ਪੇਡਰੋ ਸਾਂਚੇਜ ਨੇ ਸਪੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਪੇਨ ਦੀ ਸੋਸ਼ਲਿਸਟ ਪਾਰਟੀ ਦੇ ਮੁਖੀ ਪੇਡਰੋ ਸਾਂਚੇਜ ਨੇ ਸਨਿਚਰਵਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁਕੀ। ਇਕ ਦਿਨ ਪਹਿਲਾਂ ਮਾਰੀਆਨੋ ਰਾਜੋਏ ਨੇ ਭ੍ਰਿਸ਼ਟਾਚਾਰ...

Pedro Sanchez

ਮੈਡ੍ਰਿਡ,  ਸਪੇਨ ਦੀ ਸੋਸ਼ਲਿਸਟ ਪਾਰਟੀ ਦੇ ਮੁਖੀ ਪੇਡਰੋ ਸਾਂਚੇਜ ਨੇ ਸਨਿਚਰਵਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁਕੀ। ਇਕ ਦਿਨ ਪਹਿਲਾਂ ਮਾਰੀਆਨੋ ਰਾਜੋਏ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਲਿਆਂਦੇ ਗਏ ਬੇਭਰੋਸਗੀ ਮਤੇ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ। ਸਾਂਚੇਜ (46) ਅਰਥ ਸ਼ਾਸਤਰੀ ਹਨ, ਪਰ ਉਨ੍ਹਾਂ ਨੂੰ ਸਰਕਾਰ ਚਲਾਉਣ ਦਾ ਕੋਈ ਤਜ਼ੁਰਬਾ ਨਹੀਂ ਹੈ। ਉਨ੍ਹਾਂ ਨੇ ਮੈਡ੍ਰਿਡ ਦੇ ਨੇੜਲੇ ਜਾਰਜੁਏਲਾ ਮਹਿਲ 'ਚ ਕਿੰਗ ਫਿਲਿਪ 6ਵੇਂ ਦੇ ਸਾਹਮਣੇ ਅਹੁਦੇ ਦੀ ਸਹੁੰ ਚੁੱਕੀ।

ਉਨ੍ਹਾਂ ਨੇ ਬਾਈਬਲ ਜਾਂ ਈਸਾ ਮਸੀਹ ਦੀ ਤਸਵੀਰ ਤੋਂ ਬਿਨਾਂ ਸਹੁੰ ਚੁਕਦੇ ਹੋਏ ਕਿਹਾ, ''ਮੈਂ ਵਾਅਦਾ ਕਰਦਾ ਹਾਂ ਕਿ ਅਪਣੀ ਅੰਤਰ ਆਤਮਾ ਅਤੇ ਸਨਮਾਨ ਨਾਲ ਪ੍ਰਧਾਨ ਮੰਤਰੀ ਦੇ ਫ਼ਰਜ਼ਾਂ ਦਾ ਡਿਸਚਾਰਜ ਕਰਾਂਗਾ ਅਤੇ ਮੂਲਭੂਤ ਨਿਯਮਾਂ ਤਹਿਤ ਸੰਵਿਧਾਨ ਦੀ ਰੱਖਿਆ ਕਰਾਂਗਾ।'' ਬਿਨਾਂ ਬਾਈਬਲ ਜਾਂ ਈਸਾ ਮਸੀਹ ਦੀ ਤਸਵੀਰ ਤੋਂ ਬਿਨਾਂ ਸਹੁੰ ਚੁੱਕਣ ਵਾਲੇ ਉਹ ਪਹਿਲੇ ਪ੍ਰਧਾਨ ਮੰਤਰੀ ਹਨ। ਸੋਸ਼ਲਿਸਟ ਨੇਤਾ ਨੇ ਅਜੇ ਆਪਣੀ ਕੈਬਨਿਟ ਵਿਚ ਨਾਂ ਤੈਅ ਕਰਨੇ ਹਨ ਅਤੇ ਉਨ੍ਹਾਂ ਦਾ ਨਾਂ ਅਧਿਕਾਰਤ ਸਰਕਾਰੀ ਮੈਗਜ਼ੀਨ 'ਚ ਛਪਣ ਤੋਂ ਬਾਅਦ ਹੀ ਉਹ ਪੂਰੀ ਤਰ੍ਹਾਂ ਨਾਲ ਅਪਣਾ ਕੰਮਕਾਜ ਸੰਭਾਲ ਸਕਣਗੇ। (ਪੀਟੀਆਈ)