ਯੂਰਪ 'ਚ ਕੋਰੋਨਾ ਦੇ ਇਸ ਵੈਰੀਐਂਟ ਨੇ ਮਚਾਈ ਤਬਾਹੀ, ਵਿਗਿਆਨੀ ਬੋਲੇ- ਵੈਕਸੀਨ ਵੀ ਬੇਅਸਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਯੂਰਪ 'ਚ ਕੋਰੋਨਾ ਦਾ ਇਕ ਹੋਰ ਵੈਰੀਐਂਟ ਸਾਹਮਣੇ ਆਇਆ ਹੈ

Scientists in Europe say vaccines are ineffective

Scientists in Europe say vaccines are ineffective

Scientists in Europe say vaccines are ineffective

Scientists in Europe say vaccines are ineffective

Scientists in Europe say vaccines are ineffective

ਲੰਡਨ-ਕੋਰੋਨਾ ਦਾ ਕਹਿਰ ਅਜੇ ਕਈ ਦੇਸ਼ਾਂ 'ਚ ਖਤਮ ਨਹੀਂ ਹੋ ਰਿਹਾ ਹੈ ਕਿ ਇਸ ਦੇ ਕਈ ਵੈਰੀਐਂਟ ਸਾਹਮਣੇ ਆ ਰਹੇ ਹਨ। ਕੋਰੋਨਾ ਨੇ ਸਭ ਤੋਂ ਵਧੇਰੇ ਆਪਣਾ ਕਹਿਰ ਅਮਰੀਕਾ 'ਚ ਢਾਹਿਆ ਹੈ। ਚੀਨ ਤੋਂ ਫੈਲੇ ਕੋਰੋਨਾ ਦੇ ਹੁਣ ਕਈ ਵੈਰੀਐਂਟ ਸਾਹਮਣੇ ਆ ਚੁੱਕੇ ਹਨ।

ਇਹ ਵੀ ਪੜ੍ਹੋ-ਅਰਸ਼ਾਂ ਤੋਂ ਫਰਸ਼ਾਂ ਤੱਕ ਇੰਝ ਪਹੁੰਚੀ ਡਰੱਗ ਮਾਫੀਆ El Chapo ਦੀ ਪਤਨੀ

ਵਿਗਿਆਨੀਆਂ ਨੇ ਮੰਤਰੀਆਂ ਦੇ ਸਮੂਹ ਨੂੰ ਅਜਿਹੇ ਸਮੇਂ 'ਚ ਅਲਰਟ ਕੀਤਾ ਹੈ ਕਿ ਜਦ ਯੂਰਪ 'ਚ ਛੁੱਟੀਆਂ ਮਨਾਉਣ ਲਈ ਸੈਲਾਨੀ ਸੈਰ-ਸਪਾਟਾ ਕੇਂਦਰਾਂ ਨੂੰ ਅਪਗ੍ਰੇਡ ਕਰਨ ਦੀ ਤਿਆਰੀ ਕਰ ਰਹੇ ਹਨ। ਕੋਰੋਨਾ ਦਾ ਇਹ ਵੈਰੀਐਂਟ ਪੁਰਤਗਾਲ 'ਚ ਵੀ ਪਾਇਆ ਗਿਆ ਹੈ। ਹਾਲਾਂਕਿ, ਬ੍ਰਿਟੇਨ ਸਰਕਾਰ ਦੇ ਵਿਗਿਆਨੀ ਸਲਾਹਕਾਰ ਸਮੂਹ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵੈਰੀਐਂਟ ਨੂੰ ਲੈ ਕੇ ਵਧੇਰੇ ਪੈਨਿਕ ਹੋਣ ਦੀ ਲੋੜ ਨਹੀਂ ਹੈ। ਪਹਿਲਾਂ ਤੋਂ ਹੀ ਵਾਇਰਸ ਦੇ ਹਜ਼ਾਰਾਂ ਵੈਰੀਐਂਟ ਮੌਜੂਦ ਹਨ। ਇਹ ਇਕ ਅਜਿਹਾ ਵਾਇਰਸ ਜੋ ਹਮੇਸ਼ਾ ਬਦਲਦਾ ਰਹਿੰਦਾ ਹੈ।

ਦੱਸ ਦੇਈਏ ਕਿ ਬ੍ਰਿਟੇਨ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਸੀ ਕਿ ਜੁਲਾਈ-ਅਗਸਤ 'ਚ ਉਨ੍ਹਾਂ ਦੇ ਦੇਸ਼ 'ਚੋਂ ਕੋਰੋਨਾ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ। ਦੇਸ਼ 'ਚ ਟੀਕਾਕਰਣ ਮੁਹਿੰਮ ਜੂਨ ਆਖਿਰੀ ਤੱਕ ਪੂਰੀ ਕਰ ਲਈ ਜਾਵੇਗੀ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਕਈ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ 'ਤੇ ਪਾਬੰਦੀ ਲਗਾ ਰੱਖੀ ਹੈ ਪਰ ਨਵੇਂ ਵੈਰੀਐਂਟ ਨੇ ਵਿਗਿਆਨੀਆਂ ਦੀ ਚਿੰਤਾ ਵਧਾ ਦਿੱਤੀ ਹੈ।