ਫਿਲੀਪੀਨਜ਼ 'ਚ ਹਾਦਸਾਗ੍ਰਸਤ ਹੋਇਆ ਮਿਲਟਰੀ ਜ਼ਹਾਜ, ਘੱਟੋ-ਘੱਟ 17 ਲੋਕਾਂ ਦੀ ਮੌਤ
ਘੱਟੋ-ਘੱਟ 40 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਮਿਲਟਰੀ ਬਲ ਬਾਕੀ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਜੁਟਿਆ ਹੋਇਆ ਹੈ।
ਮਨੀਲਾ : ਫਿਲੀਪੀਨਜ਼ ਵਿਚ ਇਕ ਮਿਲਟਰੀ ਹਵਾਈ ਜਹਾਜ਼ ਸੀ-130 ਰਨਵੇਅ 'ਤੇ ਨਾ ਉੱਤਰ ਪਾਉਣ ਕਾਰਨ ਅੱਜ ਹਾਦਸਾਗ੍ਰਸਤ ਹੋ ਗਿਆ। ਫਿਲੀਪੀਨਜ਼ ਮਿਲਟਰੀ ਪ੍ਰਮੁੱਖ ਨੇ ਦੱਸਿਆ ਕਿ ਹਾਦਸਾ ਦੱਖਣੀ ਫਿਲੀਪੀਨਜ਼ ਵਿਚ ਵਾਪਰਿਆ ਹੈ। ਸੈਨਾ ਦੇ ਇਸ ਜਹਾਜ਼ ਵਿਚ ਮਿਲਟਰੀ ਕਰਮੀ ਸਵਾਰ ਸਨ ਅਤੇ ਸਾਰੇ 40 ਜਵਾਨਾਂ ਨੂੰ ਬਚਾ ਲਿਆ ਗਿਆ ਹੈ। ਇਸ ਹਾਦਸੇ ਵਿਚ 17ਲੋਕਾਂ ਦੀ ਮੌਤ ਹੋਣ ਦੀ ਖ਼ਬਰ ਵੀ ਸਾਹਮਣੇ ਆਈ ਹੈ। ਚੀਫ ਆਫ ਸਟਾਫ ਜਨਰਲ ਸਿਰਿਲਿਟੋ ਸੋਬੇਜਾਨ ਨੇ ਇਹ ਜਾਣਕਾਰੀ ਸਾਂਜੀ ਕੀਤੀ ਹੈ। ਫਿਲੀਪੀਨਜ਼ ਦੇ ਰੱਖਿਆ ਮੰਤਰੀ ਮੁਤਾਬਕ ਜਹਾਜ਼ ਵਿਚ ਘੱਟੋ-ਘੱਟ 92 ਲੋਕ ਸਵਾਰ ਸਨ।
ਇਹ ਵੀ ਪੜ੍ਹੋ - ਨਹੀਂ ਮਿਲਦੀ ਦਿਸ ਰਹੀਂ ਆਮ ਆਦਮੀ ਨੂੰ ਰਾਹਤ, ਅੱਜ ਫਿਰ ਵਧੀਆਂ ਪੈਟਰੋਲ ਦੀਆਂ ਕੀਮਤਾਂ
ਸੈਨਾ ਪ੍ਰਮੁੱਖ ਜਨਰਲ ਸਿਰਿਲਿਟੋ ਸੋਬੇਜਾਨੀ ਨੇ ਏ.ਐੱਫ.ਪੀ. ਨੂੰ ਦੱਸਿਆ ਕਿ ਸੀ-130 ਦੇ ਬਲਦੇ ਹੋਏ ਮਲਬੇ ਵਿਚੋਂ ਹੁਣ ਤੱਕ ਘੱਟੋ-ਘੱਟ 40 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ ਜੋ ਸੁਲੁ ਸੂਬੇ ਦੇ ਜੋਲੋ ਟਾਪੂ 'ਤੇ ਉਤਰਨ ਦੀ ਕੋਸ਼ਿਸ਼ ਸਮੇਂ ਹਾਦਸਾਗ੍ਰਸਤ ਹੋ ਗਿਆ। ਭਾਵੇਂਕਿ ਉਹਨਾਂ ਨੇ ਇਹ ਤੁਰੰਤ ਨਹੀਂ ਦੱਸਿਆ ਕਿ ਸੁਲੁ ਸੂਬੇ ਵਿਚ ਹਾਦਸਾਗ੍ਰਸਤ ਹੋਣ ਵਾਲੇ ਜਹਾਜ਼ ਵਿਚ ਕਿੰਨੇ ਲੋਕ ਸਵਾਰ ਸਨ ਅਤੇ ਕਿੰਨੇ ਜ਼ਖਮੀ ਹੋਏ ਹਨ। ਸੋਬੇਜਾਨਾ ਨੇ ਦੱਸਿਆ ਕਿ ਜਹਾਜ਼ ਦੱਖਣੀ ਕਾਗਾਯਨ ਡੀ ਓਰੋ ਸ਼ਹਿਰ ਤੋਂ ਮਿਲਟਰੀ ਬਲਾਂ ਨੂੰ ਲਿਜਾ ਰਿਹਾ ਸੀ।
ਇਹ ਵੀ ਪੜ੍ਹੋ - ਨੌਜਵਾਨ ਦਾ ਸ਼ਰਮਨਾਕ ਕਾਰਾ, ਦੋਸਤੀ ਕਰਨ ਤੋਂ ਕੀਤੀ ਨਾਂਹ ਤਾਂ ਕੁੜੀ ਦੇ ਚੇਹਰੇ ’ਤੇ ਸੁੱਟਿਆ ਤੇਜ਼ਾਬ
ਸਰਕਾਰੀ ਬਲ ਸੁਲੁ ਦੇ ਮੁਸਲਿਮ ਬਹੁ ਗਿਣਤੀ ਸੂਬੇ ਵਿਚ ਅਬੂ ਸਯਾਕ ਅੱਤਵਾਦੀਆਂ ਖ਼ਿਲਾਫ਼ ਦਹਾਕਿਆਂ ਤੋਂ ਲੜ ਰਹੇ ਹਨ। ਸੋਬੇਜਾਨਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਬਹੁਤ ਮੰਦਭਾਗਾ ਹੈ। ਜਹਾਜ਼ ਰਨਵੇਅ 'ਤੇ ਨਹੀਂ ਉਤਰ ਪਾਇਆ। ਜਹਾਜ਼ ਚਾਲਕ ਨੇ ਉਸ ਨੂੰ ਮੁੜ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਅਜਿਹਾ ਨਹੀਂ ਕਰ ਸਕਿਆ ਅਤੇ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਉਹਨਾਂ ਨੇ ਦੱਸਿਆ ਕਿ ਜਹਾਜ਼ ਵਿਚ ਸਵਾਰ ਘੱਟੋ-ਘੱਟ 40 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਮਿਲਟਰੀ ਬਲ ਬਾਕੀ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਜੁਟਿਆ ਹੋਇਆ ਹੈ।