ਕੋਰੋਨਾ ਵਾਇਰਸ ਦੇ ਖ਼ਤਰੇ ਨਾਲ ਨਿਪਟਣ ਲਈ ਪੰਜਾਬ ਸਰਕਾਰ ਨੇ ਕਸੀ ਕਮਰ

ਏਜੰਸੀ

ਖ਼ਬਰਾਂ, ਪੰਜਾਬ

ਜਾਨਲੇਵਾ ਸਾਬਿਤ ਹੋ ਚੁੱਕੇ ਕੋਰੋਨਾਵਾਇਰਸ ਦੇ ਵਧ ਰਹੇ ਪ੍ਰਕੋਪ ਅਤੇ ਡਰ ਦੇ ਮੱਦੇਨਜ਼ਰ ਇਸ ਘਾਤਕ ਰੋਗ ਦੇ ਨਾਲ ਪੈਦਾ ਹੋਣ ਵਾਲੀ ਕਿਸੇ ਵੀ ....

File photo

ਚੰਡੀਗੜ੍ਹ: ਜਾਨਲੇਵਾ ਸਾਬਿਤ ਹੋ ਚੁੱਕੇ ਕੋਰੋਨਾਵਾਇਰਸ ਦੇ ਵਧ ਰਹੇ ਪ੍ਰਕੋਪ ਅਤੇ ਡਰ ਦੇ ਮੱਦੇਨਜ਼ਰ ਇਸ ਘਾਤਕ ਰੋਗ ਦੇ ਨਾਲ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਿਪਟਨ ਦੀਆਂ ਤਿਆਰੀਆਂ ਦੇ ਤੌਰ ਤੇ ਪੰਜਾਬ ਸਰਕਾਰ ਨੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਇੱਕ ‘ਫਲੂ ਕਾਰਨਰ’ ਸਥਾਪਤ ਕਰਨ ਸਮੇਤ ਐਮਰਜੈਂਸੀ ਸਥਾਪਤ ਕਰਨ ਦੇ ਨਾਲ ਕਈ ਠੋਸ ਕਦਮ ਚੁੱਕਣ ਦੀ ਘੋਸ਼ਣਾ ਕੀਤੀ ਹੈ। ਇਹ ‘ਫਲੂ ਕਾਰਨਰ’ ਜਿੰਨੀ ਜਲਦੀ ਹੋ ਸਕੇ ਸਾਹ ਦੀ ਲਾਗ ਦੇ ਸਾਰੇ ਸ਼ੱਕੀ ਮਾਮਲਿਆਂ ਦੀ ਜਾਂਚ ਕਰੇਗੀ।।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਬੈਠਕ ਦੌਰਾਨ ਉਨ੍ਹਾਂ ਵਿਸ਼ਵਵਿਆਪੀ ਮਹਾਂਰੋਗ ਤੋਂ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲਿਆ। ਇਥੋਂ ਤੱਕ ਕਿ ਦਿੱਲੀ ਅਤੇ ਤੇਲੰਗਾਨਾ ਤੋਂ  ਇੱਕ- ਇੱਕ ਮਰੀਜ਼ ਦੇ ਇਸ ਰੋਗ ਨਾਲ ਪੀੜ੍ਹਤ ਹੋਣ ਦੀ ਪੁਸ਼ਟੀ ਸਬੰਧੀ  ਰਿਪੋਰਟਾਂ ਸਾਹਮਣੇ ਆਈਆ ਹਨ ।ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮਹਾਂਮਾਰੀ ਰੋਗ ਐਕਟ -1897 ਦੀ ਧਾਰਾ 2,3, ਅਤੇ 4 ਦੇ ਅਧੀਨ 'ਪੰਜਾਬ ਮਹਾਂਮਾਰੀ ਰੋਗ, ਕੋਵਿਡ -19 ਰੈਗੂਲੇਸ਼ਨਜ਼ -2020' ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਜਿਸ ਨਾਲ ਕੋਵਿਡ -19 ( ਕੋਰੋਨਾਵਾਇਰਸ ਬਿਮਾਰੀ -2019)  ਨੂੰ ਰੋਕਿਆ ਜਾ ਸਕੇ। ਇਸ ਸੰਬੰਧੀ ਨੋਟੀਫਿਕੇਸ਼ਨ ਜਲਦੀ ਜਾਰੀ ਕੀਤਾ ਜਾਵੇਗਾ। 

ਕੈਬਨਿਟ ਨੇ ਮਨਜ਼ੂਰ ਨੋਟੀਫਿਕੇਸ਼ਨ ਦੇ ਅਨੁਸਾਰ ਪੰਜਾਬ ਵਿੱਚ ਕਿਸੇ ਵੀ ਪ੍ਰਾਈਵੇਟ ਲੈਬਾਰਟਰੀ ਨੂੰ ਕੋਵਿਡ -19 ਦਾ ਟੈਸਟ ਕਰਨ ਜਾਂ ਸੈਂਪਲ ਲੈਣ ਲਈ ਅਧਿਕਾਰ ਨਹੀਂ। ਕੋਈ ਵੀ ਵਿਅਕਤੀ ਜਾਂ ਸੰਸਥਾ ਸਿਹਤ ਵਿਭਾਗ ਦੀ ਪ੍ਰਵਾਨਗੀ ਤੋਂ ਬਿਨਾਂ ਕੋਵਿਡ -19 ਨਾਲ ਸਬੰਧਤ ਕੋਈ ਜਾਣਕਾਰੀ ਦੇਣ ਲਈ ਕਿਸੇ ਵੀ ਰੂਪ ਵਿਚ ਪ੍ਰਿੰਟ ਜਾਂ ਹੋਰ ਮੀਡੀਆ ਦੀ ਵਰਤੋਂ ਨਹੀਂ ਕਰੇਗੀ। ਬੁਲਾਰੇ ਨੇ ਅੱਗੇ ਕਿਹਾ ਕਿ ਨੋਟੀਫਿਕੇਸ਼ਨ ਅਨੁਸਾਰ ਕੋਵਿਡ -19 ਨਾਲ ਸਬੰਧਤ ਕੋਈ ਵੀ ਅਫਵਾਹ ਜਾਂ ਗੈਰ ਵਿਗਿਆਨਕ ਜਾਣਕਾਰੀ ਦੇਣਾ ਸਜ਼ਾ-ਯੋਗ ਗੁਨਾਹ ਹੋਵੇਗਾ। 

 

ਕੈਬਨਿਟ ਦੇ ਫੈਸਲੇ ਅਨੁਸਾਰ ਸਾਰੇ ਹਸਪਤਾਲਾਂ ਨੂੰ ਨਿਰਦੇਸ਼ ਦਿੱਤੇ ਜਾ ਰਹੇ ਹਨ ਕਿ ਸ਼ੱਕੀ ਵਿਅਕਤੀ ਦਾ ਕੋਈ ਵੀ ਅਜਿਹਾ ਦੇਸ਼ ਜਾਂ ਇਲਾਕਾ ਜਿੱਥੇ ਬਿਮਾਰੀ ਦੇ ਫੈਲਣ ਦੀਆਂ ਖ਼ਬਰਾਂ ਆ ਰਹੀਆਂ ਹਨ, ਦਾ ਪਤਾ ਲਗਾਇਆ ਜਾਵੇ ਅਤੇ ਜੇ ਇਸ 'ਤੇ ਕੋਵਿਡ -19 ਦਾ ਕੇਸ ਹੋਣ ਦਾ ਸ਼ੱਕ ਹੈ ਜਾਂ ਪੁਸ਼ਟੀ ਕੀਤੇ ਜਾਣ ਤੇ ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ  ਇਕੱਠੀ ਕੀਤੀ ਜਾਵੇ। ਜੇ ਕੋਈ ਵਿਅਕਤੀ ਪਿਛਲੇ 14 ਦਿਨਾਂ ਦੌਰਾਨ ਕੋਵਿਡ -19 ਤੋਂ ਪ੍ਰਭਾਵਿਤ ਖੇਤਰ ਦਾ ਦੌਰਾ ਕਰਦਾ ਹੈ ਜਾਂ ਕਿਸੇ ਪ੍ਰਭਾਵਿਤ ਵਿਅਕਤੀ ਦੇ ਸੰਪਰਕ ਵਿੱਚ ਆਇਆ ਹੈ।

ਤਾਂ ਉਸ ਵਿਅਕਤੀ ਨੂੰ ਹਸਪਤਾਲ ਵਿੱਚ ਵੱਖਰਾ ਰੱਖਿਆ ਜਾਵੇਗਾ ਅਤੇ ਤੁਰੰਤ ਉਸ ਡਾਕਟਰ ਜਾਂ ਹਸਪਤਾਲ ਜਾਂ ਕਲੀਨਿਕ ਦੁਆਰਾ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇਗਾ ਇਹ ਕਰਨਾ ਜ਼ਰੂਰੀ ਹੋਵੇਗਾ। ਕੋਵਿਡ -19 ਤੋਂ ਪ੍ਰਭਾਵਤ ਦੇਸ਼ ਜਾਂ ਖੇਤਰ ਤੋਂ ਵਾਪਸ ਆਉਣ ਵਾਲੇ ਲੋਕ ਆਪਣੇ ਨੇੜਲੇ ਸਰਕਾਰੀ ਹਸਪਤਾਲ ਜਾਂ ਹੈਲਪਲਾਈਨ ਨੰਬਰ -104 'ਤੇ ਕਾਲ ਕਰਕੇ ਆਪਣੀ ਯਾਤਰਾ ਬਾਰੇ ਜਾਣਕਾਰੀ ਦੇਣਗੇ ਤਾਂ ਜੋ ਸਿਹਤ ਵਿਭਾਗ ਦੁਆਰਾ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।