ਕਾਰ ਸੇਵਾ ਵਾਲੇ ਬਾਬੇ ਨੇ ਸਿੱਖਾਂ ਦੇ ਪਹਿਲੇ ਵਿਰਾਸਤੀ ਘਰ ਨੂੰ ਬਣਾਇਆ ਕਿਲ੍ਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਗਤਾਰ ਸਿੰਘ ਨੇ ਢਾਹੀ ਸਿੱਖਾਂ ਦੀ ਪਹਿਲੀ ਵਿਰਾਸਤੀ ਇਮਾਰਤ

Kar Seva Destroyed Bebe Nanaki's Home Too

ਚੰਡੀਗੜ੍ਹ: ਸ੍ਰੀ ਤਰਨ ਤਾਰਨ ਸਾਹਿਬ ਦੇ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਉਢੀ ਢਾਹੇ ਜਾਣ ਤੋਂ ਬਾਅਦ ਕਾਰ ਸੇਵਾ ਵਾਲੇ ਬਾਬੇ ਵਿਵਾਦਾਂ ਦਾ ਹਿੱਸਾ ਬਣ ਗਏ ਹਨ ਅਤੇ ਉਨ੍ਹਾਂ ਵੱਲੋਂ ਢਾਹ ਕੇ ਮੁੜ ਤੋਂ ਬਣਾਈਆਂ ਗਈਆਂ ਇਮਾਰਤਾਂ ਚਰਚਾ ਵਿਚ ਹਨ| ਅਜਿਹਾ ਵਿਚ ਬੇਬੇ ਨਾਨਕੀ ਦੇ ਵਿਰਾਸਤੀ ਘਰ ਦੀ ਇਮਾਰਤ ਨੂੰ ਕਾਰ ਸੇਵਾ ਵਾਲੇ ਬਾਬੇ ਵੱਲੋਂ ਕਿਲ੍ਹਾ ਬਣਾਉਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਦੀ ਜਾ ਰਹੀ ਹੈ| ਸਿੱਖ ਧਰਮ ਦੇ ਪਹਿਲੇ ਵਿਰਾਸਤੀ ਘਰ ਵੱਜੋਂ ਜਾਣੇ ਜਾਂਦੇ ਬੇਬੇ ਨਾਨਕੀ ਦੇ ਘਰ ਨੂੰ ਵੀ ਕਰ ਸੇਵਾ ਵਾਲੇ ਬਾਬੇ ਨੇ ਮਿਲਿਆ ਮੇਟ ਕਰ ਦਿੱਤਾ ਸੀ ਅਤੇ ਉਸਦੀ ਜਗ੍ਹਾ 'ਤੇ ਨਵੀਂ ਬਣਾਈ ਗਈ ਇਮਾਰਤ ਕਿਸੇ ਕਿਲ੍ਹੇ ਦਾ ਭੁਲੇਖਾ ਪਾਉਂਦੀ ਹੈ|

ਬੇਬੇ ਨਾਨਕੀ ਦੇ ਵਿਰਾਸਤੀ ਘਰ ਨੂੰ ਢਾਹ ਕੇ ਕਿਲ੍ਹਾ ਬਣਾਉਣ ਦਾ ਕੰਮ ਵੀ ਦਰਸ਼ਨੀ ਡਿਉੜੀ ਢਾਹੁਣ ਵਾਲੇ ਬਾਬਾ ਜਗਤਾਰ ਸਿੰਘ ਨੇ ਕੀਤਾ ਸੀ| ਬੇਬੇ ਨਾਨਕੀ ਦਾ ਤਿੰਨ ਮੰਜ਼ਿਲ ਘਰ ਸੁਲਾਤਪੁਰ ਲੋਧੀ ਦੇ ਸਿੱਖਾਂ ਮੁਹੱਲੇ ਵਿਚ ਸੀ| ਇਸ ਇਤਿਹਾਸਕ ਤੇ ਵਿਰਾਸਤੀ ਘਰ ਨੂੰ ਸੰਭਾਲਣ ਦੇ ਯਤਨ ਨਾ ਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਤੇ ਨਾ ਹੀ ਕਾਰ ਸੇਵਾ ਕਰਵਾ ਰਹੇ ਜਗਤਾਰ ਸਿੰਘ ਵੱਲੋਂ ਇਸ ਦੀ ਪੁਖਤਾ ਸੰਭਾਲ ਹੋਈ| ਬੇਬੇ ਨਾਨਕੀ ਦੇ ਇਸ ਘਰ ਦੀ ਕਾਰ ਸੇਵਾ ਦਾ ਕੰਮ 2001 ਵਿਚ ਬਾਬਾ ਜਗਤਾਰ ਸਿੰਘ ਨੂੰ ਸੌਂਪ ਦਿੱਤਾ ਗਿਆ ਸੀ|

ਬੇਬੇ ਨਾਨਕੀ ਵੱਲੋਂ ਵੱਲੋਂ ਆਪਣੇ ਹੱਥੀਂ ਵੇਹੜੇ ਵਿਚ ਲਾਇਆ ਬੋਹੜ ਦਾ ਦਰਖਤ ਅੱਜ ਵੀ ਚਸ਼ਮਦੀਦ ਗਵਾਹ ਵਜੋਂ ਖੜ੍ਹਾ ਹੈ| ਘਰ ਦੇ ਅੰਦਰ ਅਤੇ ਬਾਹਰ ਦੋ ਪੁਰਾਤਨ ਖੂਹੀਆਂ ਵੀ ਹਨ| 2001 ਵਿਚ ਜਗਤਾਰ ਸਿੰਘ ਨੇ ਪੁਰਾਣੇ ਘਰ ਨੂੰ ਮਜ਼ਬੂਤ ਬਣਾਉਣ ਦਾ ਦਾਅਵਾ ਕਰ ਸਿੱਖ ਵਿਰਾਸਤ ਦੇ ਇਸ ਘਰ ਨੂੰ ਕਿਲ੍ਹੇ ਦਾ ਰੂਪ ਦੇ ਦਿੱਤਾ| ਪੁਰਾਣੀ ਇਮਾਰਤ ਨੂੰ ਢਾਹ ਕੇ ਬਣਾਈ ਗਈ  ਨਵੀ ਇਮਾਰਤ 'ਤੇ ਗੇਰੂਆ ਰੰਗ ਕੀਤਾ ਗਿਆ| ਪਰ ਹੁਣ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾਣਾ ਹੈ ਉਦੋਂ ਸੰਗਤਾਂ ਬੇਬੇ ਨਾਨਕੀ ਦਾ ਅਸਲ ਘਰ ਦੇ ਦਰਸ਼ਨ ਨਹੀਂ ਕਰ ਸਕੇਗੀ|