ਰੂਸ ਹੁਣ ਭਾਰਤ, ਬ੍ਰਾਜ਼ੀਲ ਵਿਚ ਚੋਣਾਂ ਨੂੰ ਨਿਸ਼ਾਨਾ ਬਣਾ ਰਿਹਾ, ਆਕਸਫੋਰਡ ਮਾਹਿਰ
ਆਕਸਫੋਰਡ ਯੂਨੀਵਰਸਿਟੀ ਦੇ ਸੋਸ਼ਲ ਮੀਡੀਆ ਮਾਹਿਰਾਂ ਨੇ ਅਮਰੀਕੀ ਸੰਸਦਾਂ ਦੇ ਸਾਹਮਣੇ ਦਾਅਵਾ ਕੀਤਾ ਹੈ
After US, Indian elections may be the next target of Russia
ਵਾਸ਼ਿੰਗਟਨ, ਆਕਸਫੋਰਡ ਯੂਨੀਵਰਸਿਟੀ ਦੇ ਸੋਸ਼ਲ ਮੀਡੀਆ ਮਾਹਿਰਾਂ ਨੇ ਅਮਰੀਕੀ ਸੰਸਦਾਂ ਦੇ ਸਾਹਮਣੇ ਦਾਅਵਾ ਕੀਤਾ ਹੈ ਕਿ ਭਾਰਤ ਅਤੇ ਬ੍ਰਾਜ਼ੀਲ ਵਰਗੇ ਦੇਸ਼ਾਂ ਦੀਆਂ ਚੋਣਾਂ ਵਿਚ ਦਖ਼ਲਅੰਦਾਜ਼ੀ ਕਰਨ ਲਈ ਰੂਸ ਉੱਥੇ ਦੀ ਮੀਡੀਆ ਨੂੰ ਨਿਸ਼ਾਨਾ ਬਣਾ ਸਕਦਾ ਹੈ। ਆਕਸਫੋਰਡ ਯੂਨੀਵਰਸਿਟੀ ਦੇ ਆਕਸਫੋਰਡ ਇੰਟਰਨੇਟ ਇੰਸਟੀਚਿਊਟ ਐਂਡ ਬੇਲਯੋਲ ਕਾਲਜ ਵਿਚ ਪ੍ਰੋਫੈਸਰ ਫਿਲਿਪ ਐਨ. ਹੋਵਰਡ ਨੇ ਸੋਸ਼ਲ ਮੀਡੀਆ ਮੰਚ 'ਤੇ ਵਿਦੇਸ਼ੀ ਪ੍ਰਭਾਵ ਦੇ ਮਾਮਲਿਆਂ ਉੱਤੇ ਸੀਨੇਟ ਦੀ ਖ਼ੁਫ਼ੀਆ ਕਮੇਟੀ ਦੀ ਸੁਣਵਾਈ ਵਿਚ ਇਹ ਗੱਲ ਕਹੀ। ਹਾਲਾਂਕਿ, ਹੋਵਰਡ ਨੇ ਆਪਣੇ ਦੋਸ਼ਾਂ ਦੇ ਬਾਰੇ ਹੋਰ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ।