ਸਵੀਮਿੰਗ ਪੂਲ ਵਿਚੋਂ ਕਲੋਰੀਨ ਲੀਕ ਹੋਣ ਨਾਲ 38 ਲੋਕ ਬਿਮਾਰ
ਚੀਨ ਦੀ ਰਾਜਧਾਨੀ ਬੀਜਿੰਗ ਦੇ ਇਕ ਸਵੀਮਿੰਗ ਪੂਲ ਵਿਚ ਸ਼ੱਕੀ ਰੂਪ ਤੋਂ ਕਲੋਰੀਨ ਲੀਕ ਹੋਣ ਦੇ ਨਾਲ 38 ਲੋਕ ਬਿਮਾਰ ਹੋ ਗਏ ਹਨ।
ਬੀਜਿੰਗ: ਚੀਨ ਦੀ ਰਾਜਧਾਨੀ ਬੀਜਿੰਗ ਦੇ ਇਕ ਸਵੀਮਿੰਗ ਪੂਲ ਵਿਚ ਸ਼ੱਕੀ ਰੂਪ ਤੋਂ ਕਲੋਰੀਨ ਲੀਕ ਹੋਣ ਦੇ ਨਾਲ 38 ਲੋਕ ਬਿਮਾਰ ਹੋ ਗਏ ਹਨ। ਅਧਿਕਾਰਕ ਮੀਡੀਆ ਨੇ ਇਸ ਖ਼ਬਰ ਦੀ ਜਾਣਕਾਰੀ ਦਿੱਤੀ ਹੈ ਕਿ ਸਵੀਮਿੰਗ ਪੂਲ ਪਰੀਖਣ ਲਈ ਖੋਲਿਆ ਗਿਆ ਸੀ। ਚੀਨ ਦੇ ਸਰਕਾਰੀ ਅਖ਼ਬਾਰ ਨੇ ਜਾਣਕਾਰੀ ਦਿੱਤੀ ਕਿ ਫੰਗਸ਼ਾਨ ਜ਼ਿਲ੍ਹੇ ਦੇ ਇਕ ਸਵੀਮਿੰਗ ਪੂਲ ਵਿਚ ਇਹ ਘਟਨਾ ਵਾਪਰੀ ਹੈ।
ਖ਼ਬਰਾਂ ਵਿਚ ਦੱਸਿਆ ਗਿਆ ਕਿ ਇਸ ਨਾਲ ਪ੍ਰਭਾਵਿਤ ਹੋਏ ਕੁੱਝ ਲੋਕਾਂ ਨੂੰ ਉਲਟੀ ਅਤੇ ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਹਨਾਂ ਵਿਚੋਂ 23 ਲੋਕਾਂ ਨੂੰ ਬਾਅਦ ਵਿਚ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਕਲੋਰੀਨ ਲੀਕ ਵਿਚ ਸ਼ਾਮਲ ਸ਼ੱਕੀ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ।
ਖ਼ਬਰ ਵਿਚ ਕਿਹਾ ਗਿਆ ਕਿ ਫੰਗਸ਼ਾਨ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਹਨਾਂ ਨੇ ਘਟਨਾ ਦੀ ਜਾਂਚ ਲਈ ਟੀਮ ਬਣਾਈ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਇਕ ਲਗਜ਼ਰੀ ਹੋਟਲ ਵਿਚ ਵੀ ਕਲੋਰੀਨ ਅਤੇ ਹਾਈਡ੍ਰੋਕਲੋਰਿਕ ਐਸਿਡ ਲੀਕ ਹੋਣ ਕਾਰਨ ਹਫ਼ੜਾ-ਦਫ਼ੜੀ ਮਚ ਗਈ ਸੀ। ਇਸ ਦੌਰਾਨ 24 ਲੋਕਾਂ ਦਾ ਉਸੇ ਸਮੇਂ ਇਲਾਜ ਕੀਤਾ ਗਿਆ ਸੀ ਜਦਕਿ 6 ਲੋਕਾਂ ਨੂੰ ਹਸਪਤਾਲ ਵਿਚ ਲਿਆਇਆ ਗਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।