ਕੋਰੋਨਾ ਪੀੜਤ ਟਰੰਪ ਨੂੰ ਦਿੱਤੀ ਗਈ ਖਾਸ ਦਵਾਈ, ਆਮ ਲੋਕਾਂ ਲਈ ਨਹੀਂ ਹੈ ਉਪਲਬਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੂਹਿਆਂ ਰਾਹੀਂ ਤਿਆਰ ਐਂਟੀਬਾਡੀਜ਼ ਨੂੰ ਅਮਰੀਕੀ ਕੰਪਨੀ "Regeneron" ਨੇ ਤਿਆਰ ਕੀਤਾ

Donald Trump

Donld trump Corona Treatment

Donld trump Corona Treatment

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਕੋਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਆਰਮੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।  ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਡੋਨਾਲਡ ਟਰੰਪ ਨੂੰ ਇਕ ਅਜਿਹੀ ਦਵਾਈ ਦਿੱਤੀ ਗਈ ਸੀ ਜੋ ਕੋਰੋਨਾ ਵਾਇਰਸ ਦੇ ਇਲਾਜ ਲਈ ਆਮ ਲੋਕਾਂ ਨੂੰ ਉਪਲਬਧ ਨਹੀਂ ਹੈ। ਇਹ ਖਾਸ ਦਵਾਈ ਚੂਹੇ ਤੋਂ ਤਿਆਰ ਐਂਟੀਬਾਡੀ ਹੈ। 

ਕੋਰੋਨਾ ਦੀ ਦਵਾ -REGN-COV2 
ਇਸ ਦਵਾਈ ਦਾ ਨਾਮ REGN-COV2 ਹੈ।  ਇਹ ਬ੍ਰਿਟੇਨ ਵਿਚ ਅਜ਼ਮਾਇਸ਼ ਵਜੋਂ ਵੀ ਵਰਤੀ ਜਾ ਰਹੀ ਹੈ। REGN-COV2 ਚੂਹੇ ਦੇ ਐਂਟੀਬਾਡੀਜ਼ ਅਤੇ ਕੋਰੋਨਾ ਦੇ ਇਲਾਜ ਕੀਤੇ ਮਨੁੱਖ ਤੋਂ ਤਿਆਰ ਕੀਤੀ ਗਈ ਹੈ। ਇਹ ਦਵਾਈ ਕੋਰੋਨਾ ਵਾਇਰਸ ਨੂੰ ਬੇਅਸਰ ਕਰਕੇ ਕੰਮ ਕਰਦੀ ਹੈ। ਆਕਸਫੋਰਡ ਦੇ ਪ੍ਰੋਫੈਸਰ ਨੇ ਟਰੰਪ ਨੂੰ ਦਿੱਤੀ ਦਵਾਈ ਨੂੰ ਕਾਫ਼ੀ ਚੰਗਾ ਦੱਸਿਆ ਹੈ।