ਮਾਸਕ, ਗਲਵਜ਼ ਤੇ ਖ਼ਾਸ ਸੂਟ ਦੇ ਬਾਵਜੂਦ ਵੀ ਕੋਰੋਨਾ ਦੀ ਚਪੇਟ ‘ਚ ਆਏ ਡਾਕਟਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਜਦ ਤੋਂ ਮਹਾਮਾਰੀ ਦਾ ਦੌਰ ਸ਼ੁਰੂ ਹੋਇਆ ਹੈ, ਲੋਕਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਹੈ। ਇਟਲੀ ਵਿਚ ਵੀ ਕੁਝ ਅਜਿਹਾ ਹੀ ਹੋਇਆ ਹੈ।

Photo

ਨਵੀਂ ਦਿੱਲੀ: ਜਦ ਤੋਂ ਮਹਾਮਾਰੀ ਦਾ ਦੌਰ ਸ਼ੁਰੂ ਹੋਇਆ ਹੈ, ਲੋਕਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਹੈ। ਇਟਲੀ ਵਿਚ ਵੀ ਕੁਝ ਅਜਿਹਾ ਹੀ ਹੋਇਆ ਹੈ। ਹਰ ਘਰ ਵਿਚ ਇਕ ਵੱਖਰੀ ਹੀ ਕਹਾਣੀ ਦੇਖਣ ਨੂੰ ਮਿਲ ਰਹੀ ਹੈ। ਕਈ ਪਰਿਵਾਰ ਅਜਿਹੇ  ਹਨ, ਜਿੱਥੇ ਸਾਰੇ ਮੈਂਬਕ ਕੋਰੋਨਾ ਦੇ ਸ਼ਿਕਾਰ ਹਨ ਤਾਂ ਕੁਝ ਪਰਿਵਾਰ ਅਜਿਹੇ  ਹਨ,  ਜਿਨ੍ਹਾਂ ਵਿਚ ਕੁਝ ਮੈਂਬਰ ਹੀ ਇਸ ਭਿਆਨਕ ਬਿਮਾਰੀ ਦਾ ਸ਼ਿਕਾਰ ਹੋਏ।

ਇਟਲੀ ਦੇ ਮਿਲਾਨ ਵਿਚ ਰਹਿਣ ਵਾਲੀ ਡਾਕਟਰ ਫੇਡਰਿਕਾ ਨੇ ਦੱਸਿਆ ਕਿ ਉਹ ਹਸਪਤਾਲ ਦੇ ਐਮਰਜੈਂਸੀ ਰੂਮ ਵਿਚ ਕੋਰੋਨਾ ਪੀੜਤ ਲੋਕਾਂ ਦਾ ਇਲਾਜ ਕਰ ਰਹੀ ਸੀ। ਕੋਰੋਨਾ ਪੀੜਤਾਂ ਦਾ ਇਲ਼ਾਜ ਕਰਦੀ-ਕਰਦੀ ਉਹ ਖੁਦ ਵੀ ਇਸ  ਭਿਆਨਕ ਬਿਮਾਰੀ ਨਾਲ ਪ੍ਰਭਾਵਿਤ ਹੋ ਗਈ ਅਤੇ ਹੁਣ ਉਹ ਇਲਾਜ ਅਧੀਨ ਹੈ।

ਉਸ ਨੇ ਦੱਸਿਆ ਕਿ ਕਈ ਸਾਵਧਾਨੀਆਂ ਵਰਤਣ ਦੇ ਬਾਵਜੂਦ  ਵੀ ਉਹ ਕੋਰੋਨਾ ਦੀ ਸ਼ਿਕਾਰ ਹੋ ਗਈ।  ਉਸ ਨੇ ਦੱਸਿਆ ਕਿ ਇਸ ਬਿਮਾਰੀ ਦੀ ਦਸਤਕ ਤੋਂ ਬਾਅਦ ਲੋਕ ਬਹੁਤ ਕੁੱਝ ਸਿੱਖ ਚੁੱਕੇ ਸੀ, ਉਹਨਾਂ ਨੂੰ ਜਾਣਕਾਰੀ ਸੀ ਕਿ ਕਿਸੇ ਵੀ ਸਮੇਂ ਇਹ ਬਿਮਾਰੀ ਉਹਨਾਂ ਵੱਲ ਰੁਖ ਕਰ ਸਕਦੀ ਹੈ ਤੇ ਅਜਿਹਾ ਹੀ ਹੋਇਆ।

ਫੇਡਰਿਕਾ ਦੇ ਪਤੀ ਮਾਰਕ ਇਕ ਫੋਟੋਗ੍ਰਾਫ਼ਰ ਹਨ ਅਤੇ ਫੇਡਕਿਰਾ ਕਾਰਨ ਉਹ ਵੀ ਕੋਰੋਨਾ ਨਾਲ ਪੀੜਤ ਹੋ ਗਏ। ਇਸੇ ਤਰ੍ਹਾਂ ਹੋਰ ਵੀ ਕਈ ਡਾਕਟਰ ਹਨ, ਜੋ ਦੂਜਿਆਂ ਦੀ ਸੇਵਾ ਕਰਦੇ-ਕਰਦੇ ਖੁਦ ਵੀ ਇਸ ਜਾਨਲੇਵਾ ਬਿਮਾਰੀ ਦਾ ਸ਼ਿਕਾਰ ਹੋ ਗਏ। ਡਾਕਟਰਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਅਜਿਹੇ ਸਨ, ਜਿਨ੍ਹਾਂ ਨੂੰ ਇਸ ਬਿਮਾਰੀ ਦੇ ਇਲਾਜ ਬਾਰੇ  ਜਾਣਕਾਰੀ ਨਹੀਂ ਸੀ ਪਰ ਫਿਰ ਉਹ ਲੋਕਾਂ ਨੂੰ ਬਚਾਉਣ ਲਈ ਅੱਗੇ ਆਏ ਤੇ ਖੁਦ ਇਸ ਬਿਮਾਰੀ ਦਾ ਸ਼ਿਕਾਰ ਹੋ ਗਏ।

ਦੱਸ ਦਈਏ ਕਿ ਇਟਲੀ ਵਿਚ 27 ਮਾਰਚ ਤਕ ਕੋਰੋਨਾ ਵਾਇਰਸ ਨਾਲ ਸੰਕਰਮਿਤ 45 ਡਾਕਟਰਾਂ ਦੀ ਮੌਤ ਹੋ ਗਈ ਸੀ। ਇੱਥੇ 6 ਹਜ਼ਾਰ ਤੋਂ ਵੱਧ ਸਿਹਤ ਕਰਮਚਾਰੀ ਕੋਰੋਨਾ ਸਕਾਰਾਤਮਕ ਹਨ। ਕੋਰੋਨਾ ਵਾਇਰਸ ਦਾ ਸੰਕਟ ਪੂਰੀ ਦੁਨੀਆ ਵਿਚ ਦਿਖਾਈ ਦੇ ਰਿਹਾ ਹੈ। ਸ਼ੁੱਕਰਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ 50,000 ਦੇ ਅੰਕੜੇ ਨੂੰ ਪਾਰ ਕਰ ਗਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।