ਪਤੀ-ਪਤਨੀ ਹੋਟਲ ‘ਚ ਗਏ ਡਿਨਰ ਕਰਨ, ਪਤਨੀ ਵੱਲੋਂ ਅੱਧਾ ਬਿਲ ਨਾ ਦੇਣ ‘ਤੇ ਪਤੀ ਨੇ ਬੁਲਾਈ ਪੁਲਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਤੀ-ਪਤਨੀ ਬਾਹਰ ਡਿਨਰ ਕਰਨ ਜਾਂਦੇ ਹਨ ਤਾਂ ਕੁੱਝ ਖਾਸ ਯਾਦਾਂ ਵਾਪਸ ਲੈ ਕੇ ਆਉਂਦੇ ਹਨ। ਅਜਿਹਾ ਹੀ ਕਰ ਲਈ ਆਸਟਰੇਲਿਆ ਦਾ ਇੱਕ ਜੋੜਾ ਵੀ ਬਾਹਰ ਡਿਨਰ ਕਰਨ ਗਿਆ...

Sydney Restaurants

ਸਿਡਨੀ : ਪਤੀ-ਪਤਨੀ ਬਾਹਰ ਡਿਨਰ ਕਰਨ ਜਾਂਦੇ ਹਨ ਤਾਂ ਕੁੱਝ ਖਾਸ ਯਾਦਾਂ ਵਾਪਸ ਲੈ ਕੇ ਆਉਂਦੇ ਹਨ। ਅਜਿਹਾ ਹੀ ਕਰ ਲਈ ਆਸਟਰੇਲਿਆ ਦਾ ਇੱਕ ਜੋੜਾ ਵੀ ਬਾਹਰ ਡਿਨਰ ਕਰਨ ਗਿਆ ਪਰ ਜੋੜੇ ਦੇ ਨਾਲ ਕੁਝ ਉਲਟਾ ਹੋ ਗਿਆ। ਪਤੀ-ਪਤਨੀ ਬਾਹਰ ਖਾਣਾ ਖਾਣ ਗਏ ਅਤੇ ਜਦੋਂ ਬਿਲ ਦੇਣ ਦੇ ਸਮੇਂ ਪਤਨੀ ਨੇ ਅੱਧਾ ਬਿਲ ਦੇਣ ਤੋਂ ਮਨਾ ਕੀਤਾ ਤਾਂ ਪਤੀ ਨੇ ਪੁਲਿਸ ਸੱਦ ਲਈ। ਜੀ ਹਾਂ,  ਇਹ ਸੱਚ ਹੈ।

ਇਹ ਮਾਮਲਾ ਆਸਟਰੇਲਿਆ ਦੇ ਸਿਡਨੀ ਸ਼ਹਿਰ ਦਾ ਹੈ ਫੂਡ ਰੈਸਟੋਰੈਂਟ ਦਾ ਹੈ। ਖਬਰਾਂ ਦੀਆਂ ਮੰਨੀਏ ਤਾਂ ਪਤੀ ਇਸ ਗੱਲ ਤੋਂ ਨਰਾਜ਼ ਸੀ ਕਿ ਪਤਨੀ ਨੇ ਚਾਇਨੀਜ ਖਾਣਾ ਆਰਡਰ ਕੀਤਾ ਅਤੇ ਫਿਰ ਬਿਲ ਅੱਧਾ ਦੇਣ ਤੋਂ ਮਨਾ ਕਰ ਦਿੱਤਾ। ਪਤਨੀ ਚਾਹੁੰਦੀ ਸੀ ਕਿ ਪਤੀ ਹੀ ਪੂਰਾ ਬਿਲ ਭਰੇ ਪਰ ਪਤੀ ਨੂੰ ਇਹ ਗੱਲ ਪਸੰਦ ਨਹੀਂ ਆਈ ਅਤੇ ਉਸਨੇ ਪੁਲਿਸ ਨੂੰ ਫੋਨ ਕਰ ਦਿੱਤਾ।  ਖਬਰ ਅਨੁਸਾਰ,  ਗੁੱਸੇ ਵਿਚ ਆਏ ਪਤੀ ਨੇ ਐਮਰਜੈਂਸੀ ਨੰਬਰ 000 ਉੱਤੇ ਫੋਨ ਕਰ ਦਿੱਤਾ।

ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਮਾਮਲਾ ਸੁਣਕੇ ਹੈਰਾਨ ਰਹਿ ਗਈ। ਬਾਅਦ ਵਿਚ ਪੁਲਿਸ  ਦੇ ਇਕ ਅਧਿਕਾਰੀ ਨੇ ਪਤੀ ਨੂੰ ਸਮਝਾਉਂਦੇ ਹੋਏ ਕਿਹਾ ਕਿ 000 ਨੰਬਰ ਇੱਕ ਐਮਰਜੈਂਸੀ ਨੰਬਰ ਹੈ ਅਤੇ ਇਸ ਉੱਤੇ ਉਦੋਂ ਫੋਨ ਕਰਨਾ ਚਾਹੀਦਾ ਹੈ ਜਦੋਂ ਕੋਈ ਐਮਰਜੈਂਸੀ ਹੋਵੇ। ਹੋਟਲ ਦੇ ਸੀਸੀਟੀਵੀ ਵਿਚ ਕੈਦ ਫੁਟੇਜ ਵਿਚ ਪੁਲਿਸ ਅਧਿਕਾਰੀ ਵਿਅਕਤੀ ਨੂੰ ਆਪਣੀ ਗੱਡੀ ਵਿਚ ਬਠਾਉਂਦੇ ਦਿਖ ਰਹੇ ਹਨ। ਇਸਦਾ ਵਿਰੋਧ ਕਰਦੇ ਹੋਏ ਵਿਅਕਤੀ ਨੇ ਕਿਹਾ ਕਿ ਇਹ ਇਕ ਲੋਕਤੰਤਰ ਹੈ। ਕਿਸੇ ਹੋਟਲ ਵਿਚ ਖਾਣਾ ਖਾਕੇ ਮੈਂ ਕੋਈ ਜੁਰਮ ਨਹੀਂ ਕੀਤਾ ਹੈ।