੜੀ ਅਪਣੇ ਪੂਰੇ ਪਰਵਾਰ ਨਾਲ ਮੰਦਸੌਰ ਦੇ ਮੁੰਡੇ ਨਾਲ ਵਿਆਹ ਕਰਨ ਪਹੁੰਚੀ।

ਨੈਸ਼ਨਲ ਇੰਸ਼ੋਰੈਂਸ ਕੰਪਨੀ 'ਚ ਕੰਮ ਕਰਨ ਵਾਲੇ ਵੇਦ ਮਿਸ਼ਰਾ ਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ 'ਚ ਕੰਮ ਕਰਨ ਵਾਲੀ ਜੋਤੀ ਨਵਹਾਲ ਦਾ ਇਕਲੌਤਾ ਬੇਟਾ ਸਤਯਰਾਥ ਮਾਸ ਕਮਿਊਨਿਕੇਸ਼ਨ ਦੀ ਪੜ੍ਹਾਈ ਕਰਨ ਸ਼ੈਰੀਡਲ ਕਾਲਜ ਕੈਨੇਡਾ ਗਿਆ ਸੀ। ਇਸ ਦੌਰਾਨ ਚੀਨ ਦੇ ਡਿਜਿਯੋਂਗ ਸ਼ਹਿਰ ਦੀ ਨਿਵਾਸੀ ਜੀ ਹਾਓ ਡੋਰਾ ਵੀ ਉਸ ਕਾਲਜ 'ਚ ਪੜ੍ਹਨ ਆਈ।

ਜੀ ਹਾਓ ਨੂੰ ਭਾਸ਼ਾ ਦੀ ਪਰੇਸ਼ਾਨੀ ਹੋਣ 'ਤੇ ਸਤਯਾਰਥ ਉਸ ਦੀ ਮਦਦ ਕਰਦਾ ਸੀ ਤੇ ਇਹ ਮਦਦ ਕਦੋਂ ਪਿਆਰ 'ਚ ਬਦਲ ਗਈ, ਦੋਵਾਂ ਨੂੰ ਪਤਾ ਨਹੀਂ ਚਲਿਆ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਤਯਾਰਥ ਕੈਨੇਡਾ 'ਚ ਸੈਟਲ ਹੋ ਗਿਆ। ਜੀ ਹਾਓ ਵੀ ਉੱਥੇ ਮੇਕਅਪ ਆਰਟਿਸਟ ਦਾ ਕੰਮ ਕਰ ਰਹੀ ਹੈ। ਹੁਣ ਦੋਵਾਂ ਦੇ ਪਰਵਾਰਾਂ ਦੀ ਸਹਿਮਤੀ ਨਾਲ ਅੱਜ ਮੰਦਸੌਰ 'ਚ ਦੋਵਾਂ ਦਾ ਵਿਆਹ ਹੋ ਰਿਹਾ ਹੈ।