ਜੇਲ 'ਚ ਬੰਦ ਈਰਾਨੀ ਮਹਿਲਾ ਪੱਤਰਕਾਰਾਂ ਨੇ ਜਿੱਤਿਆ ਸੰਯੁਕਤ ਰਾਸ਼ਟਰ ਦਾ ਚੋਟੀ ਦਾ ਪੁਰਸਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਈਰਾਨ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ ਬਾਰੇ ਸੱਚਾਈ ਅਤੇ ਜਵਾਬਦੇਹੀ ਨਾਲ ਰਿਪੋਰਟ ਕਰਨ ਲਈ ਕੀਤਾ ਗਿਆ ਸਨਮਾਨਿਤ

photo

 

ਸੰਯੁਕਤ ਰਾਸ਼ਟਰ ਨੇ ਪ੍ਰੈਸ ਦੀ ਆਜ਼ਾਦੀ ਲਈ ਅਪਣਾ ਪ੍ਰਮੁੱਖ ਪੁਰਸਕਾਰ "ਸੱਚਾਈ ਅਤੇ ਜਵਾਬਦੇਹੀ ਪ੍ਰਤੀ ਵਚਨਬੱਧਤਾ" ਲਈ ਜੇਲ ਵਿਚ ਬੰਦ ਤਿੰਨ ਈਰਾਨੀ ਮਹਿਲਾ ਪੱਤਰਕਾਰਾਂ ਨੂੰ ਦਿਤਾ ਹੈ। ਅਵਾਰਡ ਜੇਤੂਆਂ ਵਿਚ ਨੀਲੋਫਰ ਹਮੀਦੀ, ਏਲਾਹੇਹ ਮੁਹੰਮਦੀ ਅਤੇ ਨਰਗਿਸ ਮੁਹੰਮਦੀ ਸ਼ਾਮਲ ਹਨ।

ਇਹ ਵੀ ਪੜ੍ਹੋ: ਜੇਲ 'ਚ ਬੰਦ ਈਰਾਨੀ ਮਹਿਲਾ ਪੱਤਰਕਾਰਾਂ ਨੇ ਜਿੱਤਿਆ ਸੰਯੁਕਤ ਰਾਸ਼ਟਰ ਦਾ ਚੋਟੀ ਦਾ ਪੁਰਸਕਾਰ

ਇਨ੍ਹਾਂ ਜੇਤੂਆਂ ਨੂੰ ਇਹ ਪੁਰਸਕਾਰ ਈਰਾਨ ਵਿਚ ਮਨੁੱਖੀ ਅਧਿਕਾਰਾਂ ਦੇ ਘਾਣ ਬਾਰੇ ਸੱਚਾਈ ਅਤੇ ਜਵਾਬਦੇਹੀ ਨਾਲ ਰਿਪੋਰਟ ਕਰਨ ਲਈ ਦਿੱਤਾ ਹੈ। ਨੀਲੋਫਰ ਨੇ ਇਕ ਖ਼ਬਰ ਰਾਹੀਂ ਲੋਕਾਂ ਨੂੰ 22 ਸਾਲਾ ਮਾਹਸਾ ਅਮੀਨੀ, ਜਿਸ ਦੀ ਪਿਛਲੇ ਸਾਲ ਸਤੰਬਰ ਵਿਚ ਮੌਤ ਹੋ ਗਈ ਸੀ, ਬਾਰੇ ਜਾਣਕਾਰੀ ਦਿਤੀ ਸੀ।

ਇਹ ਵੀ ਪੜ੍ਹੋ: ਵਿਆਹ ਵੇਖਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਇਕੋ ਪਰਿਵਾਰ ਦੇ 10 ਜੀਆਂ ਸਮੇਤ 11 ਦੀ ਮੌਤ 

ਅਮੀਨੀ ਨੂੰ ਨੈਤਿਕਤਾ ਪੁਲਿਸ ਨੇ ਸਿਰ ਦਾ ਸਕਾਰਫ਼ ਸਹੀ ਢੰਗ ਨਾਲ ਨਾ ਪਹਿਨਣ ਕਾਰਨ ਗ੍ਰਿਫ਼ਤਾਰ ਕੀਤਾ ਸੀ। ਏਲਾਹੇਹ ਨੇ ਅਮੀਨੀ ਦੇ ਅੰਤਿਮ ਸਸਕਾਰ ਬਾਰੇ ਲਿਖਿਆ ਸੀ। ਅਮੀਨੀ ਦੀ ਮੌਤ ਪਿੱਛੋਂ ਈਰਾਨ ਦੇ ਸ਼ਹਿਰਾਂ ਵਿਚ ਕਈ ਮਹੀਨਿਆਂ ਤਕ ਵਿਰੋਧ ਪ੍ਰਦਰਸ਼ਨ ਹੋਇਆ। ਤੀਜੀ ਜੇਤੂ ਨਰਗਿਸ ਮੁਹੰਮਦੀ ਨੇ ਇਕ ਪੱਤਰਕਾਰ ਵਜੋਂ ਕਈ ਸਾਲਾਂ ਤਕ ਕੰਮ ਕੀਤਾ ਅਤੇ ਇਰਾਨ ਦੇ ਪ੍ਰਮੁਖ ਕਾਰਕੁਨਾਂ ਵਿਚੋਂ ਇਕ ਹੈ।