ਭਾਰਤੀ ਪੇਸ਼ੇਵਰਾਂ ਲਈ ਚੰਗੀ ਖ਼ਬਰ, ਇੰਡੋਨੇਸ਼ੀਆ ਨੇ ਸ਼ੁਰੂ ਕੀਤੀ 'ਗੋਲਡਨ ਵੀਜ਼ਾ' ਸਕੀਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਗੋਲਡਨ ਵੀਜ਼ਾ ਪੰਜ ਤੋਂ 10 ਸਾਲਾਂ ਦੀ ਮਿਆਦ ਲਈ ਨਿਵਾਸ ਆਗਿਆ ਪ੍ਰਦਾਨ ਕਰਦਾ ਹੈ।"

photo

 

ਜਕਾਰਤਾ: ਇੰਡੋਨੇਸ਼ੀਆ ਆਪਣੀ ਰਾਸ਼ਟਰੀ ਅਰਥਵਿਵਸਥਾ ਨੂੰ ਹੁਲਾਰਾ ਦੇਣ ਲਈ ਵਿਦੇਸ਼ੀ ਵਿਅਕਤੀਗਤ ਅਤੇ ਕਾਰਪੋਰੇਟ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਇੱਕ ਗੋਲਡਨ ਵੀਜ਼ਾ ਸਕੀਮ ਲਿਆ ਰਿਹਾ ਹੈ। ਕਾਨੂੰਨ ਅਤੇ ਮਨੁੱਖੀ ਅਧਿਕਾਰ ਮੰਤਰਾਲੇ ਦੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ।

ਇਮੀਗ੍ਰੇਸ਼ਨ ਦੇ ਡਾਇਰੈਕਟਰ ਜਨਰਲ ਸਿਲਮੀ ਕਰੀਮ ਨੇ ਕਿਹਾ ਕਿ "ਗੋਲਡਨ ਵੀਜ਼ਾ ਪੰਜ ਤੋਂ 10 ਸਾਲਾਂ ਦੀ ਮਿਆਦ ਲਈ ਨਿਵਾਸ ਆਗਿਆ ਪ੍ਰਦਾਨ ਕਰਦਾ ਹੈ।" ਪੰਜ ਸਾਲਾਂ ਦੇ ਵੀਜ਼ੇ ਲਈ ਵਿਅਕਤੀਗਤ ਨਿਵੇਸ਼ਕਾਂ ਨੂੰ 2.5 ਮਿਲੀਅਨ ਡਾਲਰ ਦੀ ਕੰਪਨੀ ਸਥਾਪਤ ਕਰਨ ਦੀ ਲੋੜ ਹੁੰਦੀ ਹੈ, ਜਦੋਂ ਕਿ 10 ਸਾਲਾਂ ਦੇ ਵੀਜ਼ੇ ਲਈ 5 ਮਿਲੀਅਨ ਡਾਲਰ ਨਿਵੇਸ਼ ਦੀ ਲੋੜ ਹੁੰਦੀ ਹੈ।

 ਦੱਸ ਦਈਏ ਕਿ ਅਮਰੀਕਾ, ਆਇਰਲੈਂਡ, ਨਿਊਜ਼ੀਲੈਂਡ ਅਤੇ ਸਪੇਨ ਸਮੇਤ ਦੁਨੀਆ ਭਰ ਦੇ ਹੋਰ ਦੇਸ਼ਾਂ ਨੇ ਪੂੰਜੀ ਅਤੇ ਉੱਦਮੀ ਨਿਵਾਸੀਆਂ ਨੂੰ ਆਕਰਸ਼ਿਤ ਕਰਨ ਲਈ ਨਿਵੇਸ਼ਕਾਂ ਲਈ ਸਮਾਨ ਸੁਨਹਿਰੀ ਵੀਜ਼ੇ ਪੇਸ਼ ਕੀਤੇ ਹਨ।

ਇਸ ਦੌਰਾਨ ਕਾਰਪੋਰੇਟ ਨਿਵੇਸ਼ਕਾਂ ਨੂੰ ਡਾਇਰੈਕਟਰਾਂ ਅਤੇ ਕਮਿਸ਼ਨਰਾਂ ਲਈ ਪੰਜ ਸਾਲਾਂ ਦਾ ਵੀਜ਼ਾ ਪ੍ਰਾਪਤ ਕਰਨ ਲਈ 25 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਦੀ ਲੋੜ ਹੋਵੇਗੀ। ਉਥੇ ਹੀ 10 ਸਾਲ ਦਾ ਵੀਜ਼ਾ ਹਾਸਲ ਕਰਨ ਲਈ ਦੁੱਗਣਾ ਯਾਨੀ 50 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਦੀ ਲੋੜ ਹੋਵੇਗੀ।