ਰੂਸ ਦੇ ਦੂਰ ਪੂਰਬ ’ਚ ਫਟਿਆ ਸਦੀਆਂ ਤੋਂ ਸੁੱਤਾ ਹੋਇਆ ਜਵਾਲਾਮੁਖੀ
ਇਸ ਦਾ ਕਾਰਨ ਪਿਛਲੇ ਦਿਨੀਂ ਆਏ 8.8 ਤੀਬਰਤਾ ਦੇ ਭੂਚਾਲ ਦੇ ਝਟਕੇ ਹੋ ਸਕਦੇ ਹਨ
A volcano that had been dormant for centuries erupted in the Russian Far East.
ਮਾਸਕੋ : ਰੂਸ ਦੇ ਪੂਰਬੀ ਕਾਮਚਾਟਕਾ ਪ੍ਰਾਇਦੀਪ ’ਚ ਅੱਜ ਇਕ ਜਵਾਲਾਮੁਖੀ ਅਚਾਨਕ ਫੱਟ ਗਿਆ। ਵਿਗਿਆਨੀਆਂ ਨੇ ਕਿਹਾ ਕਿ ਇਹ ਸੈਂਕੜੇ ਸਾਲਾਂ ’ਚ ਪਹਿਲੀ ਵਾਰ ਹੋਇਆ ਹੈ। ਇਸ ਦਾ ਕਾਰਨ ਪਿਛਲੇ ਦਿਨੀਂ ਆਏ 8.8 ਤੀਬਰਤਾ ਦੇ ਭੂਚਾਲ ਦੇ ਝਟਕੇ ਹੋ ਸਕਦੇ ਹਨ।
ਕ੍ਰੋਨੋਟਸਕੀ ਰਿਜ਼ਰਵ ਦੇ ਕਰਮਚਾਰੀਆਂ ਮੁਤਾਬਕ ਕ੍ਰਾਸ਼ੇਨਿਨਿਕੋਵ ਜਵਾਲਾਮੁਖੀ ਤੋਂ ਨਿਕਲੀ ਸੁਆਹ ਅਸਮਾਨ ਵਿਚ 6 ਕਿਲੋਮੀਟਰ ਦੀ ਦੂਰੀ ਤਕ ਉਛਲੀ। ਸਰਕਾਰੀ ਮੀਡੀਆ ਵਲੋਂ ਜਾਰੀ ਕੀਤੀਆਂ ਗਈਆਂ ਤਸਵੀਰਾਂ ਵਿਚ ਜਵਾਲਾਮੁਖੀ ਦੇ ਉੱਪਰ ਸੁਆਹ ਦੇ ਸੰਘਣੇ ਬੱਦਲ ਉੱਠਦੇ ਵਿਖਾਈ ਦੇ ਰਹੇ ਹਨ।
ਇਹ ਧੂੰਆਂ ਜਵਾਲਾਮੁਖੀ ਤੋਂ ਪੂਰਬ ਵਲ ਪ੍ਰਸ਼ਾਂਤ ਮਹਾਂਸਾਗਰ ਵਲ ਫੈਲ ਰਿਹਾ ਹੈ। ਇਸ ਦੇ ਰਸਤੇ ਉਤੇ ਕੋਈ ਆਬਾਦੀ ਵਾਲਾ ਖੇਤਰ ਨਹੀਂ ਹੈ ਅਤੇ ਆਬਾਦੀ ਵਾਲੇ ਇਲਾਕਿਆਂ ਵਿਚ ਕੋਈ ਸੁਆਹ ਦਰਜ ਨਹੀਂ ਕੀਤੀ ਗਈ ਹੈ।