ਬਾਈਡਨ ਨਾਲੋਂ ਹੈਰਿਸ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ਜਿੱਤਣ ਦੀ ਜ਼ਿਆਦਾ ਸੰਭਾਵਨਾ : ਸੀ.ਐਨ.ਐਨ. ਸਰਵੇਖਣ
ਬਾਈਡਨ ਨੇ ਬਹਿਸ ’ਚ ਅਪਣੇ ਨਿਰਾਸ਼ਾਜਨਕ ਪ੍ਰਦਰਸ਼ਨ ਦਾ ਕਾਰਨ ਵਿਦੇਸ਼ ਦੌਰਿਆਂ ਕਾਰਨ ਪੈਦਾ ਹੋਈ ਥਕਾਵਟ ਨੂੰ ਦਸਿਆ
Harris more likely to win presidential race than Biden: ਭਾਰਤੀ-ਅਫਰੀਕੀ-ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ’ਤੇ ਰਾਸ਼ਟਰਪਤੀ ਜੋ ਬਾਈਡਨ ਨਾਲੋਂ ਜ਼ਿਆਦਾ ਜਿੱਤਣ ਦੀ ਸੰਭਾਵਨਾ ਹੈ। ਸੀ.ਐਨ.ਐਨ. ਦੇ ਇਕ ਤਾਜ਼ਾ ਸਰਵੇਖਣ ’ਚ ਇਹ ਗੱਲ ਕਹੀ ਗਈ ਹੈ।
ਪਿਛਲੇ ਹਫਤੇ ਅਟਲਾਂਟਾ ’ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਬਹਿਸ ’ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ 81 ਸਾਲ ਦੇ ਬਾਈਡਨ ਨੇ ਦੇਸ਼ ਦੇ ਅਗਲੇ ਰਾਸ਼ਟਰਪਤੀ ਦੇ ਤੌਰ ’ਤੇ ਅਪਣੀ ਪ੍ਰਵਾਨਗੀ ਰੇਟਿੰਗ ਗੁਆ ਦਿਤੀ ਹੈ।
ਇਹ ਵੀ ਪੜ੍ਹੋ: Hathras Incident: ਕੌਣ ਹੈ ਭੋਲੇ ਬਾਬਾ, ਹਾਥਰਸ ਹਾਦਸੇ ਤੋਂ ਬਾਅਦ ਹੋਇਆ ਫਰਾਰ, ਜਿਨਸੀ ਸ਼ੋਸ਼ਣ ਸਮੇਤ 5 ਕੇਸ ਹਨ ਦਰਜ
ਬਾਈਡਨ ਅਤੇ ਟਰੰਪ ਵਿਚਾਲੇ ਪਹਿਲੀ ਰਾਸ਼ਟਰਪਤੀ ਬਹਿਸ ਤੋਂ ਬਾਅਦ ਸੱਤਾਧਾਰੀ ਡੈਮੋਕ੍ਰੇਟਿਕ ਪਾਰਟੀ ਦੇ ਅੰਦਰ ਇਹ ਮੰਗ ਵੱਧ ਰਹੀ ਹੈ ਕਿ ਬਾਈਡਨ ਨੂੰ ਪਿੱਛੇ ਹਟਣਾ ਚਾਹੀਦਾ ਹੈ ਅਤੇ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਕਿਸੇ ਹੋਰ ਪਾਰਟੀ ਉਮੀਦਵਾਰ ਨੂੰ ਮੌਕਾ ਦੇਣਾ ਚਾਹੀਦਾ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਸੀ.ਐਨ.ਐਨ. ਦੇ ਸਰਵੇਖਣ ਮੁਤਾਬਕ ਟਰੰਪ ਲੋਕਪ੍ਰਿਯਤਾ ਦੇ ਮਾਮਲੇ ’ਚ ਬਾਈਡਨ ਤੋਂ 6 ਅੰਕ ਅੱਗੇ ਹਨ। ਸਰਵੇਖਣ ਵਿਚ ਇਹ ਵੀ ਪਾਇਆ ਗਿਆ ਕਿ 47 ਫੀ ਸਦੀ ਰਜਿਸਟਰਡ ਵੋਟਰ ਟਰੰਪ ਦਾ ਸਮਰਥਨ ਕਰਦੇ ਹਨ, ਜਦਕਿ 45 ਫੀ ਸਦੀ ਹੈਰਿਸ ਦੇ ਸਮਰਥਕ ਹਨ।
ਇਸ ਦੌਰਾਨ ਬਾਈਡਨ ਨੇ ਬਹਿਸ ’ਚ ਅਪਣੇ ਨਿਰਾਸ਼ਾਜਨਕ ਪ੍ਰਦਰਸ਼ਨ ਦਾ ਕਾਰਨ ਹਾਲ ਹੀ ’ਚ ਵਿਦੇਸ਼ ਦੌਰਿਆਂ ਕਾਰਨ ਪੈਦਾ ਹੋਈ ਥਕਾਵਟ ਨੂੰ ਦਸਿਆ।
ਵਾਸ਼ਿੰਗਟਨ ਡੀ.ਸੀ. ਵਿਚ ਇਕ ਪ੍ਰੋਗਰਾਮ ਵਿਚ ਉਨ੍ਹਾਂ ਨੇ ਕਿਹਾ, ‘‘ਮੈਂ ਸਮਝਦਾਰੀ ਨਾਲ ਕੰਮ ਨਹੀਂ ਕੀਤਾ। ਮੈਂ ਬਹਿਸ ਤੋਂ ਠੀਕ ਪਹਿਲਾਂ ਦੁਨੀਆਂ ਭਰ ਦੀ ਯਾਤਰਾ ਕਰਨ ਦਾ ਫੈਸਲਾ ਕੀਤਾ। ਮੈਂ ਅਪਣੇ ਸਾਥੀਆਂ ਦੀ ਸਲਾਹ ਦੀ ਪਾਲਣਾ ਨਹੀਂ ਕੀਤੀ... ਅਤੇ ਫਿਰ ਮੈਂ ਸਟੇਜ ’ਤੇ ਲਗਭਗ ਸੌਂ ਗਿਆ।’
(For more news apart from Harris more likely to win presidential race than Biden: CNN survey, tuned to Rozana Spokesman)