ਕੋਰੋਨਾ ਵਾਇਰਸ ਕਾਰਨ ਸ਼੍ਰੀਲੰਕਾ ਦੌਰੇ 'ਤੇ ਹੱਥ ਨਹੀਂ ਮਿਲਾਂਵਾਗੇ-ਇੰਗਲੈਂਡ ਦੇ ਕ੍ਰਿਕਟਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਮਾਰੂ ਕੋਰੋਨਾ ਵਾਇਰਸ ਦਾ ਅਸਰ ਖੇਡ ਤੇ ਵੀ ਦੇਖਿਆ ਜਾ ਸਕਦਾ ਹੈ।

file photo

ਲੰਡਨ : ਮਾਰੂ ਕੋਰੋਨਾ ਵਾਇਰਸ ਦਾ ਅਸਰ ਖੇਡ ਤੇ ਵੀ ਦੇਖਿਆ ਜਾ ਸਕਦਾ  ਹੈ ਅਤੇ ਹੁਣ ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਦੱਸਿਆ ਹੈ ਕਿ ਉਸ ਦੀ ਟੀਮ ਦੇ ਖਿਡਾਰੀ ਸ੍ਰੀਲੰਕਾ ਦੌਰੇ 'ਤੇ ਹੱਥ ਨਹੀਂ ਮਿਲਾਉਣਗੇ। ਰੂਟ ਨੇ ਕਿਹਾ ਕੋਰੋਨਾ ਵਾਇਰਸ ਦੀ ਲਾਗ ਦੇ ਖ਼ਤਰੇ ਦੇ ਕਾਰਨ ਕਿ ਉਸ ਦੇ ਖਿਡਾਰੀ ਸ੍ਰੀਲੰਕਾ ਦੌਰੇ 'ਤੇ ਹੋਰ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਉਣਗੇ।29 ਸਾਲਾ ਰੂਟਰ ਨੂੰ ਸੋਮਵਾਰ ਨੂੰ ਕੋਰੋਨਾ ਵਾਇਰਸ ਨਾਲ ਜੁੜੇ ਪ੍ਰਸ਼ਨ ਪੁੱਛੇ ਗਏ ਸਨ। 

ਇੰਗਲੈਂਡ ਦੀ ਟੀਮ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਸ੍ਰੀਲੰਕਾ ਦਾ ਦੌਰਾ ਕਰੇਗੀ। ਰੂਟ ਨੇ ਕਿਹਾ ਕਿ ਹੱਥ ਮਿਲਾਉਣ ਦੀ ਬਜਾਏ, ਖਿਡਾਰੀ ਇਕ ਦੂਜੇ ਨਾਲ ਮੁੱਠੀਆਂ ਟਕਰਾ ਕੇ ਸਵਾਗਤ ਕਰਨਗੇ। ਦੱਖਣੀ ਅਫ਼ਰੀਕਾ ਦੌਰੇ 'ਤੇ ਟੈਸਟ ਤੋਂ ਪਹਿਲਾਂ ਅਤੇ ਟੈਸਟ ਦੌਰਾਨ ਇੰਗਲੈਂਡ ਦੀ ਟੀਮ ਦੇ ਕਈ ਮੈਂਬਰਾਂ ਨੂੰ ਪੇਟ ਵਿੱਚ ਤਕਲੀਫ਼  ਅਤੇ ਫਲੂ ਦੀ ਸਮੱਸਿਆਂ  ਨਾਲ ਜੂਝਨਾ ਪਿਆ ।

ਰੂਟ ਜਿਸ ਨੇ ਆਪਣੇ ਕੈਰੀਅਰ ਵਿਚ ਹੁਣ ਤਕ 92 ਟੈਸਟ, 146 ਵਨਡੇ ਅਤੇ 32 ਟੀ -20 ਅੰਤਰਰਾਸ਼ਟਰੀ ਮੈਚ ਖੇਡੇ ਹਨ ਨੇ ਕਿਹਾ ਟੀਮ ਦੇ ਮੈਂਬਰ ਦੱਖਣੀ ਅਫ਼ਰੀਕਾ ਵਿਚ ਬਿਮਾਰੀ ਤੋਂ ਪ੍ਰੇਸ਼ਾਨ ਹੋਣ ਤੋਂ ਬਾਅਦ ਅਸੀਂ ਘੱਟੋ ਘੱਟ ਸੰਪਰਕ ਦੀ ਮਹੱਤਤਾ ਨੂੰ ਸਮਝਦੇ ਹਾਂ ਅਤੇ ਸਾਡੀ ਮੈਡੀਕਲ ਟੀਮ ਨੇ ਇਕ ਅਸੀਂ ਕਿਸੇ ਵੀ ਤਰੀਕੇ ਨਾਲ ਵਾਇਰਸਾਂ ਅਤੇ ਬੈਕਟਰੀਆਾਂ ਦੇ ਫੈਲਣ ਨੂੰ ਰੋਕਣ ਲਈ ਵਿਵਹਾਰਕ ਸਲਾਹ ਦਿੱਤੀ ਹੈ। '

ਉਹਨਾਂ ਕਿਹਾ ਅਸੀਂ ਇਕ ਦੂਜੇ ਨਾਲ ਹੱਥ ਨਹੀਂ ਮਿਲਾਵਾਂਗੇ ਇਸ ਦੀ ਬਜਾਏ ਅਸੀਂ ਮੁੱਠੀਆਂ ਟਕਰਵਾਂਗੇ ਅਤੇ ਅਸੀਂ ਆਪਣੇ ਹੱਥ ਨਿਯਮਿਤ ਤੌਰ ਤੇ ਧੋਵਾਂਗੇ ਅਤੇ ਅਸੀਂ ਐਂਟੀ-ਬੈਕਟਰੀਆ ਪੂੰਝੀਆਂ ਅਤੇ ਜੈੱਲ ਨਾਲ ਸਤਹਾਂ ਨੂੰ ਸਾਫ ਕਰਾਂਗੇ ।ਹੁਣ ਤੱਕ ਚੀਨ ਤੋਂ ਸ਼ੁਰੂ ਹੋਏ ਇਸ ਮਾਰੂ ਵਾਇਰਸ ਨਾਲ ਲਗਭਗ 86,000 ਲੋਕ ਪ੍ਰਭਾਵਤ ਹੋ ਚੁੱਕੇ ਹਨ ਅਤੇ ਹੁਣ ਤਕ ਲਗਭਗ ਤਿੰਨ ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow ਕਰੋ