ਤਾਲਿਬਾਨ ਨੇ ਅਫ਼ਗਾਨਿਸਤਾਨ ’ਚ ਬਿਊਟੀ ਪਾਰਲਰ ’ਤੇ ਲਾਈ ਪਾਬੰਦੀ
ਦੇਸ਼ ਭਰ ਦੇ ਸੈਲੂਨ ਨੂੰ ਕਾਰੋਬਾਰ ਬੰਦ ਕਰਨ ਲਈ ਇਕ ਮਹੀਨੇ ਦਾ ਸਮਾਂ ਦਿਤਾ
ਇਸਲਾਮਾਬਾਦ: ਅਫ਼ਗਾਨਿਸਤਾਨ ’ਚ ਤਾਲਿਬਾਨ ਨੇ ਔਰਤਾਂ ਦੇ ਬਿਊਟੀ ਪਾਲਰ ’ਤੇ ਪਾਬੰਦੀ ਲਾਉਂਦਿਆਂ ਉਨ੍ਹਾਂ ਨੂੰ ਕਾਰੋਬਾਰ ਬੰਦ ਕਰਨ ਲਈ ਇਕ ਮਹੀਨੇ ਦਾ ਨੋਟਿਸ ਦਿਤਾ ਹੈ। ਸਰਕਾਰ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿਤੀ। ਇਹ ਅਫ਼ਗਾਨਿਸਤਾਨ ’ਚ ਔਰਤਾਂ ਅਤੇ ਕੁੜੀਆਂ ਦੇ ਅਧਿਕਾਰਾਂ ਅਤੇ ਆਜ਼ਾਦੀ ’ਤੇ ਨਵੀਂ ਪਾਬੰਦੀ ਹੈ। ਇਸ ਤੋਂ ਪਹਿਲਾਂ ਸਿਖਿਆ ਅਤੇ ਜ਼ਿਆਦਾਤਰ ਨੌਕਰੀਆਂ ਤੋਂ ਉਨਾਂ ਨੂੰ ਪਾਬੰਦੀਸ਼ੁਦਾ ਕੀਤਾ ਜਾ ਚੁਕਿਆ ਹੈ
ਤਾਲਿਬਾਨ ਦੇ ‘ਵਰਚਿਊ ਐਂਡ ਵਾਇਸ ਮਿਨੀਸਟਰੀ’ ਦੇ ਬੁਲਾਰੇ ਮੁਹੰਮਦ ਸਿੱਦੀਕ ਅਕਿਫ਼ ਮਹਾਜਰ ਨੇ ਪਾਬੰਦੀ ਦੀ ਜਾਣਕਾਰੀ ਨਹੀਂ ਦਿਤੀ। ਉਨ੍ਹਾਂ ਨੇ ਸਿਰਫ਼ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਹੋ ਰਹੀਆਂ ਚਿੱਠੀਆਂ ਦੀ ਪੁਸ਼ਟੀ ਕੀਤੀ।
ਇਹ ਵੀ ਪੜ੍ਹੋ: ਕਾਮਿਆਂ ਦੇ ਸ਼ੋਸ਼ਣ ਮਾਮਲੇ ’ਚ ਇਮੀਗ੍ਰੇਸ਼ਨ ਨਿਊਜ਼ੀਲੈਂਡ ਕੰਪਨੀਆਂ ਦੀ ਮਾਨਤਾ ਰੱਦ ਕਰਨ ਲੱਗੀ
ਮੰਤਰਾਲੇ ਨੇ 24 ਜੂਨ ਨੂੰ ਲਿਖੀ ਇਕ ਚਿੱਠੀ ਸਾਂਝੀ ਕਰਦਿਆਂ ਕਹਿਾ ਕਿ ਉਹ ਸਰਬਉੱਚ ਨੇਤਾ ਹਿਬਾਤੁੱਲਾ ਅਖੁੰਦਜਾਦਾ ਦੇ ਇਕ ਮੂੰਹਜ਼ੁਬਾਨੀ ਹੁਕਮ ਤੋਂ ਜਾਣੂ ਕਰਵਾ ਰਹੇ ਹਨ। ਇਹ ਪਾਬੰਦੀ ਰਾਜਧਾਨੀ ਕਾਬੁਲ ਅਤੇ ਸਾਰੇ ਸੂਬਿਆਂ ’ਚ ਰਹੇਗੀ ਅਤੇ ਇਸ ’ਚ ਦੇਸ਼ ਭਰ ਦੇ ਸੈਲੂ ਨੂੰ ਅਪਣਾ ਕਾਰੋਬਾਰ ਬੰਦ ਕਰਨ ਲਈ ਇਕ ਮਹੀਨੇ ਦਾ ਨੋਟਿਸ ਦਿਤਾ ਗਿਆ ਹੈ।
ਇਸ ਤੋਂ ਬਾਅਦ ਉਨ੍ਹਾਂ ਨੂੰ ਬੰਦ ਕਰ ਦਿਤਾ ਜਾਵੇਗਾ ਅਤੇ ਇਸ ਬਾਬਤ ਇਕ ਰੀਪੋਰਟ ਸੌਂਪੀ ਜਾਵੇਗੀ। ਚਿੱਠੀ ’ਚ ਪਾਬੰਦੀ ਦੇ ਕਾਰਨ ਨਹੀਂ ਦਸੇ ਗਏ ਹਨ। ਇਹ ਚਿੱਠੀ ਉਦੋਂ ਜਾਰੀ ਕੀਤੀ ਗਈ ਹੈ ਜਦੋਂ ਇਸ ਤੋਂ ਪਹਿਲਾਂ ਅਖੁੰਦਜ਼ਾਦਾ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਨੇ ਅਫ਼ਗਾਨਿਸਤਾਨ ’ਚ ਔਰਤਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਜ਼ਰੂਰੀ ਕਦਮ ਚੁੱਕੇ ਹਨ।