ਦੁਖਦਾਈ: ਵਿਆਹ ਤੋਂ ਕੁਝ ਘੰਟੇ ਬਾਅਦ ਹੀ ਲਾੜੀ ਦੀ ਹੋਈ ਮੌਤ, ਲਾੜੇ ਦੀ ਹਾਲਤ ਗੰਭੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਿਆਹ ਵਾਲੇ ਘਰ 'ਚ ਪੈ ਗਿਆ ਚੀਕ-ਚਿਹਾੜਾ

photo

 

ਕੈਰੋਲੀਨਾਅਮਰੀਕਾ ਦੇ ਸਾਊਥ ਕੈਰੋਲੀਨਾ 'ਚ ਵਿਆਹ ਦੀ ਰਿਸੈਪਸ਼ਨ ਦੇ ਕੁਝ ਹੀ ਮਿੰਟਾਂ ਬਾਅਦ ਇਕ ਹਾਦਸੇ 'ਚ ਲਾੜੀ ਦੀ ਮੌਤ ਹੋ ਗਈ ਜਦਕਿ ਲਾੜੇ ਦੀ ਹਾਲਤ ਗੰਭੀਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਲਾੜਾ ਏਰਿਕ ਹਚਿੰਸਨ ਤੇ ਲਾੜੀ ਸਮੰਥਾ ਹਚਿਨਸਨ ਆਪਣੇ 2 ਹੋਰ ਰਿਸ਼ਤੇਦਾਰਾਂ ਨਾਲ ਗੋਲਫ ਕਾਰਟ ਵਿਚ ਸਵਾਰ ਹੋ ਕੇ ਆਪਣੇ ਵਿਆਹ ਦੀ ਰਿਸੈਪਸ਼ਨ ਵਿਚੋਂ ਬਾਹਰ ਨਿਕਲੇ ਸਨ।

ਇਸ ਦੌਰਾਨ ਨਸ਼ੇ ਦੀ ਹਾਲਤ 'ਚ ਕਾਰ ਚਲਾ ਰਹੀ ਕੁੜੀ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਭਿਆਨਕ ਸੀ ਕਿ ਲਾੜੀ ਦੀ ਮੌਕੇ 'ਤੇ ਹੀ ਮੌਤ ਹੋ, ਜਦੋਂਕਿ ਲਾੜੇ ਸਮੇਤ 3 ਦੀ ਹਾਲਤ ਗੰਭੀਰ ਬਣੀ ਹੋਈ ਹੈ। ਨਸ਼ੇ ਵਿਚ ਟੱਲੀ 25 ਸਾਲਾ ਕੁੜੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਘਟਨਾ 30 ਅਪ੍ਰੈਲ ਦੀ ਦੱਸੀ ਜਾ ਰਹੀ ਹੈ। ਸਾਮੰਥਾ ਅਤੇ ਏਰਿਕ ਨੇ ਕਈ ਰਿਸ਼ਤੇਦਾਰਾਂ ਅਤੇ ਦੋਸਤਾਂ ਦੀ ਮੌਜੂਦਗੀ ਵਿੱਚ ਦੱਖਣੀ ਕੈਰੋਲੀਨਾ ਵਿੱਚ ਇੱਕ ਸੁੰਦਰ ਬੀਚ 'ਤੇ ਵਿਆਹ ਕਰਵਾਇਆ ਸੀ। ਇਸ ਤੋਂ ਬਾਅਦ ਇਹ ਸਾਰੇ ਲੋਕ ਵਿਆਹ ਵਾਲੀ ਥਾਂ ਤੋਂ ਰਿਸੈਪਸ਼ਨ ਵਾਲੀ ਥਾਂ 'ਤੇ ਪਹੁੰਚੇ। ਉਨ੍ਹਾਂ ਨੇ ਰਿਸੈਪਸ਼ਨ ਲਈ ਗੋਲਫ ਕਾਰਟ ਕਲੱਬ ਬੁੱਕ ਕਰਵਾਇਆ ਸੀ। ਆਪਣੇ ਵਿਆਹ ਦੀ ਰਿਸੈਪਸ਼ਨ ਤੋਂ ਵਾਪਸ ਘਰ ਜਾਂਦੇ ਸਮੇਂ ਇਹਨਾਂ ਦੀ ਕਾਰ ਨੂੰ ਦੂਜੀ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਲਾੜੀ ਦੀ ਮੌਤ ਹੋ ਗਈ, ਜਦਕਿ ਲਾੜਾ ਜਖ਼ਮੀ ਹੈ।