ਯੂਕਰੇਨ ਦੇ ਰਾਸ਼ਟਰਪਤੀ ਨੇ ਰੂਸੀ ਰਾਸ਼ਟਰਪਤੀ ਨੂੰ ਦਿੱਤਾ ਸਿੱਧੀ ਗੱਲਬਾਤ ਦਾ ਸੱਦਾ, ਕਿਹਾ-“ਮੇਰੇ ਨਾਲ ਬੈਠੋ"
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੀਰਵਾਰ ਨੂੰ ਪੱਛਮੀ ਦੇਸ਼ਾਂ ਨੂੰ ਯੂਕਰੇਨ ਦੀ ਫੌਜੀ ਸਹਾਇਤਾ ਵਧਾਉਣ ਲਈ ਕਿਹਾ।
ਕੀਵ: ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੀਰਵਾਰ ਨੂੰ ਪੱਛਮੀ ਦੇਸ਼ਾਂ ਨੂੰ ਯੂਕਰੇਨ ਦੀ ਫੌਜੀ ਸਹਾਇਤਾ ਵਧਾਉਣ ਲਈ ਕਿਹਾ। ਇਸ ਮੌਕੇ ਜ਼ੇਲੇਂਸਕੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸਿੱਧੀ ਗੱਲਬਾਤ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਯੁੱਧ ਨੂੰ ਰੋਕਣ ਦਾ ਇਹੀ ਇਕੋ ਇਕ ਰਸਤਾ ਹੈ।
Ukraine President
ਉਹਨਾਂ ਨੇ ਪੁਤਿਨ ਨੂੰ ਸੰਬੋਧਿਤ ਹੁੰਦਿਆਂ ਕਿਹਾ, "ਅਸੀਂ ਰੂਸ 'ਤੇ ਹਮਲਾ ਨਹੀਂ ਕਰ ਰਹੇ ਅਤੇ ਸਾਡਾ ਉਸ 'ਤੇ ਹਮਲਾ ਕਰਨ ਦਾ ਕੋਈ ਇਰਾਦਾ ਵੀ ਨਹੀਂ ਹੈ। ਤੁਸੀਂ ਸਾਡੇ ਤੋਂ ਕੀ ਚਾਹੁੰਦੇ ਹੋ? ਸਾਡੀ ਜ਼ਮੀਨ ਛੱਡੋ।" ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ, “ਮੇਰੇ ਨਾਲ ਬੈਠੋ ਅਤੇ ਗੱਲਬਾਤ ਕਰੋ”।
Russian President Vladimir Putin
ਉਹਨਾਂ ਨੇ ਇਕ ਕਾਨਫਰੰਸ ਦੌਰਾਨ ਕਿਹਾ, "ਜੇ ਤੁਹਾਡੇ ਕੋਲ ਅਸਮਾਨ ਨੂੰ ਬੰਦ ਕਰਨ ਦੀ ਸ਼ਕਤੀ ਨਹੀਂ ਹੈ ਤਾਂ ਮੈਨੂੰ ਜਹਾਜ਼ ਦੇ ਦਿਓ"। ਉਹਨਾਂ ਕਿਹਾ, "ਜੇ ਅਸੀਂ ਨਹੀਂ ਰਹੇ ਤਾਂ ਰੱਬ ਨਾ ਕਰੇ ਲਾਤਵੀਆ, ਲਿਥੁਆਨੀਆ, ਐਸਟੋਨੀਆ ਅਗਲੇ ਨਾ ਹੋਣ, ਮੇਰੇ 'ਤੇ ਵਿਸ਼ਵਾਸ ਕਰੋ।"
Volodymyr Zelenskyy
ਕੁਝ ਹਫ਼ਤੇ ਪਹਿਲਾਂ ਜ਼ੇਲੇਂਸਕੀ ਨੇ ਯੂਕਰੇਨ ਦੇ ਲੋਕਾਂ ਨੂੰ ਅਮਰੀਕਾ ਦੇ ਉਹਨਾਂ ਆਰੋਪਾਂ 'ਤੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਰੂਸ ਉਹਨਾਂ ਦੇ ਦੇਸ਼ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜ਼ੇਲੇਂਸਕੀ ਨੇ ਕਿਹਾ, "ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਆਧੁਨਿਕ ਸੰਸਾਰ ਵਿਚ ਇਕ ਆਦਮੀ ਜਾਨਵਰ ਦੀ ਤਰ੍ਹਾਂ ਵਰਤਾਅ ਕਰ ਸਕਦਾ ਹੈ।"