ਕੋਪਨਹੇਗਨ ਦੇ ਸ਼ਾਪਿੰਗ ਮਾਲ ਵਿਚ ਗੋਲੀਬਾਰੀ, 3 ਲੋਕਾਂ ਦੀ ਮੌਤ ਤੇ ਕਈ ਜ਼ਖਮੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਇਸ ਮਾਮਲੇ ਵਿਚ ਇਕ 22 ਸਾਲ ਦੇ ਡੈਨਿਸ਼ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Deadly shooting at Copenhagen shopping mall and 3 killed

ਕੋਪਨਹੇਗਨ: ਡੈਨਮਾਰਕ ਦੇ ਕੋਪਨਹੇਗਨ ਸ਼ਹਿਰ ਦੇ ਇਕ ਸ਼ਾਪਿੰਗ ਮਾਲ ਵਿਚ ਐਤਵਾਰ ਦੇਰ ਰਾਤ ਗੋਲੀਬਾਰੀ ਹੋਈ ਹੈ। ਇਸ ਦੌਰਾਨ 3 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ਅਤੇ ਕਈ ਲੋਕ ਜ਼ਖਮੀ ਹੋਏ ਹਨ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਇਸ ਮਾਮਲੇ ਵਿਚ ਇਕ 22 ਸਾਲ ਦੇ ਡੈਨਿਸ਼ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Deadly shooting at Copenhagen shopping mall and 3 killed

ਕੋਪਨਹੇਗਨ ਪੁਲਿਸ ਆਪਰੇਸ਼ਨ ਯੂਨਿਟ ਦੇ ਮੁਖੀ ਸੋਰੇਨ ਥਾਮਸਨ ਨੇ ਦੱਸਿਆ ਕਿ ਘਟਨਾ ਪਿੱਛੇ ਅੱਤਵਾਦੀ ਮਨਸੂਬੇ ਹੋਣ ਦਾ ਖਦਸ਼ਾ ਹੈ। ਉਹਨਾਂ ਕਿਹਾ ਕਿ ਫਿਲਹਾਲ ਇਹ ਪਤਾ ਨਹੀਂ ਚੱਲ ਸਕਿਆ ਹੈ ਕਿ ਕੀ ਇਸ ਘਟਨਾ ਵਿਚ ਹੋਰ ਲੋਕ ਸ਼ਾਮਲ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਹਮਲੇ ਵਿਚ ਮਾਰੇ ਗਏ ਤਿੰਨ ਲੋਕਾਂ ਵਿਚੋਂ ਇਕ ਦੀ ਉਮਰ 40 ਦੇ ਕਰੀਬ ਸੀ ਜਦਕਿ ਦੋ ਨੌਜਵਾਨ ਸੀ।

Deadly shooting at Copenhagen shopping mall and 3 killed

ਮਿਲੀ ਜਾਣਕਾਰੀ ਮੁਤਾਬਕ ਘਟਨਾ ਫਿਲਡਸ ਸ਼ਾਪਿੰਗ ਮਾਲ ਵਿਚ ਉਸ ਮਸੇਂ ਹੋਏ ਜਦੋਂ ਛੁੱਟੀ ਵਾਲੇ ਦਿਨ ਉੱਥੇ ਕਾਫੀ ਲੋਕ ਮੌਜੂਦ ਸਨ। ਇਸ ਦੌਰਾਨ ਅਚਾਨਕ ਗੋਲੀਬਾਰੀ ਅਤੇ ਲੋਕਾਂ ਦੀਆਂ ਅਵਾਜ਼ਾਂ ਸੁਣਾਈ ਦਿੱਤੀਆਂ। ਡੈਨਿਸ਼ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨੇ ਕਿਹਾ: "ਹਮਲਾ ਸਮਝ ਤੋਂ ਪਰੇ... ਦਿਲ ਦਹਿਲਾਉਣ ਵਾਲਾ ਹੈ। ਸਾਡੀ ਖੂਬਸੂਰਤ ਅਤੇ ਆਮ ਤੌਰ 'ਤੇ ਲੋਕਾਂ ਲਈ ਹਮੇਸ਼ਾ ਸੁਰੱਖਿਅਤ ਰਹੀ ਰਾਜਧਾਨੀ 'ਚ ਕੁਝ ਹੀ ਸਕਿੰਟਾਂ 'ਚ ਬਦਲ ਗਈ”।