Donald Trump ਨੇ Tiktok ’ਤੇ ਲਗਾਇਆ ਬੈਨ, ਕਿਹਾ-ਇਹ ਦੇਸ਼ ਦੀ ਸੁਰੱਖਿਆ ਲਈ ਖ਼ਤਰਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਵੀਰਵਾਰ ਨੂੰ  ਟਰੰਪ ਨੇ ਚੀਨ ਦੀ ਇਕ ਹੋਰ ਐਪ...

America us president donald trump has signed an executive order to ban tiktok

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਦੀ ਐਪ ਟਿਕ-ਟਾਕ ’ਤੇ ਬੈਨ ਲਗਾਉਣ ਦਾ ਆਦੇਸ਼ ਦੇ ਦਿੱਤਾ  ਹੈ। ਉਹਨਾਂ ਨੇ ਇਸ ਐਪ ਨੂੰ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਦੱਸਿਆ ਹੈ। ਆਦੇਸ਼ ਮੁਤਾਬਕ ਅਮਰੀਕਾ ਟਿਕ-ਟਾਕ ਚਲਾਉਣ ਵਾਲੀ ਚੀਨ ਦੀ ਕੰਪਨੀ ਬਾਈਟ ਡਾਂਸ ਨਾਲ ਅਗਲੇ 45 ਦਿਨਾਂ ਤਕ ਕੋਈ ਕਾਰੋਬਾਰ ਨਹੀਂ ਕਰੇਗੀ। ਟਰੰਪ ਨੇ ਇਲਜ਼ਾਮ ਲਗਾਇਆ ਹੈ ਕਿ ਟਿਕ-ਟਾਕ ਯੂਜ਼ਰ ਦੇ ਡੇਟਾ ਨੂੰ ਚੀਨ ਦੀ ਸਰਕਾਰ ਨੂੰ ਦਿੰਦੀ ਹੈ।

ਦਸ ਦਈਏ ਕਿ ਭਾਰਤ ਨੇ ਵੀ ਪਿਛਲੇ ਮਹੀਨੇ ਟਿਕ-ਟਾਕ ਬੈਨ ਕਰ ਦਿੱਤਾ ਸੀ। ਕੋਰੋਨਾ ਦੇ ਪ੍ਰਕੋਪ ਤੋਂ ਬਾਅਦ ਤੋਂ ਹੀ ਟਰੰਪ ਚੀਨ ਤੋਂ ਬੇਹੱਦ ਨਾਰਾਜ਼ ਚਲ ਰਹੇ ਹਨ। ਉਹਨਾਂ ਨੇ ਖੁੱਲ੍ਹੇਆਮ ਕਈ ਵਾਰ ਚੀਨ ’ਤੇ ਕੋਰੋਨਾ ਫੈਲਾਉਣ ਦਾ ਇਲਜ਼ਾਮ ਲਗਾਇਆ ਹੈ। ਇਕ ਹਫ਼ਤਾ ਪਹਿਲਾਂ ਹੀ ਡੋਨਾਲਡ ਟਰੰਪ ਨੇ ਟਿਕ-ਟਿਕ ਨੂੰ ਬੈਨ  ਕਰਨ ਦੇ ਸੰਕੇਤ ਦਿੱਤੇ ਸਨ। ਉਹਨਾਂ ਨੇ ਕਿਹਾ ਸੀ ਕਿ ਉਹ ਬਹੁਤ ਸਾਰੇ ਵਿਕਲਪਾਂ ’ਤੇ ਵੀ ਵਿਚਾਰ ਕਰ ਰਹੇ ਹਨ।

ਵੀਰਵਾਰ ਨੂੰ  ਟਰੰਪ ਨੇ ਚੀਨ ਦੀ ਇਕ ਹੋਰ ਐਪ WeChat ਨੂੰ ਵੀ ਬੈਨ ਕਰਨ ਦਾ ਹੁਕਮ ਦਿੱਤਾ ਹੈ। ਟਿਕ-ਟਾਕ ਤੇ ਬੈਨ ਲਗਾਉਣ ਤੋਂ ਬਾਅਦ ਟਰੰਪ ਨੇ ਕਿਹਾ ਕਿ ਪੀਪੁਲਸ ਰਿਪਬਲਿਕ ਆਫ ਚਾਈਨਾ ਵਿਚ ਕੰਪਨੀਆਂ ਦੁਆਰਾ ਵਿਕਸਿਤ ਅਤੇ ਮਾਲਕੀਅਤ ਵਾਲੀਆਂ ਮੋਬਾਈਲ ਐਪਲੀਕੇਸ਼ਨਾਂ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ, ਵਿਦੇਸ਼ ਨੀਤੀ ਅਤੇ ਆਰਥਿਕਤਾ ਨੂੰ ਲਗਾਤਾਰ ਖਤਰੇ ਵਿਚ ਪਾ ਰਹੀਆਂ ਹਨ।

ਬੈਨ ਦਾ ਹੁਕਮ ਦਿੰਦੇ ਹੋਏ ਟਰੰਪ ਨੇ ਇਹ ਵੀ ਕਿਹਾ ਕਿ ਟਿਕ-ਟਾਕ ਦੇ ਡੇਟ ਜਮ੍ਹਾਂ ਕਰਨ ਨਾਲ ਚੀਨ, ਅਮਰੀਕਾ ਦੇ ਸਰਕਾਰੀ ਕਰਮਚਾਰੀਆਂ ਨੂੰ ਟ੍ਰੈਕ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਵਿਅਕਤੀਗਤ ਜਾਣਕਾਰੀ ਇਕੱਠੀ ਕਰਨ ਨਾਲ ਬਲੈਕਮੇਲ ਜਾਂ ਕਾਪਰਿਟ ਜਾਸੂਸੀ ਦਾ ਖ਼ਤਰਾ ਬਣਿਆ ਰਹਿੰਦਾ ਹੈ। ਫਿਲਹਾਲ ਬਾਈਟਡਾਂਸ ਵੱਲੋਂ ਇਸ ਬੈਨ ਨੂੰ ਲੈ ਕੇ ਕੋਈ ਪ੍ਰਤੀਕਿਰਿਆ ਨਹੀਂ ਆਈ।

ਪਿਛਲੇ ਹਫ਼ਤੇ ਟਰੰਪ ਦੇ ਟਿਕਟਾਕ ਨੂੰ ਬੈਨ ਕਰਨ ਦੇ ਸੰਕੇਤ ਤੋਂ ਬਾਅਦ ਮਾਈਕ੍ਰੋਸਾਫ਼ਟ ਨੇ ਕਿਹਾ ਸੀ ਕਿ ਉਹ ਇਸ ਐਪ ਦੇ ਅਮਰੀਕੀ ਕਾਰੋਬਾਰ ਨੂੰ ਖਰੀਦਣ ਦੀ ਤਿਆਰੀ ਵਿਚ ਹਨ। ਪਰ ਇਸ ਬਾਰੇ ਹੁਣ ਤਕ ਕੋਈ ਡੀਲ ਨਹੀਂ ਹੋ ਸਕੀ। ਅਮਰੀਕਾ ਵਿਚ ਟਿਕ-ਟਾਕ ਦੇ ਕਰੀਬ 8 ਕਰੋੜ ਯੂਜ਼ਰਸ ਹਨ। ਟਿਕ-ਟਾਕ ਇੰਡੀਆ ਬਿਜ਼ਨੈਸ ਦੀ ਵੈਲਿਊ 10 ਅਰਬ ਡਾਲਰ ਦੇ ਕਰੀਬ ਮੰਨੀ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।