ਫਲੋਰੀਡਾ ਨਦੀ 'ਚ ਡਿੱਗਿਆ ਬੋਇੰਗ-737 ਜਹਾਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੀ ਫਲੋਰੀਡਾ ਨਦੀ ਵਿਚ ਬੋਇੰਗ-737 ਜਹਾਜ਼ ਡਿਗਣ ਦੀ ਖ਼ਬਰ ਸਾਹਮਣੇ ਆਈ ਹੈ।

Boeing 737 falls into river in Florida

ਨਵੀਂ ਦਿੱਲੀ: ਅਮਰੀਕਾ ਦੀ ਫਲੋਰੀਡਾ ਨਦੀ ਵਿਚ ਬੋਇੰਗ-737 ਜਹਾਜ਼ ਡਿਗਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਵਿਚ 136 ਯਾਤਰੀ ਸਵਾਰ ਸਨ। ਇਹ ਘਟਨਾ ਰਾਤੀਂ ਕਰੀਬ 9:40 ਵਜੇ ਵਾਪਰੀ ਜਦੋਂ ਜਹਾਜ਼ ਕਿਊਬਾ ਤੋਂ ਪਰਤ ਰਿਹਾ ਸੀ। ਜਹਾਜ਼ ਵਿਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ। ਨੇਵੀ ਏਅਰ ਸਟੇਸ਼ਨ ਦੇ ਜੈਕਸਨਵਿਲੇ ਦਾ ਕਹਿਣਾ ਹੈ ਕਿ ਜਹਾਜ਼ ਜਦੋਂ ਲੈਂਡਿੰਗ ਕਰਨ ਲੱਗਿਆ ਤਾਂ ਰਨਵੇ ਤੋਂ ਫਿਸਲ ਕੇ ਸੇਂਟ ਜੌਨ ਨਦੀ ਵਿਚ ਜਾ ਡਿੱਗਿਆ।

ਇਸ ਵਿਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਘਟਨਾ ਤੋਂ ਬਾਅਦ ਵੱਡੇ ਪੱਧਰ 'ਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ ਹਨ। ਜੈਕਸਨਵਿਲੇ ਨੇ ਟਵਿਟਰ 'ਤੇ ਹਾਦਸਾਗ੍ਰਸਤ ਜਹਾਜ਼ ਦੀਆਂ ਦੋ ਤਸਵੀਰਾਂ ਜਾਰੀ ਕੀਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਜੋ ਜਹਾਜ਼ ਹਾਦਸਾਗ੍ਰਸਤ ਹੋਇਆ ਹੈ ਉਸ ‘ਤੇ ਮਿਆਮੀ ਏਅਰ ਇੰਟਰਨੈਸ਼ਨਲ ਦਾ ਲੋਗੋ ਲੱਗਿਆ ਹੋਇਆ ਸੀ।

ਤਲਵੀਰਾਂ ਵਿਚ ਮਿਆਮੀ ਏਅਰਲਾਈਨਜ਼ ਦਾ ਜਹਾਜ਼ ਪਾਣੀ ਵਿਚ ਖੜ੍ਹਾ ਦਿਖਾਈ ਦੇ ਰਿਹਾ ਹੈ। ਮਿਆਮੀ ਏਅਰ ਇੰਟਰਨੈਸ਼ਨਲ ਇਕ ਚਾਰਟਰ ਏਅਰਲਾਈਨ ਹੈ ਜੋ ਕਿ ਬੋਇੰਗ-737 ਤੇ 800 ਦਾ ਸੰਚਾਲਨ ਕਰਦੀ ਹੈ। ਹਾਲਾਂਕਿ ਇਸ ਘਟਨਾ ‘ਤੇ ਕੰਪਨੀ ਦਾ ਕੋਈ ਬਿਆਨ ਨਹੀਂ ਆਇਆ। ਬੋਇੰਗ ਦੇ ਇਕ ਬੁਲਾਰੇ  ਕਹਿਣਾ ਹੈ ਕਿ ਕੰਪਨੀ ਨੂੰ ਘਟਨਾ ਦੀ ਜਾਣਕਾਰੀ ਹੈ ਅਤੇ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।