ਵਿੱਤੀ ਸਾਲ 2022 ਦੌਰਾਨ ਅਮਰੀਕਾ ਦੀ ਨਾਗਰਿਕਤਾ ਹਾਸਲ ਕਰਨ ਵਾਲਿਆਂ ਵਿਚ ਦੂਜੇ ਸਥਾਨ ’ਤੇ ਭਾਰਤੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਵਿੱਤੀ ਸਾਲ 2022 'ਚ USCIS ਨੇ ਕੁੱਲ 6,61,500 ਨਵੇਂ ਅਮਰੀਕੀ ਨਾਗਰਿਕਾਂ ਦਾ ਕੀਤਾ ਸਵਾਗਤ

India among top five countries of birth for naturalised US citizens

 

ਵਾਸ਼ਿੰਗਟਨ: ਅਮਰੀਕਾ ਵਿਚ ਵਿੱਤੀ ਸਾਲ 2022 ਦੌਰਾਨ 15 ਜੂਨ ਤਕ 6,61,500 ਲੋਕਾਂ ਨੂੰ ਨਾਗਰਿਕਤਾ ਦਿਤੀ ਗਈ ਅਤੇ ਪਹਿਲੀ ਤਿਮਾਹੀ ਵਿਚ ‘ਕੁਦਰਤੀ’ ਅਮਰੀਕੀ ਨਾਗਰਿਕਾਂ ਲਈ ਜਨਮ ਦੇ ਦੇਸ਼ ਵਜੋਂ ਭਾਰਤ ਮੈਕਸੀਕੋ ਤੋਂ ਬਾਅਦ ਦੂਜੇ ਨੰਬਰ ’ਤੇ ਹੈ। ਯੂਐਸ ਸਿਟੀਜਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂਐਸਸੀਆਈਐਸ) ਦੇ ਡਾਇਰੈਕਟਰ ਐਮ.ਜੱਡੂ ਨੇ ਸ਼ੁਕਰਵਾਰ ਨੂੰ ਕਿਹਾ,“ਸਾਡੇ ਦੇਸ਼ ’ਚ ਇਤਿਹਾਸਕ ਤੌਰ ’ਤੇ ਜੀਵਨ ਅਤੇ ਆਜ਼ਾਦੀ ਦਾ ਅਧਿਕਾਰ ਅਤੇ ਖ਼ੁਸ਼ ਰਹਿਣ ਦੀ ਆਜ਼ਾਦੀ ਮਿਲਣ ਕਾਰਨ ਦੁਨੀਆਂ ਭਰ ਤੋਂ ਲੱਖਾਂ ਲੋਕ ਅਮਰੀਕਾ ਵਿਚ ਰਹਿਣ ਲਈ ਆਉਂਦੇ ਹਨ।’’ 

India

ਵਿੱਤੀ ਸਾਲ 2021 ਵਿਚ ਯੂਐਸਸੀਆਈਐਸ ਨੇ 8,55,000 ਨਵੇਂ ਅਮਰੀਕੀ ਨਾਗਰਿਕਾਂ ਦਾ ਸਵਾਗਤ ਕੀਤਾ। ਏਜੰਸੀ ਨੇ ਕਿਹਾ ਕਿ ਵਿੱਤੀ ਸਾਲ 2022 ਵਿਚ ਯੂਐਸਸੀਆਈਐਸ  ਨੇ 15 ਜੂਨ ਤਕ 6,61,500 ਨਵੇਂ ਅਮਰੀਕੀ ਨਾਗਰਿਕਾਂ ਦਾ ਸਵਾਗਤ ਕੀਤਾ। ਇਸ ਨੇ ਕਿਹਾ ਕਿ ਉਹ ਇਸ ਸਾਲ 1 ਜੁਲਾਈ ਤੋਂ 8 ਜੁਲਾਈ ਤਕ 140 ਤੋਂ ਵਧ ਸਮਾਗਮਾਂ ਰਾਹੀਂ 6,600 ਨਵੇਂ ਨਾਗਰਿਕਾਂ ਦਾ ਸੁਆਗਤ ਕਰ ਕੇ ਸੁਤੰਤਰਤਾ ਦਿਵਸ ਮਨਾਏਗਾ। ਅਮਰੀਕਾ ਦਾ ਸੁਤੰਤਰਤਾ ਦਿਵਸ 4 ਜੁਲਾਈ ਨੂੰ ਮਨਾਇਆ ਜਾਂਦਾ ਹੈ।

AMERICA

ਦੇਸ਼ ਦੇ ਗ੍ਰਹਿ ਸੁਰੱਖਿਆ ਮੰਤਰਾਲੇ ਮੁਤਾਬਕ ਵਿੱਤੀ ਸਾਲ 2022 ਦੀ ਪਹਿਲੀ ਤਿਮਾਹੀ ’ਚ ‘ਦੇਸ਼ੀਕਰਨ’ ਰਾਹੀਂ ਨਾਗਰਿਕਤਾ ਹਾਸਲ ਕਰਨ ਵਾਲਿਆਂ ’ਚੋਂ 34 ਫ਼ੀ ਸਦੀ ਮੈਕਸੀਕੋ, ਭਾਰਤ, ਫਿਲੀਪੀਨਜ, ਕਿਊਬਾ ਅਤੇ ਡੋਮਿਨਿਕਨ ਰੀਪਬਲਿਕ ਦੇ ਸਨ। ਇਨ੍ਹਾਂ ਵਿਚੋਂ ਮੈਕਸੀਕੋ ਦੇ 24,508 ਅਤੇ ਭਾਰਤ ਦੇ 12,928 ਲੋਕਾਂ ਨੂੰ ਨਾਗਰਿਕਤਾ ਦਿਤੀ ਗਈ ਹੈ।