ਭਾਰਤੀ ਮੂਲ ਦੇ 4 ਸੰਸਦ ਮੈਂਬਰਾਂ ਨੂੰ US ਵਿਚ ਸੌਂਪੀ ਗਈ ਵੱਡੀ ਜ਼ਿੰਮੇਵਾਰੀ, ਪੜ੍ਹੋ ਕਿਸਨੂੰ ਮਿਲਿਆ ਕਿਹੜਾ ਪਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤੀ ਮੂਲ ਦੇ ਸੰਸਦ ਮੈਂਬਰਾਂ ਨੂੰ ਮਿਲੇ ਅਹੁਦੇ ਅਮਰੀਕੀ ਰਾਜਨੀਤੀ ਵਿੱਚ ਭਾਰਤੀ ਭਾਈਚਾਰੇ ਦੇ ਵਧਦੇ ਪ੍ਰਭਾਵ ਨੂੰ ਦਰਸਾਉਂਦੇ ਹਨ

photo

 

ਵਾਸ਼ਿੰਗਟਨ :  ਅਮਰੀਕਾ ਵਿਖੇ ਚਾਰ ਭਾਰਤੀ ਮੂਲ ਦੇ ਸੰਸਦ ਮੈਬਰਾਂ ਪ੍ਰਮਿਲਾ ਜੈਪਾਲ, ਅਮੀ ਬੇਰਾ, ਰਾਜਾ ਕ੍ਰਿਸ਼ਨਮੂਰਤੀ ਅਤੇ ਰੋ ਖੰਨਾ ਨੂੰ ਅਮਰੀਕੀ ਪ੍ਰਤੀਨਿਧੀ ਸਭਾ ਦੀਆਂ ਤਿੰਨ ਪ੍ਰਮੁੱਖ ਕਮੇਟੀਆਂ ਦੇ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਹੈ। ਇਹ ਅਮਰੀਕੀ ਰਾਜਨੀਤੀ ਵਿੱਚ ਭਾਰਤੀ ਭਾਈਚਾਰੇ ਦੇ ਵਧਦੇ ਪ੍ਰਭਾਵ ਨੂੰ ਦਰਸਾਉਂਦਾ ਹੈ। ਇਕ ਪ੍ਰੈੱਸ ਰਿਪੋਰਟ ਮੁਤਾਬਕ ਮਹਿਲਾ ਸੰਸਦ ਮੈਂਬਰ ਪ੍ਰਮਿਲਾ ਜੈਪਾਲ (57) ਨੂੰ ਇਮੀਗ੍ਰੇਸ਼ਨ 'ਤੇ ਅਮਰੀਕੀ ਸੰਸਦ ਦੇ ਹੇਠਲੇ ਸਦਨ ਦੀ ਸ਼ਕਤੀਸ਼ਾਲੀ ਨਿਆਂਪਾਲਿਕਾ ਕਮੇਟੀ ਦੀ ਰੈਂਕਿੰਗ ਮੈਂਬਰ ਨਿਯੁਕਤ ਕੀਤਾ ਗਿਆ ਹੈ।

 ਇਹ ਵੀ ਪੜ੍ਹੋ: ਗੌਤਮ ਅਡਾਨੀ ਚੋਟੀ ਦੇ 20 ਅਮੀਰਾਂ ਦੀ ਸੂਚੀ ਵਿੱਚੋਂ ਬਾਹਰ, ਚੀਨੀ ਅਰਬਪਤੀ ਨੇ ਛੱਡਿਆ ਪਿੱਛੇ

ਨਿਯੁਕਤੀ ਤੋਂ ਬਾਅਦ ਜੈਪਾਲ ਨੇ ਕਿਹਾ ਕਿ ''ਅਮਰੀਕੀ ਪ੍ਰਤੀਨਿਧੀ ਸਭਾ ਲਈ ਚੁਣੀ ਗਈ ਪਹਿਲੀ ਦੱਖਣੀ ਏਸ਼ੀਆਈ ਮਹਿਲਾ ਹੋਣ ਦੇ ਨਾਤੇ, ਮੈਨੂੰ ਇਮੀਗ੍ਰੇਸ਼ਨ 'ਤੇ ਹਾਊਸ ਸਬ-ਕਮੇਟੀ ਦੀ ਰੈਂਕਿੰਗ ਮੈਂਬਰ ਵਜੋਂ ਸੇਵਾ ਕਰਨ ਦਾ ਮੌਕਾ ਮਿਲਣ 'ਤੇ ਮਾਣ ਹੈ। ਜੈਪਾਲ ਨੇ ਕਿਹਾ ਕਿ 16 ਸਾਲ ਦੀ ਉਮਰ ਵਿਚ ਅਮਰੀਕਾ ਆਈ ਸੀ।  ਉਨ੍ਹਾਂ ਕਿਹਾ ਕਿ ਅਮਰੀਕਾ 'ਚ ਜ਼ਿੰਦਗੀ ਦਾ ਸਫਰ ਸ਼ਾਨਦਾਰ ਰਿਹਾ। 

 ਇਹ ਵੀ ਪੜ੍ਹੋ: ਬਠਿੰਡਾ ਕੋਰਟ ਤੋਂ ਕੇਜਰੀਵਾਲ ਨੂੰ ਮਿਲੀ ਰਾਹਤ, ਜੈਜੀਤ ਸਿੰਘ ਜੌਹਲ ਵੱਲੋਂ ਦਾਇਰ ਮਾਣਹਾਨੀ ਦਾ ਕੇਸ ਕੀਤਾ ਖਾਰਜ

 

ਇਸ ਤੋਂ ਇਲਾਵਾ  ਰਾਜਾ ਕ੍ਰਿਸ਼ਨਾਮੂਰਤੀ ਨੂੰ ਚੀਨ ਬਾਰੇ ਨਵੀਂ ਬਣੀ ਕਮੇਟੀ ਦਾ 'ਰੈਂਕਿੰਗ ਮੈਂਬਰ' ਬਣਾਇਆ ਗਿਆ ਹੈ, ਜੋ ਚੀਨ ਦੀਆਂ ਉਨ੍ਹਾਂ ਕਾਰਵਾਈਆਂ ਨਾਲ ਸਬੰਧਤ ਵੱਖ-ਵੱਖ ਪਹਿਲੂਆਂ 'ਤੇ ਕੰਮ ਕਰੇਗੀ, ਜਿਨ੍ਹਾਂ ਨਾਲ ਅਮਰੀਕਾ ਅਤੇ ਦੁਨੀਆ ਨੂੰ ਖ਼ਤਰਾ ਹੋ ਸਕਦਾ ਹੈ। ਭਾਰਤੀ-ਅਮਰੀਕੀ ਕਾਂਗਰਸਮੈਨ ਡਾਕਟਰ ਐਮੀ ਬੇਰਾ ਨੂੰ ਸ਼ਕਤੀਸ਼ਾਲੀ ਹਾਊਸ ਇੰਟੈਲੀਜੈਂਸ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇੰਟੈਲੀਜੈਂਸ ਬਾਰੇ ਸਦਨ ਦੀ ਸਥਾਈ ਚੋਣ ਕਮੇਟੀ ਨੂੰ ਕੇਂਦਰੀ ਖੁਫੀਆ ਏਜੰਸੀ (ਸੀਆਈਏ), ਨੈਸ਼ਨਲ ਇੰਟੈਲੀਜੈਂਸ ਏਜੰਸੀ (ਡੀਐਨਆਈ), ਰਾਸ਼ਟਰੀ ਸੁਰੱਖਿਆ ਏਜੰਸੀ (ਐਨਐਸਏ) ਦੇ ਨਾਲ-ਨਾਲ ਫੌਜ ਦੇ ਖੁਫੀਆ ਪ੍ਰੋਗਰਾਮਾਂ ਸਮੇਤ ਦੇਸ਼ ਦੀਆਂ ਖੁਫੀਆ ਗਤੀਵਿਧੀਆਂ ਦੀ ਨਿਗਰਾਨੀ ਕਰਨ ਦਾ ਚਾਰਜ ਦਿੱਤਾ ਗਿਆ ਹੈ।

 ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨੀ ਡਰੋਨ ਦੇ ਨਾਲ ਹੈਰੋਇਨ ਵੀ ਕੀਤੀ ਬਰਾਮਦ

ਅਮਰੀਕੀ ਪ੍ਰਤੀਨਿਧੀ ਸਭਾ ਦੇ ਘੱਟ ਗਿਣਤੀ ਮਾਮਲਿਆਂ ਦੇ ਨੇਤਾ ਹਕੀਮ ਜੈਫਰੀਜ਼ ਨੇ ਬੁੱਧਵਾਰ ਨੂੰ ਕ੍ਰਿਸ਼ਨਾਮੂਰਤੀ ਨੂੰ ਅਮਰੀਕਾ ਅਤੇ ਚੀਨੀ ਕਮਿਊਨਿਸਟ ਪਾਰਟੀ (ਸੀਸੀਪੀ) ਦਰਮਿਆਨ ਰਣਨੀਤਕ ਮੁਕਾਬਲੇ ਬਾਰੇ ਸਦਨ ਦੀ ਚੋਣ ਕਮੇਟੀ ਦੇ "ਰੈਂਕਿੰਗ ਮੈਂਬਰ" ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ। ਭਾਰਤੀ-ਅਮਰੀਕੀ ਕਾਂਗਰਸਮੈਨ ਰੋ ਖੰਨਾ ਨੂੰ ਵੀ ਇਸ ਨਵੀਂ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ।