ਅਮਰੀਕਾ ਹਿੰਸਾ : 9 ਹਜ਼ਾਰ ਤੋਂ ਵੱਧ ਲੋਕ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਸੀਂ ਨਸਲਵਾਦ ਅਤੇ ਅਤਿਆਚਾਰ ਨੂੰ ਕਿਸੇ ਵੀ ਰੂਪ 'ਚ ਬਰਦਾਸ਼ਤ ਨਹੀਂ ਕਰ ਸਕਦੇ : ਪੋਪ

File

ਵਾਸ਼ਿੰਗਟਨ: ਅਮਰੀਕਾ ਵਿਚ ਪੁਲਿਸ ਹਿਰਾਸਤ ਵਿਚ ਕਾਲੇ ਵਿਅਕਤੀ ਜਾਰਜ ਫਲਾਇਡ ਦੇ ਮਾਰੇ ਜਾਣ ਤੋਂ ਬਾਅਦ ਭੜਕੇ ਹਿੰਸਕ ਪ੍ਰਦਰਸ਼ਨਾਂ ਤੋਂ ਕਈ ਦਿਨ ਬਾਅਦ ਸੜਕਾਂ 'ਤੇ ਹੁਣ ਤੁਲਨਾਤਮਕ ਤੌਰ 'ਤੇ ਸ਼ਾਂਤੀ ਦਿੱਖ ਰਹੀ ਹੈ ਅਤੇ ਪ੍ਰਦਰਸ਼ਨ ਹੁਣ ਸ਼ਾਂਤੀਪੂਰਣ ਹੋ ਰਹੇ ਹਨ। ਮਿਨੀਪੋਲਸ ਵਿਚ 25 ਮਈ ਨੂੰ ਇਕ ਗੋਰੇ ਅਧਿਕਾਰੀ ਵਲੋਂ ਫਲਾਇਡ ਦੀ ਧੌਂਣ ਨੂੰ ਗੋਢੇ ਨਾਲ ਦਬਾਏ ਜਾਣ ਦੀ ਵੀਡੀਉ ਵਾਇਰਲ ਹੋਣ ਤੋਂ ਬਾਅਦ ਅਮਰੀਕਾ ਵਿਚ ਲੋਕਾਂ ਦਾ ਗੁੱਸਾ ਭੱੜਕ ਚੁੱਕਿਆ ਹੈ।

ਨਿਊਯਾਰਕ ਸ਼ਹਿਰ ਵਿਚ ਰਾਤ ਭਰ ਲੁੱਟਖੋਹ ਹੋਣ ਦੀਆਂ ਖਬਰਾਂ ਹਨ ਅਤੇ ਹਿੰਸਕ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ ਤੋਂ ਬੁਧਵਾਰ ਸਵੇਰ ਤਕ 9 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਕਈ ਥਾਂ ਅੱਗ ਲਾਉਣ ਅਤੇ ਗੋਲੀਬਾਰੀ ਦਾ ਸਾਹਮਣਾ ਕਰਨ ਵਾਲੀਆਂ ਪਿਛਲੀਆਂ ਕੁਝ ਰਾਤਾਂ ਦੇ ਮੁਕਾਬਲੇ ਹੁਣ ਮੁਕਾਬਲਾਤਨ ਤੌਰ 'ਤੇ ਸ਼ਾਂਤੀ ਦਿਖਾਈ ਦੇ ਰਹੀ ਹੈ। ਅਨੇਕ ਸ਼ਹਿਰਾਂ ਵਿਚ ਕਰਫ਼ਿਊ ਹੋਰ ਸਖ਼ਤ ਕੀਤੇ ਜਾਣ ਤੋਂ ਬਾਅਦ ਸ਼ਾਂਤੀ ਆਉਂਦੀ ਪ੍ਰਤੀਤ ਹੋ ਰਹੀ ਹੈ।

ਵਾਸ਼ਿੰਗਟਨ ਅਤੇ ਨਿਊਯਾਰਕ ਜਿਹੇ ਸ਼ਹਿਰਾਂ ਨੇ ਲੋਕਾਂ ਨੂੰ ਦਿਨ ਵਿਚ ਵੀ ਸੜਕਾਂ 'ਤੇ ਨਾ ਆਉਣ ਦਾ ਆਦੇਸ਼ ਦਿਤਾ ਹੈ। ਪ੍ਰਦਰਸ਼ਨਕਾਰੀ ਲਾਸ ਏਜੰਲਸ, ਮਿਆਮੀ, ਸੈਂਟ ਪਾਲ, ਮਿਨੀਸੋਆ, ਕੋਲੰਬੀਆ, ਸਾਊਥ ਕੈਰੋਲੀਨਾ ਅਤੇ ਹਿਊਸਟਨ ਸਮੇਤ ਕਈ ਥਾਂਵਾਂ 'ਤੇ ਉਤਰੇ, ਜਿਥੇ ਪੁਲਿਸ ਪ੍ਰਮੁੱਰਾਂ ਨੇ ਸ਼ਾਂਤੀਪੂਰਣ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਲੋਕਾਂ ਨਾਲ ਗੱਲਬਾਤ ਕੀਤੀ।

ਪੋਪ ਫ੍ਰਾਂਸਿਸ ਨੇ ਅਮਰੀਕਾ ਵਿਚ ਜੌਰਡ ਫਲਾਈਡ ਦੇ ਕਤਲ ਦੇ ਵਿਰੋਧ 'ਚ ਹੋ ਰਹੇ ਜ਼ੋਰਦਾਰ ਵਿਰੋਧ ਅਤੇ ਸਮਾਜਕ ਅਸ਼ਾਂਤੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਅਤੇ ਰਾਸ਼ਟਰੀ ਏਕਤਾ ਅਤੇ ਸ਼ਾਂਤੀ ਦੀ ਅਪੀਲ ਕੀਤੀ। ਪੋਪ ਨੇ ਅਪਣੇ ਹਫ਼ਤਾਵਰੀ ਬੁਧਵਾਰ ਦੀ ਸਭਾ ਦੇ ਦੌਰਾਨ ਲੋਕਾਂ ਨੂੰ ਕਿਹਾ,''ਮੇਰੇ ਦੋਸਤੋ, ਅਸੀਂ ਨਸਲਵਾਦ ਅਤੇ ਅੱਤਿਆਚਾਰ ਨੂੰ ਕਿਸੇ ਵੀ ਰੂਪ ਵਿਚ ਬਰਦਾਸ਼ਤ ਨਹੀਂ ਕਰ ਸਕਦੇ ਜਾਂ ਉਸ ਨੂੰ ਲੈ ਕੇ ਅਸੀਂ ਆਪਣੀਆਂ ਅੱਖਾਂ ਬੰਦ ਨਹੀਂ ਕਰ ਸਕਦੇ ਅਤੇ ਹਰੇਕ ਮਨੁੱਖੀ ਜੀਵਨ ਦੀ ਪਵਿੱਤਰਤਾ ਦੀ ਰਖਿਆ ਕਰਨ ਦੀ ਅਪੀਲ ਕਰਦੇ ਹਾਂ।''

ਪੋਪ ਨੇ ਕਿਹਾ,''ਹਿੰਸਾ ਨਾਲ ਕੁਝ ਵੀ ਹਾਸਲ ਨਹੀਂ ਹੁੰਦਾ ਅਤੇ ਬਹੁਤ ਕੁਝ ਗੁੰਮ ਜਾਂਦਾ ਹੈ।'' ਫ੍ਰਾਂਸਿਸ ਨੇ ਕਿਹਾ,''ਉਹ ਜੌਰਜ ਫਲਾਈਡ ਅਤੇ ਉਹਨਾਂ ਸਾਰੇ ਲੋਕਾਂ ਦੇ ਲਈ ਪ੍ਰਾਰਥਨਾ ਕਰ ਰਹੇ ਹਨ ਜੋ ਨਸਲਵਾਦ ਦੇ ਪਾਪ ਦੇ ਕਾਰਨ ਅਪਣੀ ਜਾਨ ਗਵਾ ਚੁੱਕੇ ਹਨ ਅਤੇ ਉਹਨਾਂ ਸਾਰੇ ਲੋਕਾਂ ਲਈ ਅਪਣੀ ਹਮਦਰਦੀ ਜ਼ਾਹਰ ਕਰਦੇ ਹਾਂ ਜਿਹਨਾਂ ਨਾਲ ਇਹਨਾਂ ਨੂੰ ਨੁਕਸਾਨ ਪਹੁੰਚਿਆ ਹੈ।'' ਪੋਪ ਨੇ ਰਾਸ਼ਟਰੀ ਏਕਤਾ ਅਤੇ ਸ਼ਾਂਤੀ ਦੀ ਅਪੀਲ ਕੀਤੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।