ਭਾਰਤੀ-ਅਮਰੀਕੀ ਨੇ 70 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਅਪਣੇ ਘਰ 'ਚ ਦਿਤੀ ਪਨਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਸ ਕਦਮ ਦੀ ਲੋਕਾਂ ਅਤੇ ਸ਼ੋਸ਼ਲ ਮੀਡੀਆ 'ਚ ਹੋ ਰਹੀ ਸ਼ਲਾਘਾ

File

ਵਾਸ਼ਿੰਗਟਨ: ਅਫ਼ਰੀਕੀ-ਅਮਰੀਕੀ ਵਿਅਕਤੀ ਜਾਰਜ ਫਲਾਇਡ ਦੇ ਕਤਲ ਦੇ ਦੋਸ਼ ਵਿਚ ਚੱਲ ਰਹੇ ਹਿੰਸਕ ਪ੍ਰਦਰਸ਼ਨਾਂ ਦੌਰਾਨ ਇਕ ਭਾਰਤੀ-ਅਮਰੀਕੀ ਨੇ 70 ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ ਨੂੰ ਪਨਾਹ ਦੇ ਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਵਾਸ਼ਿੰਗਟਨ ਡੀ.ਸੀ. ਦੇ ਰਹਿਣ ਵਾਲੇ ਰਾਹੁਲ ਦੁਬੇ ਨੇ ਅਜਿਹੇ ਹੀ ਕਈ ਪ੍ਰਦਰਸ਼ਨਕਾਰੀਆਂ ਨੂੰ ਅਪਣੇ ਘਰ ਵਿਚ ਪਨਾਹ ਦਿਤੀ।

ਐਸਕਵਾਇਰ ਪਤ੍ਰਿਕਾ ਨੂੰ ਦਿਤੇ ਇਕ ਇੰਟਰਵਿਊ 'ਚ 44 ਸਾਲ ਦੇ ਰਾਹੁਲ ਨੇ ਕਿਹਾ ਕਰੀਬ 75 ਲੋਕ ਮੇਰੇ ਘਰ ਵਿਚ ਸਨ। ਉਨ੍ਹਾਂ ਨੂੰ ਇਕ ਸੋਫੇ ਜਿੰਨੀ ਹੀ ਜਗ੍ਹਾ ਮਿਲ ਰਹੀ ਸੀ। ਇਥੋ ਤਕ ਕਿ ਬਾਥਟਬ ਵਿਚ ਵੀ ਲੋਕ ਸਨ ਪਰ ਕੋਈ ਵੀ ਕਿਸੇ ਗੱਲ ਦੀ ਸ਼ਿਕਾਇਤ ਨਹੀਂ ਕਰ ਰਿਹਾ ਸੀ।

ਉਹ ਸੁਰੱਖਿਅਤ ਸਨ ਅਤੇ ਉਹ ਇਕ-ਦੂਜੇ ਨੂੰ ਸਹਾਰਾ ਦੇ ਰਹੇ ਸਨ। ਰਾਹੁਲ ਸੋਮਵਾਰ ਨੂੰ ਹੋਏ ਪ੍ਰਦਰਸ਼ਨ ਦੇ ਬਾਅਦ ਹੀ ਚਰਚਾ ਵਿਚ ਆ ਗਏ ਅਤੇ ਉਨ੍ਹਾਂ ਦੇ ਇਸ ਕਦਮ ਲਈ ਸੋਸ਼ਲ ਮੀਡੀਆ 'ਤੇ ਵੀ ਉਨ੍ਹਾਂ ਦੀ ਕਾਫ਼ੀ ਸ਼ਲਾਘਾ ਕੀਤੀ ਗਈ।

ਇਕ ਕਾਰਜਕਰਤਾ ਨੇ ਟਵੀਟ ਕੀਤਾ, ''ਰਾਹੁਲ ਨੇ ਕੱਲ ਰਾਤ ਸਾਡੀ ਜਾਨ ਬਚਾਈ। ਇਕ ਹੋਰ ਪ੍ਰਦਰਸ਼ਨਕਾਰੀ ਏਲੀਸਨ ਲੇਨ ਨੇ ਲਿਖਿਆ, 'ਪੇਪਰ ਸਪ੍ਰੇ ਨਾਲ ਪੁਲਿਸ ਨੇ ਮੈਨੂੰ ਜ਼ਖ਼ਮੀ ਕਰ ਦਿਤਾ ਸੀ,

ਉਸ ਦੇ ਬਾਅਦ ਮੈਂ ਹੁਣ ਡੀ.ਸੀ. ਵਿਚ ਇਕ ਘਰ ਵਿਚ ਹਾਂ। ਰਾਹੁਲ ਦੁਬੇ ਨੇ 'ਬਜਫੀਡ ਨਿਊਜ ਨੂੰ ਕਿਹਾ,' ਜੇਕਰ ਤੁਸੀਂ ਵੇਖਿਆ ਹੁੰਦਾ ਕਿ ਮੇਰੀਆਂ ਅੱਖਾਂ ਦੇ ਸਾਹਮਣੇ ਕੀ ਹੋ ਰਿਹਾ ਸੀ... ਕੋਈ ਵਿਕਲਪ ਹੀ ਨਹੀਂ ਬਚਿਆ ਸੀ।

ਲੋਕਾਂ 'ਤੇ ਪੇਪਰ ਸਪ੍ਰੇ ਕੀਤਾ ਜਾ ਰਿਹਾ ਸੀ ਅਤੇ ਉਨ੍ਹਾਂ ਨੂੰ ਕੁੱਟਿਆ ਜਾ ਰਿਹਾ ਸੀ।'' 'ਡਬਲਯੂ.ਜੇ.ਐਨ.ਏ.' ਨੇ ਦੁਬੇ ਦੇ ਹਵਾਲੇ ਤੋਂ ਕਿਹਾ , ''ਮੈਂ ਉਂਮੀਦ ਕਰਦਾ ਹਾਂ ਕਿ ਮੇਰਾ 13 ਸਾਲ ਦਾ ਪੁੱਤਰ ਇਨ੍ਹਾਂ ਦੀ ਤਰ੍ਹਾਂ ਇਕ ਕਮਾਲ ਦਾ ਇਨਸਾਨ ਬਣੇ।''

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।