ਸੜਕ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਭਾਰਤੀ ਵਿਦਿਆਰਥੀ ਦੀ ਹੋਈ ਪਛਾਣ, ਮਾਪਿਆਂ ਦਾ ਇਕਲੌਤਾ ਪੁੱਤ ਸੀ ਅਕਸ਼ੈ ਦੌਲਤਾਨੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਿਛਲੇ ਹਫ਼ਤੇ ਫੂਡ ਡਿਲੀਵਰੀ ਦੌਰਾਨ SUV ਨੇ ਮਾਰੀ ਸੀ ਟੱਕਰ

Indian Student Killed In Crash In Australia

 

ਮੈਲਬੌਰਨ:  ਆਸਟ੍ਰੇਲੀਆ ਦੇ ਸਿਡਨੀ ਵਿਚ ਫੂਡ ਡਿਲੀਵਰੀ ਕੰਪਨੀ ‘ਉਬੇਰ ਈਟਸ’ ਵਿਚ ਰਾਈਡਰ ਵਜੋਂ ਕੰਮ ਕਰ ਰਹੇ 22 ਸਾਲਾ ਭਾਰਤੀ ਵਿਦਿਆਰਥੀ ਦੀ ਪਿਛਲੇ ਹਫ਼ਤੇ ਇਕ ਐਸ.ਯੂ.ਵੀ. ਨਾਲ ਮੋਟਰਸਾਈਕਲ ਦੀ ਟੱਕਰ ਦੌਰਾਨ ਮੌਤ ਹੋ ਗਈ। ਇਹ ਜਾਣਕਾਰੀ ਇਕ ਮੀਡੀਆ ਰੀਪੋਰਟ ਵਿਚ ਦਿਤੀ ਗਈ ਹੈ।

ਇਹ ਵੀ ਪੜ੍ਹੋ: ਮਨੀਪੁਰ ਦੇ ਬਿਸ਼ਨੂਪੁਰ 'ਚ ਫਿਰ ਹੋਈ ਹਿੰਸਾ, 17 ਦੇ ਕਰੀਬ ਲੋਕ ਜਖ਼ਮੀ, ਇੰਫ਼ਾਲ ਵਿਚ ਲੱਗਿਆ ਕਰਫ਼ਿਊ 

ਆਸਟ੍ਰੇਲੀਅਨ ਬ੍ਰੌਡਕਾਸਟ ਕਾਰਪੋਰੇਸ਼ਨ (ਏ.ਬੀ.ਸੀ.) ਦੀ ਰੀਪੋਰਟ ਮੁਤਾਬਕ ਵਿਦਿਆਰਥੀ ਅਕਸ਼ੇ ਦੀਪਕ ਦੌਲਤਾਨੀ, ਮੂਲ ਰੂਪ ਵਿਚ ਮੁੰਬਈ ਦਾ ਰਹਿਣ ਵਾਲਾ ਸੀ। ਪਿਛਲੇ ਹਫ਼ਤੇ ਨਿਊ ਸਾਊਥ ਵੇਲਜ਼ ਵਿਚ ਇਕ 'ਉਬੇਰ ਈਟਸ' ਡਰਾਈਵਰ ਵਜੋਂ ਕੰਮ ਕਰਦੇ ਸਮੇਂ ਸੜਕ ਹਾਦਸੇ ਵਿਚ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਰਾਜਸਥਾਨ : ਘਰੋਂ ਬੱਕਰੀਆਂ ਚਰਾਉਣ ਗਈ 14 ਸਾਲਾ ਮਾਸੂਮ ਨੂੰ ਕੋਲਾ ਭੱਠੀ ਵਿਚ ਸਾੜਿਆ 

ਅਕਸ਼ੈ ਨੂੰ ਮੈਕਵੇਰੀ ਯੂਨੀਵਰਸਿਟੀ 'ਚ ਫਾਈਨਾਂਸ 'ਚ ਮਾਸਟਰਜ਼ ਕਰਨ ਲਈ ਸਕਾਲਰਸ਼ਿਪ ਮਿਲੀ ਸੀ, ਜਿਸ ਕਾਰਨ ਉਹ ਫਰਵਰੀ 'ਚ ਆਸਟ੍ਰੇਲੀਆ ਆਇਆ ਸੀ। ਅਪਣੇ ਖਰਚਿਆਂ ਨੂੰ ਪੂਰਾ ਕਰਨ ਲਈ, ਅਕਸ਼ੈ ਹਫ਼ਤੇ ਵਿਚ ਘੱਟੋ-ਘੱਟ ਤਿੰਨ ਵਾਰ ਕੰਪਨੀ ਵਿਚ ਡਰਾਈਵਰ ਵਜੋਂ ਕੰਮ ਕਰਦਾ ਸੀ।  

ਇਹ ਵੀ ਪੜ੍ਹੋ: ਮੀਤ ਹੇਅਰ ਨੇ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ 18 ਸਰਵੇਅਰਾਂ ਨੂੰ ਨਿਯੁਕਤੀ ਪੱਤਰ ਸੌਂਪੇ  

ਰੀਪੋਰਟਾਂ ਵਿਚ ਕਿਹਾ ਗਿਆ ਹੈ ਕਿ ਹਾਦਸੇ ਤੋਂ ਬਾਅਦ ਉਸ ਨੂੰ ਰਾਇਲ ਨੌਰਥ ਸ਼ੋਰ ਹਸਪਤਾਲ ਲਿਜਾਇਆ ਗਿਆ, ਪਰ ਕੁੱਝ ਘੰਟਿਆਂ ਬਾਅਦ ਉਸ ਨੇ ਦਮ ਤੋੜ ਦਿਤਾ। ਟਰਾਂਸਪੋਰਟ ਵਰਕਰਜ਼ ਯੂਨੀਅਨ ਅਨੁਸਾਰ, 2017 ਤੋਂ ਹੁਣ ਤਕ ਆਸਟ੍ਰੇਲੀਆ ਵਿਚ ਕੁੱਲ 12 ਫੂਡ ਡਿਲੀਵਰੀ ਰਾਈਡਰਾਂ ਦੀ ਜਾਨ ਜਾ ਚੁੱਕੀ ਹੈ, ਜਿਨ੍ਹਾਂ ਵਿਚ ਅਕਸ਼ੈ ਵੀ ਸ਼ਾਮਲ ਹੈ। ਇਸ ਦੇ ਨਾਲ ਹੀ, ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਅਪਣੇ ਕਰਮਚਾਰੀਆਂ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਸੜਕ ਸੁਰੱਖਿਆ ਨੂੰ ਵਧਾਉਣ ਲਈ ਉਸ ਨੇ ਨੀਤੀਆਂ ਬਣਾਈਆਂ ਹਨ।