ਡਾਇਰੀ 'ਚੋਂ 30 ਟਨ ਦੇ ਖਜ਼ਾਨੇ ਬਾਰੇ ਹੋਇਆ ਖੁਲਾਸਾ, ਸੁਣ ਕਈਆਂ ਨੂੰ ਆਏ ਚੱਕਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੂਜੇ ਵਿਸ਼ਵ ਯੁਧ ਦੇ ਸਮੇ ਹਿਟਲਰ ਦੀ ਨਾਜ਼ੀ ਸੈਨਾਂ ਨੇ ਕਾਫੀ ਲੁੱਟ ਮਾਰ ਕੀਤੀ ਸੀਹੁਣ ਨਾਜੀ ਕਮਾਂਡਰ ਦੀ ਡਾਇਰੀ ਚੋ ਜਰਮਨੀ ਦੀ ਸੈਨਾ ਦੁਆਰਾ ਲੁਟੇ ਖਜਾਨੇ ਬਾਰੇ ਪਤਾ ਲੱਗਾ ਹੈ

Photo

ਦੂਜੇ ਵਿਸ਼ਵ ਯੁਧ ਦੇ ਸਮੇਂ ਹਿਟਲਰ ਦੀ ਨਾਜ਼ੀ ਸੈਨਾਂ ਨੇ ਕਾਫੀ ਲੁੱਟ ਮਾਰ ਕੀਤੀ ਸੀ। ਹੁਣ ਇਕ ਨਾਜੀ ਕਮਾਂਡਰ ਦੀ ਡਾਇਰੀ ਵਿਚੋਂ ਜਰਮਨੀ ਦੀ ਸੈਨਾ ਦੁਆਰਾ ਲੁੱਟੇ ਖਜਾਨੇ ਬਾਰੇ ਪਤਾ ਲੱਗਾ ਹੈ। ਇਸ ਖਜਾਨੇ ਵਿਚ ਤਕਰੀਬਨ 30 ਟਨ ਮਤਲਬ ਕਿ 30 ਹਜ਼ਾਰ ਕਿਲੋਗ੍ਰਾਮ ਸੋਨਾ, ਮਹਿੰਗੀ ਪੇਂਟਿੰਗ ਅਤੇ ਅਮੂਲਿਅ ਕਲਾ-ਕ੍ਰਿਤੀਆਂ ਸ਼ਾਮਿਲ ਹਨ। ਇਸ ਖਜਾਨੇ ਬਾਰੇ ਜਾਣਕਾਰੀ ਡਾਇਰੀ ਵਿਚੋਂ ਮਿਲੀ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਇਹ ਖਜਾਨੇ 11 ਅਲੱਗ-ਅਲੱਗ ਜਗ੍ਹਾ ਤੇ ਰੱਖੇ ਗਏ ਹਨ। 75 ਸਾਲ ਪਹਿਲਾਂ ਨਾਜੀ ਕਮਾਂਡਰ ਨੇ ਇਹ ਖਜਾਨਾ 11 ਵੱਖ-ਵੱਖ ਜਗ੍ਹਾ ਤੇ  ਛੁਪਾ ਦਿੱਤਾ ਸੀ।

ਹੁਣ ਉਸ ਦੀ ਡਾਇਰੀ ਵਿਚੋਂ ਇਨ੍ਹਾਂ ਜਗ੍ਹਾ ਦੇ ਬਾਰੇ ਜਾਣਕਾਰੀ ਮਿਲੀ ਹੈ। ਇਸ ਬਾਰੇ ਵਿਚ ਪੋਲੈਂਡ ਦੀ ਨਿਊਯ ਏਜੰਸੀਂ ਵੱਲੋਂ ਖਬਰ ਨੂੰ ਪ੍ਰਕਾਸ਼ਿਕ ਕੀਤਾ ਗਿਆ ਹੈ। ਇਸ ਵਿਚ ਦੱਸੀਆਂ ਇਨ੍ਹਾਂ 11 ਜਗ੍ਹਾਂ ਚੋਂ ਇਕ ਲੋਕੇਸ਼ਨ ਹੈ, ਪੋਲੈਂਡ ਦਾ ਰੋਜਟੋਕਾ ਪੈਲੇਸ। ਇਸ ਪੈਲਸ ਨੂੰ 16ਵੀਂ ਸਦੀ ਵਿਚ ਬਣਾਇਆ ਗਿਆ ਸੀ। ਇਸ ਵਿਚ ਇਕ 200 ਫੁੱਟ ਗਹਿਰਾ ਖੂਹ ਹੈ ਜਿਸ ਚ 30 ਹਜ਼ਾਰ ਕਿਲੋਗ੍ਰਾਮ ਸੋਨਾ ਹੋਣ ਦੀ ਗੱਲ ਕਹੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪੋਲੈਂਡ ਦੇ ਇਕ ਕਸਬੇ ਵਿਚੋਂ ਲਿਆਇਆ ਗਿਆ ਸੀ।

ਜੇਕਰ ਇੰਨੇ ਜ਼ਿਆਦਾ ਮਾਤਰਾ ਵਿਚ ਅੱਜ ਦੇ ਸਮੇਂ ਸੋਨੇ ਦੀ ਗੱਲ ਕੀਤੀ ਜਾਵੇ ਤਾਂ ਇਹ 14 ਲੱਖ ਕਰੋੜ ਦੇ ਆਸਪਾਸ ਹੋਵੇਗੀ। ਦੂਜੇ ਵਿਸ਼ਵ ਯੁੱਧ ਦੇ ਬਾਅਦ ਕਈ ਸਮੇਂ ਤੱਕ ਇਸ ਡਾਇਰੀ ਦਾ ਜਿਕਰ ਨਹੀਂ ਕੀਤਾ ਗਿਆ। ਇਸ ਨੂੰ ਸੀਕਰੇਟ ਬਣਾ ਕੇ ਰੱਖਿਆ ਗਿਆ। ਇਸ ਨੂੰ ਜਰਮਨੀ ਦੇ ਕਿਡੇਲਿਨਬਰਗ ਸ਼ਹਿਰ ਵਿਚ ਲੁਕਾਇਆ ਗਿਆ ਸੀ। ਇਕ ਮੇਸੋਨਿਕ ਲਾਜ ਦਾ ਪ੍ਰਬੰਧਨ ਸੰਭਾਲਣ ਲਈ ਕਿਹਾ ਗਿਆ ਸੀ। ਮੇਸੋਨਿਕ ਲਾਜ ਇੱਥੇ 1000 ਸਾਲਾਂ ਤੋਂ ਹੈ। ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀ ਕਮਾਂਡਰ ਹਿਮਲਰ ਇੱਥੇ ਆਉਂਦੇ ਸਨ।  

ਉਸਨੇ ਇਸਨੂੰ ਇੱਥੇ ਲੁਕੋ ਦਿੱਤਾ ਸੀ, ਪਰ 2019 ਵਿਚ ਲਾਜ ਨੇ ਇਹ ਡਾਇਰੀ ਪੋਲਿਸ਼ ਫਾਉਂਡੇਸ਼ਨ ਸਿਲੇਸੀਅਨ ਬ੍ਰਿਜ ਨੂੰ ਦਿੱਤੀ। ਸਿਲੇਸਿਨ ਬ੍ਰਿਜ ਦੇ ਪ੍ਰਤੀਨਿਧੀ ਰੋਮਨ ਫਰਮੈਨਿਕ ਨੇ ਪਿਛਲੇ ਸਾਲ ਮਾਰਚ ਵਿੱਚ ਐਲਾਨ ਕੀਤਾ ਸੀ ਕਿ ਉਸਨੂੰ ਲੜਾਈ ਲਈ ਮੁਆਫੀ ਮੰਗਣ ਵਜੋਂ ਉਸਦੇ ਜਰਮਨ ਸਾਥੀ ਤੋਂ ਇੱਕ ਡਾਇਰੀ ਮਿਲੀ ਹੈ। ਜਿਸ ਵਿਚ ਬਹੁਤ ਸਾਰੇ ਖਜ਼ਾਨਿਆਂ ਦਾ ਜ਼ਿਕਰ ਹੈ। ਇਸ ਵਿਚ ਉਸ ਜਗ੍ਹਾ ਦਾ ਨਕਸ਼ਾ ਵੀ ਹੈ ਜਿਥੇ ਰੋਸਾਤੋਕਾ ਪੈਲੇਸ ਵਿਚ ਸੋਨਾ ਲੁਕਿਆ ਹੋਇਆ ਹੈ।