ਅਰਸ਼ਾਂ ਤੋਂ ਫਰਸ਼ਾਂ ਤੱਕ ਇੰਝ ਪਹੁੰਚੀ ਡਰੱਗ ਮਾਫੀਆ El Chapo ਦੀ ਪਤਨੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਦੋਵਾਂ ਨੂੰ ਡਰੱਗ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਗਿਆ

emma coronel espuro the story of drug mafia el chapos wife

ਵਾਸ਼ਿੰਗਟਨ-ਕਹਿੰਦੇ ਨੇ ਜਿਸ 'ਤੇ ਰੱਬ ਮਿਹਰਬਾਨ ਹੋਵੇ ਉਸ ਨੂੰ ਅਰਸ਼ਾਂ ਤੋਂ ਫਰਸ਼ਾਂ 'ਤੇ ਆਉਂਦੇ ਸਮਾਂ ਨਹੀਂ ਲੱਗਦਾ ਪਰ ਜੇਕਰ ਵਿਅਕਤੀ ਦੀ ਕਿਸਮਤ ਖਰਾਬ ਹੋਵੇ ਤਾਂ ਰੱਬ ਅਰਸ਼ਾਂ ਤੋਂ ਵੀ ਫਰਸ਼ਾਂ 'ਤੇ ਲਿਆਉਂਦਾ ਵੀ ਸਮਾਂ ਨਹੀਂ ਲਾਉਂਦਾ। ਅਜਿਹਾ ਹੀ ਇਕ ਮਾਮਲਾ ਨਿਊਯਾਰਕ ਤੋਂ ਸਾਹਮਣੇ ਆਇਆ ਹੈ। ਇਥੇ ਏਮਾ ਕੋਰੋਨੇਲ ਏਸਪੂਰੇ ਨਿਊਯਾਰਕ 'ਚ ਸ਼ਾਨਦਾਰ ਜ਼ਿੰਦਗੀ ਜੀ ਰਹੀ ਸੀ। ਏਸਪੂਰੇ ਨੂੰ ਉਨ੍ਹਾਂ ਦੇ ਡਰੱਗ ਸਰਗਨਾ ਖਵਾਕੀਨ ਗੂਸਮੈਨ ਲੋਏਰਾ ਉਰਫ ਅਲ ਚੈਪੋ ਨਾਲ ਵਿਆਹ ਕਰਨ ਦਾ ਫਾਇਦਾ ਕਿਹਾ ਜਾ ਸਕਦਾ ਹੈ।

ਇਹ ਵੀ ਪੜ੍ਹੋ-ਕੋਰੋਨਾ ਦੇ ਦੌਰ 'ਚ ਇਹ ਕਲਾਕਾਰ ਇੰਝ ਕਰ ਰਹੀ ਹੈ ਲੋਕਾਂ ਦੀ ਮਦਦ

17 ਸਾਲ ਦੀ ਉਮਰ 'ਚ ਗੁਜ਼ਮੈਨ ਨਾਲ ਹੋਇਆ ਸੀ ਵਿਆਹ
ਏਮਾ ਕੋਲ ਅਮਰੀਕਾ ਅਤੇ ਮੈਕਸੀਕੋ ਦੀ ਨਾਗਰਿਕਤਾ ਹੈ। ਉਹ 17 ਸਾਲ ਦੀ ਉਮਰ 'ਚ ਗੁਜ਼ਮੈਨ ਨੂੰ ਮਿਲੀ ਅਤੇ ਜਲਦ ਹੀ ਉਨ੍ਹਾਂ ਦਾ ਵਿਆਹ ਹੋ ਗਿਆ। ਉਨ੍ਹਾਂ ਦੇ ਦੋ ਬੱਚੇ ਵੀ ਹਨ-ਮਾਰੀਆ ਖਵਾਕੀਨਾ ਅਤੇ ਏਮਾਲੀ। ਆਪਣੇ ਪਤੀ ਦੇ ਕੇਸ ਦੀ ਸੁਣਵਾਈ ਦੌਰਾਨ ਕੋਰੋਨੇਲ ਲਗਭਗ ਰੋਜ਼ਾਨਾ ਕੋਰਟ 'ਚ ਬੈਠਦੀ ਸੀ। ਦੱਸ ਦੇਈਏ ਕਿ ਕੁਝ ਸਮੇਂ ਪਹਿਲਾਂ ਉਨ੍ਹਾਂ ਦਾ ਕੱਪੜਿਆਂ ਦਾ ਬ੍ਰਾਂਡ 'ਅਲ ਚੈਪੋ ਗੂਸਮੈਨ' ਸ਼ੁਰੂ ਕਰਨ ਦੀ ਯੋਜਨਾ ਸੀ। ਦਰਸਅਲ, ਮੈਕਸੀਕੋ 'ਚ ਇਸ ਜੋੜੇ ਨੂੰ ਸਟਾਈਲ ਆਈਕਾਨ ਮੰਨਿਆ ਜਾਂਦਾ ਰਿਹਾ ਹੈ। ਉਨ੍ਹਾਂ ਦੀ ਬੇਟੀ ਨੇ ਵੀ ਆਪਣੇ ਪਿਤਾ ਦੇ ਨਾਂ 'ਤੇ ਫੈਸ਼ਨ ਇੰਡਸਟਰੀ 'ਚ ਕਦਮ ਰੱਖਿਆ ਹੈ।

ਇਹ ਵੀ ਪੜ੍ਹੋ-ਦੇਸ਼ ’ਚ ਹੋਰ ਹੌਲੀ ਹੋਈ ਕੋਰੋਨਾ ਦੀ ਰਫ਼ਤਾਰ, ਇਕ ਦਿਨ ’ਚ 1.34 ਲੱਖ ਨਵੇਂ ਮਾਮਲੇ