ਪਾਕਿਸਤਾਨ ਅਤੇ ਚੀਨ ਵਿਚਕਾਰ ਹੋਏ 16 ਸਮਝੋਤਿਆਂ ਤੇ ਦਸਤਖਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 4 ਦਿਨ੍ਹਾਂ ਲਈ ਚੀਨ ਦੇ ਦੌਰੇ ਤੇ ਗਏ ਹੋਏ ਨੇ ਜਿੱਥੇ ਹੁਣ ਪਾਕਿਸਤਾਨ ਨੂੰ ਭੱਵੀਖ 'ਚ ਆਰਥਿਕ ਸੰਕਟ ਤੋਂ ਉਭਾਰਣ ਲਈ ...

16 pacts signed

ਬੀਜਿੰਗ (ਭਾਸ਼ਾ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 4 ਦਿਨ੍ਹਾਂ ਲਈ ਚੀਨ ਦੇ ਦੌਰੇ ਤੇ ਗਏ ਹੋਏ ਨੇ ਜਿੱਥੇ ਹੁਣ ਪਾਕਿਸਤਾਨ ਨੂੰ ਭੱਵੀਖ 'ਚ ਆਰਥਿਕ ਸੰਕਟ ਤੋਂ ਉਭਾਰਣ ਲਈ ਚੀਨ ਉਸ ਨੂੰ 'ਲੋੜੀਂਦੀ ਮਦਦ' ਮੁਹੱਈਆ ਕਰਾਏਗਾ ਇਸ ਗੱਲ ਦਾ ਖੁਲਾਸਾ ਇਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਕੀਤਾ। ਇਸ ਨਾਲ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਚੀਨੀ ਪ੍ਰਧਾਨ ਮੰਤਰੀ ਲੀ ਕਵਿੰਗ ਨਾਲ ਮੁਲਾਕਾਤ ਕੀਤੀ ਤੇ ਰਾਜਨੀਤੀਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ 'ਤੇ ਚਰਚਾ ਕੀਤੀ।ਦੱਸ ਦਈਏ ਕਿ ਚਰਚਾ ਤੋਂ ਬਾਅਦ ਦੋਵਾਂ ਦੇਸ਼ਾਂ ਨੇ 16 ਸਮਝੌਤਿਆਂ 'ਤੇ ਦਸਤਖ਼ਤ ਕੀਤੇ।

ਦੱਸ ਦਈਏ ਕਿ ਖਾਨ ਆਪਣੀ ਪਹਿਲੀ ਚੀਨ ਯਾਤਰਾ 'ਤੇ ਸ਼ੁੱਕਰਵਾਰ ਨੂੰ ਇਥੇ ਪਹੁੰਚੇ। ਇਸ ਯਾਤਰਾ ਦਾ ਮਕਸਦ ਦੋਵਾਂ ਦੇਸ਼ਾਂ ਵਿਚਾਲੇ ਕਈ ਅਰਬ ਡਾਲਰ ਦੇ ਸੀ.ਪੀ.ਈ.ਸੀ. ਨੂੰ ਲੈ ਕੇ ਮੱਤਭੇਦਾਂ ਨੂੰ ਦੂਰ ਕਰਨਾ ਹੈ। ਇਸ ਤੋਂ ਇਲਾਵਾ ਉਹ 'ਮਿੱਤਰ ਦੇਸ਼ਾਂ' ਨਾਲ ਸੰਪਰਕ ਕਰ ਰਿਹਾ ਹੈ ਤਾਂ ਕਿ ਉਸ ਨੂੰ ਸਖਤ ਸ਼ਰਤਾਂ 'ਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਤੋਂ ਰਾਹਤ ਰਾਸ਼ੀ ਨਾ ਲੈਣੀ ਪਵੇ। ਖਾਨ ਦਾ ਸਵਾਗਤ ਕਰਦੇ ਹੋਏ ਕਵਿੰਗ ਨੇ ਕਿਹਾ, ''ਤੁਸੀਂ ਕਹਿ ਸਕਦੇ ਹੋ ਕਿ ਚੀਨ ਤੇ ਪਾਕਿਸਤਾਨ ਹਰ ਵੇਲੇ ਦੇ ਸਾਂਝੀਦਾਰ ਹਨ।

ਸਾਡੇ ਵਿਚਾਲੇ ਬਹੁਤ ਜ਼ਿਆਦਾ ਸਿਆਸੀ ਵਿਸ਼ਵਾਸ ਹੈ ਤੇ ਸਾਰੇ ਖੇਤਰਾਂ 'ਚ ਨੇੜਲਾ ਸਹਿਯੋਗੀ ਸਬੰਧ ਹੈ। ਚੀਨ ਆਪਣੀ ਵਿਦੇਸ਼ ਨੀਤੀ ਦੇ ਤਹਿਤ ਹਮੇਸ਼ਾ ਤੋਂ ਪਾਕਿਸਤਾਨ ਨੂੰ ਤਰਜੀਹ ਦਿੰਦਾ ਰਿਹਾ ਹੈ। ਤੁਹਾਡੀ ਯਾਤਰਾ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਮਜ਼ਬੂਤ ਹੋਣਗੇ।'' ਜ਼ਿਕਰਯੋਗ ਹੈ ਕਿ ਕਵਿੰਗ ਦਾ ਧੰਨਵਾਦ ਕਰਦੇ ਹੋਏ ਖਾਨ ਨੇ ਕਿਹਾ ਕਿ 2013 'ਚ ਸੀ.ਪੀ.ਈ.ਸੀ. ਸਿਰਫ ਇਕ ਵਿਚਾਰ ਸੀ ਤੇ ਉਦੋਂ ਤੋਂ ਹੁਣ ਤੱਕ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤਿਆਂ 'ਚ ਜ਼ਿਆਦਾ ਗਹਿਰਾਈ ਆਈ ਹੈ। ਹੁਣ ਇਹ ਜ਼ਮੀਨ 'ਤੇ ਉਤਰ ਚੁੱਕਿਆ ਹੈ।